ਸੈਮਸੰਗ ਨੇ ਕੀਤਾ Galaxy A55 ਤੇ Galaxy A35 ਦੀਆਂ ਕੀਮਤਾਂ ਦਾ ਐਲਾਨ

Thursday, Mar 14, 2024 - 03:08 PM (IST)

ਗੈਜੇਟ ਡੈਸਕ- ਸੈਮਸੰਗ ਨੇ ਇਸ ਹਫਤੇ ਦੀ ਸ਼ੁਰੂਆਤ 'ਚ Galaxy A55 ਅਤੇ Galaxy A35 5G ਸਮਾਰਟਫੋਨ ਲਾਂਚ ਕੀਤੇ ਸਨ। ਕੰਪਨੀ ਨੇ ਹੁਣ ਇਨ੍ਹਾਂ ਦੀਆਂ ਕੀਮਤਾਂ ਦਾ ਐਲਾਨ ਕਰ ਦਿੱਤਾ ਹੈ। ਦੋਵੇਂ ਫੋਨ 120Hz ਰਿਫਰੈਸ਼ ਰੇਟ ਦੇ ਨਾਲ ਸੁਪਰ ਐਮੋਲੇਡ ਸਕਰੀਨ ਦੇ ਨਾਲ ਆਉਂਦੇ ਹਨ। ਇਹ ਦੋਵੇਂ ਫੋਨ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਵਿਕਰੀ ਲਈ ਉਪਲਬਧ ਹਨ।

ਕੀਮਤ

Samsung Galaxy A55 ਦੇ 8GB + 128GB ਸਟੋਰੇਜ ਮਾਡਲ ਦੀ ਕੀਮਤ 39,999 ਰੁਪਏ ਰੱਖੀ ਗਈ ਹੈ। ਜਦੋਂਕਿ ਇਸ ਦਾ 8GB+256GB ਸਟੋਰੇਜ ਵੇਰੀਐਂਟ 42,999 ਰੁਪਏ ਅਤੇ 12GB+256GB ਸਟੋਰੇਜ ਮਾਡਲ 45,999 ਰੁਪਏ 'ਚ ਲਿਆਂਦਾ ਗਿਆ ਹੈ। ਦੂਜੇ ਪਾਸੇ, Samsung Galaxy A35 ਦਾ 8GB + 128GB ਸਟੋਰੇਜ ਵੇਰੀਐਂਟ 30,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ ਅਤੇ 8GB + 256GB ਸਟੋਰੇਜ ਮਾਡਲ 33,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।

ਫੀਚਰਜ਼

ਦੋਵੇਂ ਸਮਾਰਟਫੋਨ ਐਂਡਰਾਇਡ 14 'ਤੇ ਆਧਾਰਿਤ One UI 6.1 'ਤੇ ਕੰਮ ਕਰਦੇ ਹਨ। ਇਹ ਸਮਾਰਟਫੋਨ 6.6- ਇੰਚ ਫੁੱਲ HD+ ਸੁਪਰ AMOLED ਡਿਸਪਲੇਅ ਨਾਲ ਆਉਂਦੇ ਹਨ। ਸਕਰੀਨ ਦੀ ਸੁਰੱਖਿਆ ਲਈ ਗੋਰਿਲਾ ਗਲਾਸ ਵਿਕਟਸ+ ਦੀ ਵਰਤੋਂ ਕੀਤੀ ਗਈ ਹੈ। ਦੋਵੇਂ ਫੋਨ ਆਕਟਾ ਕੋਰ ਪ੍ਰੋਸੈਸਰ 'ਤੇ ਕੰਮ ਕਰਦੇ ਹਨ। 

ਹਾਲਾਂਕਿ ਕੰਪਨੀ ਨੇ ਪ੍ਰੋਸੈਸਰ ਦੀ ਡਿਟੇਲ ਸ਼ੇਅਰ ਨਹੀਂ ਕੀਤੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਏ55 'ਚ Exynos 1480 ਪ੍ਰੋਸੈਸਰ ਅਤੇ A35 'ਚ Exynos 1380 ਪ੍ਰੋਸੈਸਰ ਮਿਲ ਸਕਦਾ ਹੈ। Galaxy A55 5G ਵਿੱਚ ਇੱਕ 50MP + 12MP + 2MP ਟ੍ਰਿਪਲ ਰੀਅਰ ਕੈਮਰਾ ਅਤੇ 32MP ਸੈਲਫੀ ਕੈਮਰਾ ਹੈ। ਜਦੋਂ ਕਿ Galaxy A35 5G ਵਿੱਚ 50MP + 8MP + 5MP ਟ੍ਰਿਪਲ ਰੀਅਰ ਕੈਮਰਾ ਅਤੇ 13MP ਸੈਲਫੀ ਕੈਮਰਾ ਮਿਲਦਾ ਹੈ।

ਇਸ ਵਿੱਚ 256GB ਤੱਕ ਸਟੋਰੇਜ ਵਿਕਲਪ ਹੈ। ਸਟੋਰੇਜ ਨੂੰ ਮਾਈਕ੍ਰੋ-ਐੱਸ.ਡੀ. ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਡਿਵਾਈਸ ਨੂੰ ਪਾਵਰ ਦੇਣ ਲਈ, 5000mAh ਦੀ ਬੈਟਰੀ ਅਤੇ 25W ਚਾਰਜਿੰਗ ਉਪਲਬਧ ਹੋਵੇਗੀ। ਇਨ੍ਹਾਂ 'ਚ 5ਜੀ, ਵਾਈ-ਫਾਈ, ਬਲੂਟੁੱਥ, GPS ਅਤੇ ਟਾਈਪ-ਸੀ ਚਾਰਜਿੰਗ ਪੋਰਟ ਵਰਗੇ ਫੀਚਰਸ ਮੌਜੂਦ ਹਨ।


Rakesh

Content Editor

Related News