Samsung ਦੇ ਸਮਾਰਟਫੋਨ ''ਚ ਫਿਰ ਤੋਂ ਹੋਇਆ ਬਲਾਸਟ

Tuesday, Mar 07, 2017 - 08:41 AM (IST)

Samsung ਦੇ ਸਮਾਰਟਫੋਨ ''ਚ ਫਿਰ ਤੋਂ ਹੋਇਆ ਬਲਾਸਟ
ਜਲੰਧਰ- ਪਿਛਲੇ ਕੁਝ ਸਮੇਂ ਤੋਂ ਕੋਰੀਆਈ ਕੰਪਨੀ ਸੈਮਸੰਗ ਦੀ ਪਰੇਸ਼ਾਨੀਆਂ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੀ ਹੈ। ਪਹਿਲੇ ਗਲੈਕਸੀ ਨੋਟ 7 ਅਤੇ ਹੁਣ ਗਲੈਕਸੀ ਐੱਸ 7 ''ਚ ਬਲਾਸਟ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਾਣਕਾਰੀ ਦੇ ਅਨੁਸਾਰ ਇਹ ਘਟਨਾ ਚਾਈਨਾ ਦੀ Hydropower University ''ਚ ਉਸ ਸਮੇਂ ਹੋਈ ਜਦੋਂ ਤੱਕ ਵਿਦਿਆਰਥੀ ਦੇ ਗਲੈਕਸੀ ਐੱਸ7 ਫੋਨ ਦੀ ਬੈਟਰੀ ''ਚੋਂ ਧੂੰਆਂ ਆਉਣ ਲੱਗਾ ਅਤੇ ਫਿਰ ਉਹ ਸੜਣ ਲੱਗੀ।
ਸੂਤਰਾਂ ਦੇ ਅਨੁਸਾਰ ਵਿਦਿਆਰਥੀ ਨੇ ਇਹ ਸਮਾਰਟਫੋਨ ਪਿਛਲੇ ਸਾਲ ਸਤੰਬਰ ''ਚ ਖਰੀਦਿਆ ਸੀ, ਜਦ ਕਿ ਇਹ ਨਹੀਂ ਦੱਸਿਆ ਗਿਆ ਕਿ ਦੁਰਘਟਨਾ ਦੇ ਸਮੇਂ ਫੋਨ ਨੂੰ ਚਾਰਜ ਕੀਤਾ ਜਾ ਰਿਹਾ ਸੀ ਜਾਂ ਨਹੀਂ। ਚੀਨ ''ਚ ਸੈਮਸੰਗ ਦੇ ਕਸਟਮਰ ਕੇਅਰ ਵਿਭਾਗ ਨੂੰ ਇਸ ਘਟਨਾ ਦੇ ਬਾਰੇ ''ਚ ਸੂਚਨਾ ਦਿੱਤੀ ਗਈ ਹੈ ਅਤੇ ਉਹ ਬਲਾਸਟ ਅਤੇ ਦੁਰਘਟਨਾ ਦੇ ਪਿੱਛੇ ਦੇ ਕਾਰਨ ਨੂੰ ਜਾਣਨ ਲਈ ਜਾਂਚ ਕਰ ਰਿਹਾ ਹੈ।

Related News