ਸਲਮਾਨ ਬੀਇੰਗ ਹਿਊਮਨ ਦੀ Electronic Cycle ਕਰਨਗੇ ਲਾਂਚ
Tuesday, Feb 21, 2017 - 12:31 PM (IST)
ਜਲੰਧਰ- ''ਬੀਇੰਗ ਹਿਊਮਨ ਦੀ ਕਲੋਥਿੰਗ ਲਾਈਨ ਦੀ ਸਫਲਤਾ ਤੋਂ ਬਾਅਦ ਹੁਣ ਸਲਮਾਨ ਖਾਨ ਆਪਣੇ ਫੈਨਸ ਲਈ ਇਕ ਹੋਰ ਗਿਫਟ ਲੈ ਕੇ ਆ ਰਹੇ ਹਨ। ਅਸਲ ''ਚ ਮੀਡੀਆ ਰਿਪੋਰਟਰਸ ਦੇ ਮੁਤਾਬਕ ਸਲਮਾਨ ਹੁਣ ''ਬੀਇੰਗ ਹਿਊਮਨ'' ਦੀ ਇਲੈਕਟ੍ਰਾਨਿਕ ਸਾਈਕਲ ਲਾ ਰਹੇ ਹੋ ਅਤੇ ਜਲਦ ਹੀ ਇਹ ਈ ਸਾਈਕਲ ਬਾਜ਼ਾਰ ''ਚ ਦੇਖਣ ਨੂੰ ਮਿਲੇਗੀ। ਸਲਮਾਨ ਨੇ ਆਪ ਇਸ ਸਾਈਕਲ ਦਾ ਡਿਜ਼ਾਈਨ ਤਿਆਰ ਕੀਤਾ ਹੈ।
ਸਾਈਕਲ ਦਾ ਡੇਮੋ ਟ੍ਰਾਇਲ ਵੀ ਹੋ ਚੁੱਕਾ ਹੈ। ਇਹ ਸਾਈਕਲ ਬੈਟਰੀ ਆਟੋਮੈਟਿਕ ਅਤੇ ਰਿਚਾਰਜ਼ੇਬਲ ਹੈ ਤਾਂ ਤੁਹਾਨੂੰ ਪੈਂਡਲ ਮਾਰਨ ਦੀ ਵੀ ਜ਼ਰੂਰਤ ਨਹੀਂ ਹੈ। ਸਲਮਾਨ ਸਾਈਕਲ ਦੀ ਕੀਮਤ ਵੀ ਰਿਜ਼ਨੇਬਲ ਰੱਖਣਾ ਚਾਹੁੰਦੇ ਹਨ, ਕਿਉਂਕਿ ਉਹ ਚਾਹੁੰਦੇ ਹੈ ਕਿ ਇਸ ਸਾਈਕਲ ਨੂੰ ਹਰ ਕੋਈ ਲਵੇ ਅਤੇ ਇਸ ਦਾ ਉਪਯੋਗ ਵੀ ਕਰੇ । ਖਬਰਾਂ ਦੀ ਮੰਨੀਏ ਤਾਂ ਇਕ ਅਵਾਰਡ ਸ਼ੋਅ ਦੌਰਾਨ ਜਦੋਂ ਸ਼ਾਹਰੁਖ ਅਤੇ ਸਲਮਾਨ ''ਤੇ ਆਏ ਸਨ, ਉਦੋਂ ਉਹ ਸਾਈਕਲ ''ਬੀਇੰਗ ਹਿਊਮਨ'' ਦੀ ਹੀ ਸੀ। ਕਰੇ
ਸਾਈਕਲ ਦੇ ਹੋਣਗੇ 5 ਮਾਡਲ -
ਖਬਰਾਂ ਦੀ ਮੰਨੀਏ ਤਾਂ ਈ ਸਾਈਕਲ ਦੇ 5 ਮਾਡਲ ਹੋਣਗੇ। ਪਹਿਲੇ ਮਾਡਲ ''ਚ ਇਕ ਵਾਰ ਪੈਂਡਲ ਮਾਰਨਾ ਹੋਵੇਗਾ, ਉਸ ਤੋਂ ਬਾਅਦ ਸਾਈਕਲ ਚਲਾ ਸਕਦੇ ਹੋ। ਦੂਜੇ ਮਾਡਲ ''ਚ ਆਟੋਮੈਟਿਕ ਪੈਂਡਲ ਹੋਣਗੇ। ਖਬਰਾਂ ਦੀ ਮੰਨੀਏ ਤਾਂ ਇਹ ਸਾਈਕਲ ਹਰ ਉਮਰ ਦੇ ਇਨਸਾਨ ਲਈ ਹੈ।
