Samsung Galaxy A-ਸੀਰੀਜ਼ ਦਾ ਸਸਤਾ ਫੋਨ ਭਾਰਤ ''ਚ ਲਾਂਚ, ਮਿਲੇਗਾ ਪ੍ਰੀਮੀਅਮ ਡਿਜ਼ਾਈਨ

05/24/2023 6:23:29 PM

ਗੈਜੇਟ ਡੈਸਕ- ਸੈਮਸੰਗ ਇੰਡੀਆ ਨੇ ਆਪਣੇ ਨਵੇਂ ਫੋਨ ਸੈਮਸੰਗ ਗਲੈਕਸੀ ਏ14 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਫੋਨ ਦੇ ਨਾਲ 50 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ ਪ੍ਰੀਮੀਅਮ ਡਿਜ਼ਾਈਨ ਮਿਲਦਾ ਹੈ। ਫੋਨ 'ਚ 5000mAh ਦੀ ਬੈਟਰੀ ਵੀ ਦਿੱਤੀ ਗਈ ਹੈ। ਫੋਨ ਨੂੰ ਚਾਰ ਕਲਰ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ।

Samsung Galaxy A14 ਦੀ ਕੀਮਤ

ਗਲੈਕਸੀ ਏ-14 ਦੀ ਸ਼ੁਰੂਆਤੀ ਕੀਮਤ 13,999 ਰੁਪਏ ਹੈ। ਇਸ ਕੀਮਤ 'ਚ 4 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਸਟੋਰੇਜ ਮਿਲੇਗੀ। ਉਥੇ ਹੀ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਹੈ। ਫੋਨ ਨੂੰ ਸੈਮਸੰਗ ਦੇ ਸਟੋਰ ਅਤੇ ਹੋਰ ਸਟੋਰਾਂ ਤੋਂ 1,000 ਰੁਪਏ ਦੇ ਕੈਸ਼ਬੈਕ ਦੇ ਨਾਲ ਖਰੀਦਿਆ ਜਾ ਸਕੇਗਾ। ਫੋਨ ਨੂੰ ਕਾਲੇ, ਲਾਈਟ ਗਰੀਨ ਅਤੇ ਸਿਲਵਰ ਰੰਗ 'ਚ ਖਰੀਦਿਆ ਜਾ ਸਕਦਾ ਹੈ।

Samsung Galaxy A14 ਦੇ ਫੀਚਰਜ਼

ਗਲੈਕਸੀ ਏ14 ਦੇ ਨਾਲ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਮਿਲਦੀ ਹੈ। ਇਸ ਤੋਂ ਇਲਾਵਾ ਫੋਨ 'ਚ 4 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਮਿਲਦੀ ਹੈ। ਫੋਨ 'ਚ 4 ਜੀ.ਬੀ. ਵਰਚੁਅਲ ਰੈਮ ਵੀ ਮਿਲਦੀ ਹੈ। ਗਲੈਕਸੀ ਏ14 'ਚ Exynos 850 ਪ੍ਰੋਸੈਸਰ ਦੇ ਨਾਲ ONE UI 5 ਅਤੇ ਐਂਡਰਾਇਡ 13 ਮਿਲਦਾ ਹੈ। ਫੋਨ ਨੂੰ ਚਾਰ ਸਾਲਾਂ ਤਕ ਸਕਿਓਰਿਟੀ ਅਪਡੇਟ ਅਤੇ ਦੋ ਸਾਲਾਂ ਤਕ ਆਪਰੇਟਿੰਗ ਸਿਸਟਮ ਅਪਡੇਟ ਮਿਲੇਗਾ।

ਗਲੈਕਸੀ ਏ14 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੈ। ਦੂਜਾ ਲੈੱਨਜ਼ 5 ਮੈਗਾਪਿਕਸਲ ਦਾ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਹੈ। ਫਰੰਟ 'ਚ 13 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ। ਫਰੰਟ ਜਾਂ ਰੀਅਰ ਕਿਸੇ ਵੀ ਕੈਮਰੇ ਨਾਲ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਦਾ ਸਪੋਰਟ ਨਹੀਂ ਮਿਲਦਾ।

ਫੋਨ 'ਚ 5000 ਐੱਮ.ਏ.ਐੱਚ. ਦੀ ਬੈਟਰੀ ਮਿਲਦੀ ਹੈ ਜਿਸਨੂੰ ਲੈ ਕੇ ਦੋ ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਕੁਨੈਕਟੀਵਿਟੀ ਲਈ ਫੋਨ 'ਚ ਟਾਈਪ-ਸੀ ਪੋਰਟ, GPS, Glonass, Beidou, Galileo, QZSS, 3.5mm ਦਾ ਆਡੀਓ ਜੈੱਕ, ਵਾਈ-ਫਾਈ 5.1 ਦਾ ਸਪੋਰਟ ਮਿਲਦਾ ਹੈ। ਫੋਨ ਦੇ ਨਾਲ ਬਾਕਸ 'ਚ ਚਾਰਜਰ ਨਹੀਂ ਮਿਲੇਗਾ।


Rakesh

Content Editor

Related News