ਸੈਮਸੰਗ ਲਿਆਈ ਦੇਸ਼ ਦੀ ਪਹਿਲੀ ‘ਸਮਾਰਟ’ ਵਾਸ਼ਿੰਗ ਮਸ਼ੀਨ, ਹਿੰਦੀ ਭਾਸ਼ਾ ਸਮਝ ਕੇ ਖੁਦ ਕਰੇਗੀ ਕੰਮ

04/06/2021 5:48:06 PM

ਗੈਜੇਟ ਡੈਸਕ– ਸੈਮਸੰਗ ਨੇ ਭਾਰਤ ਦੀ ਪਹਿਲੀ ਆਰਟੀਫੀਸ਼ੀਅਲ ਇੰਟੈਲੀਜੈਂਸੀ (ਏ.ਆਈ.) ਤਕਨੀਕ ਵਾਲੀ ਵਾਸ਼ਿੰਗ ਮਸ਼ੀਨ ਲਾਂਚ ਕੀਤੀ ਹੈ, ਜਿਸ ਵਿਚ ਹਿੰਦੀ ਅਤੇ ਅੰਗਰੇਜੀ ਦੋਵੇਂ ਯੂਜ਼ਰ ਇੰਟਰਫੇਸ ਮੌਜੂਦ ਹਨ। ਫੁਲੀ ਆਟੋਮੈਟਿਕ ਫਰੰਟ ਲੋਡ ਵਾਸ਼ਿੰਗ ਮਸ਼ੀਨਾਂ ਦਾ ਇਹ ਲਾਈਨ-ਅਪ ਪੂਰੀ ਤਰ੍ਹਾਂ ਭਾਰਤ ਲਈਹੀ ਬਣਾਇਆ ਗਿਆ ਹੈ ਅਤੇ ਡਿਜੀਟਲ ਭਾਰਤ ਦੇ ਸ਼ਕਤੀਕਰਨ (ਪਾਵਰਿੰਗ ਡਿਜੀਟਲ ਇੰਡੀਆ) ਦੀ ਸੈਮਸੰਗ ਦੀ ਕਲਪਨਾ ਦਾ ਇਕ ਹਿੱਸਾ ਹੈ। ਇਸ ਵਿਚ ਸੈਮਸੰਗ ਦੀ ਖਾਸ ਤਕਨੀਕ ਇਕੋਬਬਲ ਅਤੇ ਕਵਿਕਡਰਾਈਵ ਤਕਨੀਕ ਹੈ ਜੋ ਕੱਪੜਿਆਂ ਦੀ 45 ਫੀਸਦੀ ਜ਼ਿਆਦਾ ਕੇਅਰ ਕਰਨ ਦੇ ਨਾਲ ਹੀ ਸਮਾਂ ਅਤੇ ਬੀਜਲੀ ਬਚਾਉਣ ’ਚ ਵੀ ਮਦਦ ਕਰਦੀ ਹੈ। 

ਇਹ ਵੀ ਪੜ੍ਹੋ– ਕੋਰੋਨਾ: ਦਿੱਲੀ ’ਚ ਲੱਗਾ ਨਾਈਟ ਕਰਫਿਊ, ਜਾਣੋ ਕੀ ਕੁਝ ਖੁੱਲ੍ਹਾ ਰਹੇਗਾ ਤੇ ਕੀ ਬੰਦ

ਧੁਆਈ ਅਤੇ ਸਾਫ-ਸਫਾਈ ਦੇ ਨਿਯਮਾਂ ਨੂੰ ਯਕੀਨੀ ਕਰਨ ਲਈ ਸਾਰੇ ਨਵੇਂ ਮਾਡਲਾਂ ’ਚ ਹਾਈਜੀਨ ਸਟੀਮ ਤਕਨੀਕ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਕੱਪੜਿਆਂ ’ਚ ਫਸੇ ਧੂੜ ਦੇ ਕਣਾਂ ਨੂੰ ਹਟਾਉਣ ਅਤੇ 99.9 ਫੀਸਦੀ ਬੈਕਟੀਰੀਆ ਅਤੇ ਐਲਰਜੀ ਪੈਦਾ ਕਰਨ ਵਾਲੇ ਕੀਟਾਣੂਆਂ ਦਾ ਸਫਾਇਆ ਕਰਨ ’ਚ ਸਮਰੱਥ ਹੈ।

ਸਾਰੇ 21 ਨਵੇਂ ਮਾਡਲਾਂ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਸੁਪੋਰਟ ਹੈ। ਏ.ਆਈ. ਯੂਜ਼ਰ ਦੀ ਧੁਆਈ ਨਾਲ ਜੁੜੀਆਂ ਆਦਤਾਂ ਨੂੰ ਸਮਝ ਕੇ ਉਨ੍ਹਾਂ ਨੂੰ ਯਾਦ ਕਰ ਲੈਂਦਾ ਹੈ ਅਤੇ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲੀ ਧੁਆਈ ਸਾਈਕਲ ਦੀ ਸਲਾਹ ਦਿੰਦਾ ਹੈ। ਇਹ ਸਮਾਰਟ ਇੰਟਰਨੈੱਟ ਆਫ ਥਿੰਗਸ (IoT) ਇਨੇਬਲਡ ਵਾਸ਼ਿੰਗ ਮਸ਼ੀਨ ਲਾਈਨ-ਅਪ ਗਲੈਕਸੀ ਸਮਾਰਟਫੋਨ, ਸੈਮਸੰਗ ਸਮਾਰਟ ਟੀ.ਵੀ. ਅਤੇ ਫੈਮਲੀ ਹਬ ਰੈਫਰੀਜਰੇਟਰਾਂ ਦੇ ਨਾਲ-ਨਾਲ ਅਲੈਕਸਾ ਅਤੇ ਗੂਗਲ ਹੋਮ ਵਰਗੇ ਉਪਕਰਣਾਂ ਦੇ ਨਾਲ ਵੀ ਜੋੜੀ ਜਾ ਸਕਦੀ ਹੈ, ਜਿਸ ਨਾਲ ਯੂਜ਼ਰਸ ਨੂੰ ਇਕ ਸੁਭਾਵਿਕ ਕੁਨੈਕਟਿਡ ਜੀਵਨ ਦਾ ਅਨੁਭਵ ਹਾਸਲ ਹੋ ਸਕੇ। 

