ਜਲਦ ਲਾਂਚ ਹੋਵੇਗਾ OnePlus ਦਾ ਸ਼ਾਨਦਾਰ ਫੋਨ ! 9,000 mAh ਦੀ ਹੋਵੇਗੀ ਬੈਚਰੀ ਤੇ 50 MP ਹੋਵੇਗਾ ਕੈਮਰਾ
Wednesday, Oct 07, 2026 - 12:14 PM (IST)
ਗੈਜੇਟ ਡੈਸਕ - OnePlus, ਪ੍ਰਮੁੱਖ ਹੈਂਡਸੈੱਟ ਕੰਪਨੀਆਂ 'ਚੋਂ ਇਕ, ਜਲਦੀ ਹੀ ਇਕ ਨਵੀਂ ਸਮਾਰਟਫੋਨ ਸੀਰੀਜ਼ ਲਾਂਚ ਕਰਨ ਦੀ ਉਮੀਦ ਕਰ ਰਹੀ ਹੈ। ਇਸ ਫੋਨ ਬਾਰੇ ਕੁਝ ਜਾਣਕਾਰੀ ਪਹਿਲਾਂ ਹੀ ਸਾਹਮਮੇ ਆ ਚੁੱਕੀ ਹੈ। ਬੇਸ ਮਾਡਲ ਤੋਂ ਇਲਾਵਾ, ਇਸ ਸੀਰੀਜ਼ 'ਚ OnePlus Ace 7 Pro ਸ਼ਾਮਲ ਹੋ ਸਕਦਾ ਹੈ। ਇਨ੍ਹਾਂ ਸਮਾਰਟਫੋਨਾਂ 'ਚ ਉੱਚ ਰਿਫਰੈਸ਼ ਦਰਾਂ ਵਾਲੇ ਡਿਸਪਲੇਅ ਹੋ ਸਕਦੇ ਹਨ।
ਟਿਪਸਟਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ OnePlus Ace 7 ਦੇ ਸੀਰੀਜ਼ ਕੁਝ ਫੀਚਰਜ਼ ਲੀਕ ਕੀਤੇ ਗਏ ਹਨ। ਇਸ ਸਮਾਰਟਫੋਨ ਸੀਰੀਜ਼ ਨੂੰ ਭਾਰਤ 'ਚ OnePlus 16R ਦੇ ਰੂਪ 'ਚ ਲਾਂਚ ਕੀਤਾ ਜਾ ਸਕਦਾ ਹੈ। ਇਨ੍ਹਾਂ ਸਮਾਰਟਫੋਨਾਂ ਦੀਆਂ ਕੀਮਤਾਂ ₹70,000 ਤੋਂ ₹75,000 ਦੇ ਵਿਚਕਾਰ ਹੋਣ ਦੀ ਉਮੀਦ ਹੈ। OnePlus Ace 7 ਸੀਰੀਜ਼ 'ਚ Snapdragon 8 Elite Gen 5 ਪ੍ਰੋਸੈਸਰ ਹੋਣ ਦੀ ਉਮੀਦ ਹੈ।
ਇਸ ਦੌਰਾਨ ਆਉਣ ਵਾਲੀ ਸਮਾਰਟਫੋਨ ਸੀਰੀਜ਼ 'ਚ 1.5K ਰੈਜ਼ੋਲਿਊਸ਼ਨ ਅਤੇ 185Hz ਰਿਫਰੈਸ਼ ਰੇਟ ਵਾਲੀ 6.78-ਇੰਚ ਫਲੈਟ LTPS OLED ਸਕ੍ਰੀਨ ਹੋਣ ਦੀ ਉਮੀਦ ਹੈ। ਇਕ ਹਾਲੀਆ ਮੀਡੀਆ ਰਿਪੋਰਟ 'ਚ ਸੁਝਾਅ ਦਿੱਤਾ ਗਿਆ ਹੈ ਕਿ OnePlus Ace 7 ਸੀਰੀਜ਼ 'ਚ ਨਵੀਂ ਤਕਨਾਲੋਜੀ ਹੋ ਸਕਦੀ ਹੈ। ਇਹ ਇਕ ਨਵਾਂ ਥਰਮਲ ਮੈਨੇਜਮੈਂਟ ਸਿਸਟਮ ਹੋ ਸਕਦਾ ਹੈ। OnePlus Ace 7 'ਚ ਇਕ ਵੱਡਾ ਐਕਟਿਵ ਕੂਲਿੰਗ ਫੈਨ ਹੋ ਸਕਦਾ ਹੈ।
ਇਹ ਚਿੱਪਸੈੱਟ ਅਤੇ ਹੋਰ ਮੁੱਖ ਹਿੱਸਿਆਂ ਤੋਂ ਗਰਮੀ ਦੇ ਨਿਕਾਸੀ ਨੂੰ ਸੌਖਾ ਬਣਾਏਗਾ। ਇਹ ਗੇਮਿੰਗ ਵਰਗੇ ਕੰਮਾਂ ਦੌਰਾਨ ਬਹੁਤ ਜ਼ਿਆਦਾ ਗਰਮ ਹੋਣ ਕਾਰਨ ਥ੍ਰੋਟਲਿੰਗ ਦੇ ਜੋਖਮ ਨੂੰ ਘਟਾ ਦੇਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਸੀਰੀਜ਼ ਦੇ ਸਟੈਂਡਰਡ ਮਾਡਲ 'ਚ 185 Hz ਤੱਕ ਦੀ ਰਿਫਰੈਸ਼ ਰੇਟ ਵਾਲੀ ਡਿਸਪਲੇਅ ਹੋਵੇਗੀ। ਇਹ ਸਮਾਰਟਫੋਨ 9,000 mAh ਬੈਟਰੀ ਨਾਲ ਲੈਸ ਹੋਵੇਗਾ।
OnePlus Ace 7 'ਚ Qualcomm ਦੇ Snapdragon 8 Elite Gen 5 ਚਿੱਪਸੈੱਟ ਦੇ ਇਕ ਕਸਟਮ ਵਰਜ਼ਨ ਦੀ ਵਰਤੋਂ ਕੀਤੇ ਜਾਣ ਦੀ ਉਮੀਦ ਹੈ। ਇਸ ਸਮਾਰਟਫੋਨ ਦੇ ਰੀਅਰ ਕੈਮਰਾ ਯੂਨਿਟ 'ਚ 50-ਮੈਗਾਪਿਕਸਲ ਦਾ ਪੈਰੀਸਕੋਪ ਟੈਲੀਫੋਟੋ ਕੈਮਰਾ ਹੋ ਸਕਦਾ ਹੈ। ਹਾਲਾਂਕਿ, OnePlus ਨੇ ਇਨ੍ਹਾਂ ਵੇਰਵਿਆਂ ਦੀ ਪੁਸ਼ਟੀ ਨਹੀਂ ਕੀਤੀ ਹੈ।
ਪਿਛਲੇ ਸਾਲ ਪੇਸ਼ ਕੀਤੇ ਗਏ OnePlus Ace 6 'ਚ 6.83-ਇੰਚ 1.5K (1272×2800 ਪਿਕਸਲ) AMOLED ਫਲੈਟ ਡਿਸਪਲੇਅ ਹੈ ਜਿਸਦੀ ਰਿਫਰੈਸ਼ ਰੇਟ 165Hz ਹੈ ਅਤੇ ਇਸਦਾ ਸਿਖਰ ਚਮਕ ਪੱਧਰ 5,000 nits ਹੈ। ਇਹ ਸਨੈਪਡ੍ਰੈਗਨ 8 ਏਲੀਟ ਚਿੱਪਸੈੱਟ ਅਤੇ G2 ਗੇਮਿੰਗ ਚਿੱਪ ਦੁਆਰਾ ਸੰਚਾਲਿਤ ਹੈ। ਇਸ ਸਮਾਰਟਫੋਨ ਦੇ ਰੀਅਰ ਕੈਮਰਾ ਯੂਨਿਟ 'ਚ ਆਪਟੀਕਲ ਇਮੇਜ ਸਟੈਬਲਾਈਜ਼ੇਸ਼ਨ (OIS) ਸਪੋਰਟ ਵਾਲਾ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 8-ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਹੈ।
