ਜਲਦ ਹੀ Samsung Galaxy C5 Pro ਹੋਵੇਗਾ ਲਾਂਚ
Monday, Feb 06, 2017 - 02:16 PM (IST)

ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਦੇ ਸਮਾਰਟਫੋਨ ਸੈਮਸੰਗ ਗਲੈਕਸੀ ਸੀ5 ਪ੍ਰੋ ਦੀਆਂ ਹੁਣ ਤੱਕ ਕਈ ਜਾਣਕਾਰੀਆਂ ਲੀਕ ਹੋ ਚੁੱਕੀਆਂ ਹਨ। ਹੁਣ ਇਸ ਸਮਾਰਟਫੋਨ ਨੂੰ ਇਕ ਵਾਈ-ਫਾਈ ਸਰਟੀਫਿਕੇਸ਼ਨ ਸਾਈਟ ''ਤੇ ਲਿਸਟ ਕੀਤਾ ਗਿਆ ਹੈ, ਜਿਸ ''ਚ ਇਸ ਨੂੰ ਜਲਦ ਹੀ ਲਾਂਚ ਕੀਤੇ ਜਾਣ ਦੀ ਸੰਭਾਵਨਾ ਵੱਧ ਗਈ ਹੈ। ਜਦ ਕਿ ਨਵੇਂ ਸਰਟੀਫਿਕੇਸ਼ਨ ''ਚ ਵੱਖ ਮਾਡਲ ਨੰਬਰ ਦਾ ਇਸਤੇਮਾਲ ਹੋਇਆ ਹੈ। ਇਸ ਸਮਾਰਟਫੋਨ ਨੂੰ ਚੀਨ ਦੇ ਬਾਹਰ ਵੀ ਲਾਂਚ ਕੀਤਾ ਜਾਵੇ।
ਦਸੰਬਰ ਮਹੀਨੇ ''ਚ ਸੈਮਸੰਗ ਗਲੈਕਸੀ ਸੀ5 ਪ੍ਰੋ ਨੂੰ ਵਾਈ-ਫਾਈ ਰਿਲਾਇੰਸ ਸਾਈਟ ''ਤੇ ਐੱਸ. ਐੱਮ-ਸੀ5010 ਮਾਡਲ ਨੰਬਰ ਨਾਲ ਵੀ ਲਿਸਟ ਕੀਤਾ ਗਿਆ ਸੀ। ਇਸ ਆਧਾਰ ''ਤੇ ਕਿਹਾ ਗਿਆ ਹੈ ਕਿ ਪਹਿਲੇ ਲੀਕ ਹੋਇਆ ਸਮਾਰਟਫੋਨ ਚੀਨ ਵੇਰਿਅੰਟ ਰਿਹਾ ਹੋਵੇਗਾ। ਤਾਜ਼ਾ ਲਿਸਟਿੰਗ ਅੰਤਰਰਾਸ਼ਟਰੀ ਵੇਰਿਅੰਟ ਦੀ ਹੋਵੇ। ਗੌਰ ਕਰਨ ਵਾਲੀ ਗੱਲ ਹੈ ਕਿ ਸੈਮਸੰਗ ਗਲੈਕਸੀ ਸੀ5 ਪ੍ਰੋ ਨੂੰ ਪਹਿਲੇ ਸੈਮਸੰਗ ਗਲੈਕਸੀ ਸੀ7 ਪ੍ਰੋ ਅਤੇ ਸੈਮਸੰਗ ਗਲੈਕਸੀ ਸੀ9 ਪ੍ਰੋ ਨਾਲ ਲਾਂਚ ਕੀਤੇ ਜਾਣ ਦੀ ਸੰਭਾਵਨਾ ਸੀ ਅਤੇ ਦੋਵਾਂ ਨੂੰ ਅਧਿਕਾਰਿਕ ਤੌਰ ''ਤੇ ਪੇਸ਼ ਕਰ ਦਿੱਤਾ ਗਿਆ ਹੈ ਪਰ ਸੈਮਸੰਗ ਗਲੈਕਸੀ ਸੀ5 ਪ੍ਰੋ ਦਾ ਹੁਣ ਵੀ ਇੰਤਜ਼ਾਰ ਹੈ।
ਇਕ ਰਿਪੋਰਟ ਦੇ ਮੁਤਾਬਕ ਸੈਮਸੰਗ ਗਲੈਕਸੀ ਸੀ5 ਪ੍ਰੋ ''ਚ 5.5 ਇੰਚ ਦਾ ਸੁਪਰ ਐਮੋਲੇਡ ਫੁੱਲ-ਐਚ. ਡੀ. ਡਿਸਪਲੇ ਨਾਲ ਸਨੈਪਡ੍ਰੈਗਨ 625 ਪ੍ਰੋਸੈਸਰ ਅਤੇ 4ਜੀਬੀ ਰੈਮ ਹੋਵੇਗੀ। ਇਸ ਦੀ ਇਨਬਿਲਟ ਸਟੋਰੇਜ 64ਜੀਬੀ ਹੋਣ ਦੀ ਸੰਭਾਵਨਾ ਹੈ। ਕੈਮਰਾ ਦੀ ਗੱਲ ਕਰੀਏ ਤਾਂ ਗਲੈਕਸੀ ਸੀ5 ਪ੍ਰੋ ''ਚ 16 ਮੈਗਾਪਿਕਸਲ ਦੇ ਰਿਅਰ ਕੈਮਰੇ ਨਾਲ 16 ਮੈਗਾਪਿਕਸਲ ਦਾ ਹੀ ਸੈਲਫੀ ਸੈਂਸਰ ਹੋਵੇਗਾ। ਇਸ ''ਚ ਐਂਡਰਾਇਡ 6.0.1 ਮਾਰਸ਼ਮੈਲੋ ਹੋਣ ਦੀ ਸੰਭਾਵਨਾ ਹੈ। ਬੈਟਰੀ 3000 ਐੱਮ. ਏ. ਐੱਚ. ਦੀ ਹੋਵੇਗੀ ਅਤੇ ਇਹ 6.95 ਮਿਲੀਮੀਟਰ ਮੋਟਾ ਹੋਣਾ ਚਾਹੀਦਾ ਹੈ। ਸੈਮਸੰਗ ਗਲੈਕਸੀ ਸੀ9 ਪ੍ਰੋ ਨੂੰ ਭਾਰਤ ''ਚ 36, 900 ਰੁਪਏ ''ਚ ਲਾਂਚ ਕੀਤਾ ਗਿਆ ਸੀ। ਇਹ ਸਾਰੇ ਰਿਟੇਲ ਪਲੇਟਫਾਰਮ ''ਤੇ ਬਲੈਕ ਅਤੇ ਗੋਲਡ ਕਲਰ ''ਚ ਉਰਪਲੱਬਧ ਹੈ।