ਇਹ ਵੀ ਪੜ੍ਹੋ– ਮੁਖਤਾਰ ਅੰਸਾਰੀ ਦਾ ਹੋ ਸਕਦੈ ਐਨਕਾਊਂਟਰ! ਪਤਨੀ ਨੇ SC ’ਚ ਦਾਖ਼ਲ ਕੀਤੀ ਅਰਜ਼ੀ

ਵਾਸ਼ਿੰਗ ਮਸ਼ੀਨ ਦੀ ਲਾਂਡਰੀ ਪਲਾਨਰ ਯੂਜ਼ਰਸ ਨੂੰ ਧੁਆਈ ਖ਼ਤਮ ਕਰਨ ਦਾ ਸਮਾਂ ਤੈਅ ਕਰਨ ’ਚ ਸਮਰੱਥ ਬਣਾਉਂਦਾ ਹੈ, ਜਦਕਿ ਲਾਂਡਰੀ ਰੈਸਿਪੀ ਯੂਜ਼ਰ ਦੁਆਰਾ ਦਿੱਤੀ ਗਈ ਰੰਗ, ਕੱਪੜੇ ਦੇ ਪ੍ਰਕਾਰ ਅਤੇ ਗੰਦਗੀ ਦੀ ਮਾਤਰਾ ਵਰਗੀਆਂ ਜਾਣਕਾਰੀਆਂ ਦੇ ਆਧਾਰ ’ਤੇ ਆਪਣੀ ਆਪ ਦੱਸ ਦਿੰਦਾ ਹੈ ਕਿ ਕਿਸ ਕੱਪੜੇ ਨੂੰ ਜ਼ਿਆਦਾ ਧੋਣ ਦੀ ਲੋੜ ਹੈ। 

 ਇਹ ਵੀ ਪੜ੍ਹੋ– ਕੋਰੋਨਾ: ਸੂਰਤ ’ਚ ਵੱਡੀ ਲਾਪਰਵਾਹੀ, ਕੂੜਾ ਢੋਹਣ ਵਾਲੀ ਗੱਡੀ ’ਚ ਭੇਜੇ ਵੈਂਟੀਲੇਟਰ

ਇਸ ਪੂਰੀ ਰੇਂਜ ਨੂੰ BEE ਤੋਂ 5-ਸਟਾਰ ਐਨਰਜੀ ਰੇਟਿੰਗ ਪ੍ਰਾਪਤ ਹੈ। ਡਿਜੀਟਲ ਇਨਵਰਟਰ ਤਕਨੀਕ ਯਕੀਨੀ ਕਰਦੀ ਹੈ ਕਿ ਵਾਸ਼ਿੰਗ ਮਸ਼ੀਨਾਂ ਘੱਟ ਬਿਜਲੀ ਦੀ ਖ਼ਪਤ ਕਰਨ ਅਤੇ ਘੱਟ ਆਵਾਜ਼ ਕਰਨ। ਇਹ ਨਵੇਂ ਮਾਡਲ ਵੀ ਸੈਮਸੰਗ ਦੇ ਆਪਣੀ ਇਕੋਬਬਲ ਤਕਨੀਕ ਨਾਲ ਆਉਂਦੇ ਹਨ ਜੋ ਤੇਜ਼ੀ ਨਾਲ ਕੱਪੜਿਆਂ ਦੇ ਰੇਸ਼ਿਆਂ ’ਚ ਦਾਖਲ ਹੋ ਕੇ ਆਸਾਨੀ ਨਾਲ ਧੂੜ ਦੇ ਕਣਾਂ ਨੂੰ ਹਟਾ ਦਿੰਦੀ ਹੈ, ਜਿਸ ਨਾਲ ਕੱਪੜਿਆਂ ਨੂੰ 45 ਫੀਸਦੀ ਜ਼ਿਆਦਾ ਕੇਅਰ ਮਿਲਦੀ ਹੈ। 

ਸੈਮਸੰਗ ਦੀ ਇਸ ਨਵੀਂ ਏ.ਆਈ. ਸਪੋਰਟ ਵਾਸ਼ਿੰਗ ਮਸ਼ੀਨ ਦੀ ਵਿਕਰੀ ਸਾਰੇ ਰਿਟੇਲ ਅਤੇ ਆਨਲਾਈਨ ਸਟੋਰ ’ਤੇ ਸ਼ੁਰੂ ਹੋ ਗਈ ਹੈ। ਇਸ ਦੀ ਸ਼ੁਰੂਆਤੀ ਕੀਮਤ 35,400 ਰੁਪਏ ਹੈ। ਨਵੀਂ ਵਾਸ਼ਿੰਗ ਮਸ਼ੀਨ ਰੇਂਜ ਨੂੰ ਖ਼ਰੀਦਣ ਵਾਲੇ ਗਾਹਕਾਂ ਨੂੰ 20 ਫੀਸਦੀ ਤਕ ਦਾ ਕੈਸ਼ਬੈਕ ਮਿਲੇਗਾ। 


Rakesh

Content Editor

Related News