Samsung Chromebook Pro ਦੀ ਇਸ ਹਾਰਡਵੇਅਰ ਸਮੱਸਿਆ ਨੂੰ ਜਲਦੀ ਹੀ ਕੀਤਾ ਜਾ ਸਕਦੈ ਹੱਲ

Friday, Nov 24, 2017 - 04:45 PM (IST)

Samsung Chromebook Pro ਦੀ ਇਸ ਹਾਰਡਵੇਅਰ ਸਮੱਸਿਆ ਨੂੰ ਜਲਦੀ ਹੀ ਕੀਤਾ ਜਾ ਸਕਦੈ ਹੱਲ

ਜਲੰਧਰ- ਲਗਭਗ ਸਾਰੇ ਮਾਮਲਿਆਂ 'ਚ ਕ੍ਰੋਮਬੁੱਕ ਪ੍ਰੋ 'ਚ ਉਹ ਸਭ ਕੁਝ ਹੈ ਜੋ ਤੁਸੀਂ ਇਕ ਪ੍ਰੀਮੀਅਮ ਕ੍ਰੋਮਬੁੱਕ ਹਾਰਡਵੇਅਰ ਤੋਂ ਚਾਹੁੰਦੇ ਹੋ। ਸੈਮਸੰਗ ਦਾ ਇਹ ਡਿਵਾਈਸ ਇਕ ਸ਼ਾਨਦਾਰ ਡਿਸਪਲੇਅ ਨਾਲ ਲੈਸ ਹੈ, ਇਸ ਦਾ ਡਿਜ਼ਾਇਨ ਕਾਫੀ ਸ਼ਾਨਦਾਰ ਹੈ ਨਾਲ ਹੀ ਇਹ ਕਾਫੀ ਤੇਜ਼ ਕੰਮ ਕਰਦਾ ਹੈ। ਹਾਲਾਂਕਿ ਇਕ ਫੀਚਰ ਜਿਸ ਦੀ ਇਸ ਵਿਚ ਕਮੀ ਨਜ਼ਰ ਆਉਂਦੀ ਹੈ, ਉਹ ਹੈ ਇਸ ਵਿਚ ਇਕ ਬੈਕਲਿਟ ਕੀ-ਬੋਰਡ ਦਾ ਨਾ ਹੋਵੇਗਾ। 
ਬੈਕਲਿਟ ਕੀ-ਬੋਰਡ ਦਾ ਨਾ ਹੋਣਾ ਇਕ ਵੱਡੀ ਕਮੀ ਕਹੀ ਜਾ ਸਕਦੀ ਹੈ, ਖਾਸ ਕਰਕੇ ਜਦੋਂ ਤੁਹਾਨੂੰ ਇਕ ਡਿਵਾਈਸ ਕਾਫੀ ਜ਼ਿਆਦਾ ਕੀਮਤ 'ਚ ਮਿਲ ਰਿਹਾ ਹੋਵੇ, ਉਦੋਂ ਤਾਂ ਪਰੇਸ਼ਾਨੀ ਹੋ ਜ਼ਿਆਦਾ ਵੱਧ ਜਾਂਦੀ ਹੈ ਅਤੇ ਇਸ ਤਰ੍ਹਾਂ ਦੇ ਫੀਚਰ ਦੀ ਕਮੀ ਕਦੇ ਬਹੁਤ ਵੱਡੀ ਲੱਗਦੀ ਹੈ। 
ਹਾਲਾਂਕਿ ਭਵਿੱਖ 'ਚ ਇਸ ਦੀ ਕਮੀ ਨੂੰ ਦੂਰ ਕਰਨ ਲਈ ਸੈਮਸੰਗ ਕੰਮ ਕਰ ਰਹੀ ਹੈ ਅਤੇ ਹਾਰਡਵੇਅਰ ਦੀ ਇਸ ਸਮੱਸਿਆ ਨੂੰ ਦੂਰ ਵੀ ਕੀਤਾ ਜਾ ਸਕਦਾ ਹੈ। ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਸਮੱਸਿਆ ਨੂੰ ਜਲਦੀ ਹੀ ਹੱਲ ਕੀਤਾ ਜਾ ਸਕਦਾ ਹੈ ਪਰ ਅਜੇ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇੰਨਾ ਜ਼ਰੂਰ ਹੈ ਕਿ ਇਕ ਬੈਕਲਿਟ ਕੀ-ਬੋਰਡ ਨੂੰ ਇਸ ਦੇ ਨਾਲ ਜੋੜਿਆ ਜ਼ਰੂਰ ਜਾਵੇਗਾ।


Related News