ਸੈਮਸੰਗ ਦੇ ਸਮਾਰਟਫੋਨ ’ਚ ਹੋਇਆ ਧਮਾਕਾ, ਦੇਖੋ ਤਸਵੀਰਾਂ

06/01/2020 4:38:22 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਸੈਮਸੰਗ ਕੰਪਨੀ ਦੇ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹੈ। ਸੈਮਸੰਗ ਦੇ ਗਲੈਕਸੀ ਏ ਸੀਰੀਜ਼ ਦੇ ਸਮਾਰਟਫੋਨ ’ਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੈਲੀਫੋਰਨੀਆ ਦੇ ਇਕ ਉਪਭੋਗਤਾ ਨੇ ਗਲੈਕਸੀ ਏ20ਈ ਫੋਨ ’ਚ ਧਮਾਕਾ ਹੋਣ ਦਾ ਦਾਅਵਾ ਕਰਦੋ ਹੋਏ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣਾ ਦੁਖ ਜ਼ਾਹਿਰ ਕੀਤਾ ਹੈ। ਉਪਭੋਗਤਾ ਦਾ ਕਹਿਣਾ ਹੈ ਕਿ ਫੋਨ ਦੀ ਬੈਟਰੀ ’ਚ ਸਪਾਰਕ ਹੋਣ ਤੋਂ ਬਾਅਦ ਇਹ ਫੋਨ ਅੱਗ ਦੀਆਂ ਲਪਟਾਂ ਨਾਲ ਘਿਰ ਗਿਆ। 

ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਕੈਲੀਫੋਰਨੀਆ ਦੇ ਕੇਂਜੀ ਯਾਨਾਮੇ ਨੇ ਦੱਸਿਆ ਕਿ ਉਨ੍ਹਾਂ ਦੇ ਸੈਮਸੰਗ ਸਮਾਰਟਫੋਨ ’ਚ ਪਟਾਕਿਆਂ ਦੀ ਤਰ੍ਹਾਂ ਚਿੰਗਾੜੀਆਂ ਨਿਕਲੀਆਂ ਅਤੇ ਉਸ ਵਿਚ ਅੱਗ ਲੱਗ ਗਈ। ਫੋਨ ’ਚ ਧਮਾਕਾ ਹੋਣ ਤੋਂ ਬਾਅਦ ਯੂਜ਼ਰ ਨੇ ਇਸ ਦੀ ਵੀਡੀਓ ਵੀ ਬਣਾਈ ਜੋ ਕਿ ਚਾਰ ਸਾਲ ਪਹਿਲਾਂ 2016 ’ਚ ਸਾਹਣੇ ਆਏ ਗਲੈਕਸੀ ਨੋਟ 7 ਡਿਵਾਈਸਿਜ਼ ’ਚ ਹੋਏ ਧਮਾਕੇ ਦੀ ਵੀਡੀਓ ਨਾਲ ਮਿਲਦੀ-ਜੁਲਦੀ ਵਿਖ ਰਹੀ ਹੈ। ਫਿਲਹਾਲ ਧਮਾਕੇ ਕਾਰਨ ਦੇ ਕਾਰਨ ਦੀ ਅਜੇ ਤਕ ਪੁਸ਼ਟੀ ਨਹੀਂ ਹੋਈ। 

PunjabKesari

ਕੀ ਸੀ ਪੂਰਾ ਮਾਮਲਾ
ਯੂਜ਼ਰ ਦਾ ਕਹਿਣਾ ਹੈ ਕਿ ਫੋਨ ਦੀ ਸਕਰੀਨ ਖਰਾਬ ਹੋ ਗਈ ਸੀ, ਇਸ ਲਈ ਉਸ ਨੇ ਫੋਨ ਦੇ ਬੈਕ ਪੈਨਲ ਨੂੰ ਖੋਲ੍ਹਿਆ ਅਤੇ ਇਸ ਨੂੰ ਵੇਖਣਾ ਸ਼ੁਰੂ ਕੀਤਾ। ਫੋਨ ਅਜੇ ਹੱਥ ’ਚ ਹੀ ਸੀ ਕਿ ਇਸ ਦੀ ਬੈਟਰੀ ’ਚ ਸਪਾਰਕਿੰਗ ਹੋਣ ਲੱਗੀ ਜਿਸ ਤੋਂ ਬਾਅਦ ਡਿਵਾਈਸ ਸੜਨ ਲੱਗਾ। ਉਨ੍ਹਾਂ ਫੋਨ ਨੂੰ ਰਸੋਈ ਦੇ ਪੈਨ ’ਚ ਰੱਖ ਦਿੱਤਾ ਅਤੇ ਕੁੱਤੇ ਦੇ ਕਟੋਰੇ ਨਾਲ ਇਸ ’ਤੇ ਪਾਣੀ ਸੁੱਟਿਆ ਪਰ ਇਸ ’ਤੇ ਕੋਈ ਅਸਰ ਨਹੀਂ ਹੋਇਆ। ਇਸ ਤੋਂ ਬਾਅਦ ਉਹ ਫੋਨ ਨੂੰ ਘਰੋਂ ਬਾਹਰ ਲੈ ਗਏ ਕਿਉਂਕਿ ਘਰ ਦੇ ਅੰਦਰ ਕਾਲਾ ਧੂੰਆ ਭਰ ਗਿਆ ਸੀ ਅਤੇ ਬਦਬੂ ਵੀ ਆਉਣ ਲੱਗੀ ਸੀ। 

PunjabKesari

ਸੈਮਸੰਗ ਨੇ ਦਿੱਤੀ ਪ੍ਰਤੀਕਿਰਿਆ
ਡੇਲੀ ਮੇਲ ਨੇ ਸੈਮਸੰਗ ਨਾਲ ਗੱਲ ਕੀਤੀ ਜਿਸ ਤੋਂ ਬਾਅਦ ਸੈਮਸੰਗ ਨੇ ਦੱਸਿਆ ਕਿ ਕੰਪਨੀ ਗਲੈਕਸੀ ਏ ਸੀਰੀਜ਼ ਦੇ ਸਮਾਰਟਫੋਨਜ਼ ਦੀ ਕੁਆਲਿਟੀ ਅਤੇ ਉਪਭੋਗਤਾਵਾਂ ਦੀ ਸੁਰੱਖਿਆ ’ਤੇ ਭਰੋਸਾ ਕਰਦੀ ਹੈ। ਉਨ੍ਹਾਂ ਯੂਜ਼ਰ ਨਾਲ ਸੰਪਰਕ ਕੀਤਾ ਅਤੇ ਡਿਵਾਈਸ ਵਾਪਸ ਲੈਣ ਤੋਂ ਬਾਅਦ ਇਸ ਨੂੰ ਲੈ ਕੇ ਅੱਗੇ ਦੀ ਜਾਂਚ ਕਰ ਰਹੇ ਹਨ। 


Rakesh

Content Editor

Related News