200MP ਕੈਮਰੇ ਨਾਲ ਜਲਦ ਲਾਂਚ ਹੋਵੇਗਾ ਇਹ ਧਾਕੜ ਫੋਨ !
Saturday, Oct 10, 2026 - 01:41 PM (IST)
ਗੈਜੇਟ ਡੈਸਕ - ਮੋਟੋਰੋਲਾ ਨੇ ਇੰਡੀਆ ਮੋਬਾਈਲ ਕਾਂਗਰਸ 2026 'ਚ ਆਪਣੇ ਆਉਣ ਵਾਲੇ ਫਲੈਗਸ਼ਿਪ ਸਮਾਰਟਫੋਨ ਦਾ ਪਰਦਾਫਾਸ਼ ਕੀਤਾ ਹੈ। ਦੱਸ ਦਈਏ ਕਿ ਇਸ ਸਮੇਂ ਮੋਟੋਰੋਲਾ ਦਾ ਧਿਆਨ ਪ੍ਰੀਮੀਅਮ ਹਾਰਡਵੇਅਰ, ਐਡਵਾਂਸਡ ਇਮੇਜਿੰਗ, ਅਤੇ ਲੰਬੇ ਸਮੇਂ ਦੇ ਸਾਫਟਵੇਅਰ ਸਪੋਰਟ 'ਤੇ ਹੈ। ਮੋਟੋਰੋਲਾ ਦਾ ਆਉਣ ਵਾਲਾ ਸਿਗਨੇਚਰ 27 ਸਮਾਰਟਫੋਨ ਕੰਪਨੀ ਦੇ ਅਲਟਰਾ-ਪ੍ਰੀਮੀਅਮ ਸੈਗਮੈਂਟ ਵਿੱਚ ਇੱਕ ਡਿਵਾਈਸ ਹੈ।
ਕੁਆਲਕਾਮ ਦੇ ਸਨੈਪਡ੍ਰੈਗਨ 8 ਏਲੀਟ ਐਕਸਟ੍ਰੀਮ ਜਨ 6 ਚਿੱਪਸੈੱਟ ਨਾਲ ਮੋਟੋਰੋਲਾ ਸਿਗਨੇਚਰ 27 ਲਾਂਚ ਹੋਣ ਵਾਲੇ ਪਹਿਲੇ ਫੋਨਾਂ 'ਚੋਂ ਇਕ ਹੈ। ਮੋਟੋਰੋਲਾ ਦੇ ਇਸ ਫੋਨ 'ਚ ArcticMesh ਤੇ ਸਿਕਸ ਐਂਟੀਨਾ ਸੈਟੱਪ ਦਿੱਤਾ ਗਿਆ ਹੈ ਜੋ ਕਨੈਕਟੀਵਿਟੀ ਤੇ ਨੈਟਵਰਕ ਨੂੰ ਇੰਪਰੂਵ ਕਰਦਾ ਹੈ। ਇਸ ਦੇ ਨਾਲ ਹੀ ਇਹ ਵਰਕਲੋਡ, ਗੇਮਿੰਗ ਅਤੇ ਮਲਟੀਟਾਸਕਿੰਗ ਵਿੱਚ ਬਿਹਤਰ ਪ੍ਰਦਰਸ਼ਨ ਦੀ ਪੇਸ਼ਕਸ਼ ਕਰਦਾ ਹੈ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 50MP ਦਾ Sony LYTIA 910 ਪ੍ਰਾਇਮਰੀ ਕੈਮਰਾ ਹੈ ਤੇ 200MP ਦਾ ਪੈਰੀਸਕੋਪ ਟੈਲੀਫੋਟੋ ਲੈਂਸ ਹੈ। ਫੋਨ ਦਾ ਕੈਮਰਾ ਸਿਸਟਮ 3.5-ਐਕਸਿਸ ਆਪਟੀਕਲ ਇਮੇਜ ਸਟੈਬੀਲਾਈਜ਼ੇਸ਼ਨ, ਕੁਆਲਕਾਮ ਇਲੈਕਟ੍ਰਾਨਿਕ ਇਮੇਜ ਸਟੈਬੀਲਾਈਜ਼ੇਸ਼ਨ, ਅਤੇ ਮੋਟੋਰੋਲਾ ਦੇ ਵੀਡੀਓ ਐਨਹਾਂਸਮੈਂਟ ਇੰਜਣ ਨਾਲ ਬਿਹਤਰ ਇਮੇਜ ਕੁਆਲਿਟੀ, ਜ਼ੂਮ ਫੋਟੋਗ੍ਰਾਫੀ ਅਤੇ ਵੀਡੀਓ ਸਥਿਰਤਾ ਪ੍ਰਦਾਨ ਕਰਦਾ ਹੈ। ਇਹ ਕੈਮਰਾ ਸੈੱਟਅੱਪ ਵੱਖ-ਵੱਖ ਹਾਲਾਤਾਂ 'ਚ ਬਿਹਤਰ ਇਮੇਜ ਗੁਣਵੱਤਾ ਪ੍ਰਦਾਨ ਕਰਦਾ ਹੈ।
ਕੰਪਨੀ ਨੇ ਇਸ ਫੋਨ ਦੇ ਆਡੀਓ ਲਈ ਬੈਂਗ ਐਂਡ ਓਲੁਫਸਨ ਨਾਲ ਭਾਈਵਾਲੀ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਬੈਂਗ ਐਂਡ ਓਲੁਫਸਨ ਨੇ ਕਿਸੇ ਸਮਾਰਟਫੋਨ ਲਈ ਆਡੀਓ ਟਿਊਨ ਕੀਤਾ ਹੈ, ਜੋ ਆਪਣੇ ਇਮਰਸਿਵ ਸੰਗੀਤ, ਗੇਮਿੰਗ ਅਤੇ ਵੀਡੀਓ ਪਲੇਬੈਕ ਸਾਊਂਡ ਲਈ ਜਾਣਿਆ ਜਾਂਦਾ ਹੈ। ਐਂਡਰਾਇਡ 17 'ਤੇ ਆਧਾਰਿਤ ਇਹ ਫੋਨ ਇੰਟੀਗ੍ਰੇਟਿਡ ਗੂਗਲ ਜੈਮਿਨੀ ਦੇ ਏਆਈ ਪਾਵਰਡ ਅਸਿਸਟੈਂਟ ਨਾਲ ਆਉਂਦਾ ਹੈ। ਇਸ ਫੋਨ ਨੂੰ 7 ਸਾਲਾਂ ਦੇ ਓਪਰੇਟਿੰਗ ਸਿਸਟਮ ਅੱਪਗ੍ਰੇਡ ਅਤੇ 7 ਸਾਲਾਂ ਦੇ ਸਿਕਿਓਰਿਟੀ ਮੈਨਟੇਨੈਂਸ ਅੱਪਡੇਟ ਪ੍ਰਾਪਤ ਹੋਣਗੇ।
ਇਸ ਫੋਨ ਨੂੰ ਦੋ ਰੰਗਾਂ 'ਚ ਪੇਸ਼ ਕੀਤਾ ਜਾਵੇਗਾ ਜਿਨ੍ਹਾਂ 'ਚ ਹਨ ਪੈਨਟੋਨ ਕੋਲ ਸਮੋਕ ਅਤੇ ਪੈਨਟੋਨ ਕੈਪਿਊਲੇਟ ਓਲਿਵ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਅਧਿਕਾਰਤ ਤੌਰ 'ਤੇ ਫੋਨ ਦੇ ਫੀਚਰਜ਼ ਤਕੇ ਕੀਮਤ ਦਾ ਐਲਾਨ ਨਹੀਂ ਕੀਤਾ। ਕੰਪਨੀ ਵੱਲੋਂ ਇਹ ਜਲਦੀ ਹੀ ਇਸ ਨੂੰ ਵਿਕਰੀ ਲਈ ਬਾਜ਼ਾਰ 'ਚ ਐਵੇਲੇਬਲ ਕਰਵਾਇਆ ਜਾਵੇਗਾ।
