Samsung ਨੇ ਲਾਂਚ ਕੀਤਾ ਸਸਤਾ 5G ਸਮਾਰਟਫੋਨ, ਕੀਮਤ 20 ਹਜ਼ਾਰ ਰੁਪਏ ਤੋਂ ਵੀ ਘੱਟ

Thursday, Dec 02, 2021 - 05:51 PM (IST)

Samsung ਨੇ ਲਾਂਚ ਕੀਤਾ ਸਸਤਾ 5G ਸਮਾਰਟਫੋਨ, ਕੀਮਤ 20 ਹਜ਼ਾਰ ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ– ਸੈਮਸੰਗ ਨੇ ਅਮਰੀਕੀ ਬਾਜ਼ਾਰ ’ਚ ਆਪਣਾ ਇਕ ਨਵਾਂ ਅਤੇ ਬਜਟ 5ਜੀ ਸਮਾਰਟਫੋਨ ਲਾਂਚ ਕਰ ਦਿੱਤਾ ਹੈ। Samsung Galaxy A13 5G ਕੰਪਨੀ ਦਾ ਇਕ ਕਿਫਾਇਤੀ 5ਜੀ ਫੋਨ ਹੈ। ਫੋਨ ਨੂੰ ਸਿਮ ਲਾਕ ਅਤੇ ਅਨਲਾਕ ਦੋਵਾਂ ਮਾਡਲਾਂ ’ ਪੇਸ਼ ਕੀਤਾ ਗਿਆ ਹੈ। ਫੋਨ ’ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰਿਫ੍ਰੈਸ਼ ਰੇਟ 90hz ਹੈ। 

ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ

Samsung Galaxy A13 5G ਦੀ ਕੀਮਤ ਤੇ ਉਪਲੱਬਧਤਾ
ਫੋਨ ਦੀ ਕੀਮਤ 249.99 ਡਾਲਰ(ਕਰੀਬ 18,700 ਰੁਪਏ) ਹੈ। ਇਸ ਦੀ ਵਿਕਰੀ ਅਮਰੀਕੀ ਬਾਜ਼ਾਰ ’ਚ 3 ਦਸੰਬਰ ਤੋਂ ਸ਼ੁਰੂ ਹੋਵੇਗੀ। ਫੋਨ ਨੂੰ ਸੈਮਸੰਗ ਦੇ ਸਟੋਰ ਤੋਂ ਇਲਾਵਾ AT&T ਦੇ ਸਟੋਰ ਤੋਂ ਵੀ ਖਰੀਦਿਆ ਜਾ ਸਕੇਗਾ। T-Moblie ਦੇ ਗਾਹਕਾਂ ਲਈ ਇਹ ਫੋਨ ਜਨਵਰੀ 2022 ਤੋਂ ਉਪਲੱਬਧ ਹੋਵੇਗਾ। ਭਾਰਤੀ ਬਾਜ਼ਾਰ ’ਚ ਫੋਨ ਦੀ ਉਪਲੱਬਧਤਾ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। 

ਇਹ ਵੀ ਪੜ੍ਹੋ– WhatsApp ’ਚ ਜਲਦ ਆ ਰਹੇ 5 ਕਮਾਲ ਦੇ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

Samsung Galaxy A13 5G ਦੇ ਫੀਚਰਜ਼
ਫੋਨ ’ਚ 6.5 ਇੰਚ ਦੀ ਇਨਫਿਨਿਟੀ ਵੀ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਇਸ ਵਿਚ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ, 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 1  ਟੀ.ਬੀ. ਤਕ ਵਧਾਇਆ ਜਾ ਸਕੇਗੈ। 

ਫੋਨ ’ਚ ਤਿੰਨ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਫਰੰਟ ’ਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। 

ਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਹੈ। ਇਸ ਵਿਚ 5000mAh ਦੀ ਬੈਟਰੀ ਹੈ ਜਿਸ ਦੇ ਨਾਲ 15 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ। ਫੋਨ ’ਚ NFC ਦਾ ਵੀ ਸਪੋਰਟ ਹੈ ਅਤੇ ਕੁਨੈਕਟੀਵਿਟੀ ਲਈ ਡਿਊਲ ਬੈਂਡ ਵਾਈ-ਫਾਈ, ਬਲੂਟੁੱਥ ਅਤੇ 3.5mm ਦਾ ਹੈੱਡਫੋਨ ਜੈੱਕ ਹੈ। 

ਇਹ ਵੀ ਪੜ੍ਹੋ– ਪਹਿਲੇ ਹੀ ਦਿਨ ਵਾਦ-ਵਿਵਾਦ ’ਚ ਘਿਰੇ ਟਵਿਟਰ ਦੇ ਨਵੇਂ CEO ਪਰਾਗ, ਜਾਣੋ ਕੀ ਹੈ ਮਾਮਲਾ


author

Rakesh

Content Editor

Related News