ਸੈਮਸੰਗ ਲਿਆ ਰਹੀ ਆਪਣਾ ਨਵਾਂ ਸਸਤਾ Galaxy A02 ਸਮਾਰਟਫੋਨ, ਲੀਕ ਹੋਈ ਅਹਿਮ ਜਾਣਕਾਰੀ
Thursday, Sep 17, 2020 - 05:31 PM (IST)

ਗੈਜੇਟ ਡੈਸਕ– ਸੈਮਸੰਗ ਜਲਦ ਹੀ ਭਾਰਤ ’ਚ ਇਕ ਨਵਾਂ ਸਸਤਾ ਸਮਾਰਟਫੋਨ Galaxy A02 ਲਾਂਚ ਕਰਨ ਵਾਲੀ ਹੈ। ਇਹ ਫੋਨ ਪਿਛਲੇ ਸਾਲ ਲਾਂਚ ਕੀਤੇ ਗਏ Galaxy A01 ਦਾ ਅਪਗ੍ਰੇਡ ਮਾਡਲ ਹੋਵੇਗਾ। ਇਹ ਫੋਨ 2 ਜੀ.ਬੀ. ਰੈਮ ਅਤੇ ਆਕਟਾ-ਕੋਰ ਕੁਆਲਕਾਮ ਪ੍ਰੋਸੈਸਰ ਨਾਲ ਲਿਆਇਆ ਜਾ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਸੈਮਸੰਗ ਇਸ ਫੋਨ ਨੂੰ ਐਂਡਰਾਇਡ 10 ’ਤੇ ਅਧਾਰਿਤ ਸੈਮਸੰਗ ਦੇ ਵਨ ਯੂ.ਆਈ. ਆਪਰੇਟਿੰਗ ਸਿਸਟਮ ਨਾਲ ਲਿਆਏਗੀ। ਇਸ ਤੋਂ ਪਹਿਲਾਂ ਆਈ ਇਕ ਰਿਪੋਰਟ ’ਚ ਦੱਸਿਆ ਗਿਆ ਸੀ ਕਿ ਗੀਕਬੈਂਚ ’ਤੇ ਇਸ ਫੋਨ ਨੇ ਸਿੰਗਲ ਕੋਰ ਟੈਸਟ ’ਚ 746 ਸਕੋਰ ਅਤੇ ਮਲਟੀਕੋਰ ਟੈਸਟ ’ਚ 3810 ਸਕੋਰ ਪ੍ਰਾਪਤ ਕੀਤੇ ਹਨ।
Samsung Galaxy A02 ਦੇ ਸੰਭਾਵਿਤ ਫੀਚਰਜ਼
ਡਿਸਪਲੇਅ - 5.7 ਇੰਚ ਦੀ HD+ ਇਨਫਿਨਿਟੀ-ਵੀ
ਰੈਮ - 2 ਜੀ.ਬੀ.
ਸਟੋਰੇਜ - 16 ਜੀ.ਬੀ.
ਰੀਅਰ ਕੈਮਰਾ - 13MP ਪ੍ਰਾਈਮਰੀ+2MP ਸੈਕੇਂਡਰੀ
ਫਰੰਟ ਕੈਮਰਾ - 5MP
ਬੈਟਰੀ - 3,000mAh
ਕੁਨੈਕਟਵਿਟੀ - 4G, VoLTE, ਵਾਈ-ਫਾਈ, ਬਲੂਟੂਥ ਅਤੇ ਜੀ.ਪੀ.ਐੱਸ.