21 ਸਤੰਬਰ ਤੋਂ ਸ਼ੁਰੂ ਹੋਵੇਗੀ 5 ਕੈਮਰਿਆਂ ਵਾਲੇ ਓਪੋ ਦੇ ਇਸ ਸਮਾਰਟਫੋਨ ਦੀ ਵਿਕਰੀ

Thursday, Sep 10, 2020 - 11:49 PM (IST)

21 ਸਤੰਬਰ ਤੋਂ ਸ਼ੁਰੂ ਹੋਵੇਗੀ 5 ਕੈਮਰਿਆਂ ਵਾਲੇ ਓਪੋ ਦੇ ਇਸ ਸਮਾਰਟਫੋਨ ਦੀ ਵਿਕਰੀ

ਗੈਜੇਟ ਡੈਸਕ—ਓਪੋ ਆਪਣੇ ਨਵੇਂ ਸਮਾਰਟਫੋਨ ਐੱਫ17 ਦੀ ਸੇਲ 21 ਸਤੰਬਰ ਤੋਂ ਸ਼ੁਰੂ ਕਰਨ ਵਾਲੀ ਹੈ। ਕੰਪਨੀ ਨੇ ਇਸ ਦੀ ਪ੍ਰੀ-ਬੁਕਿੰਗਸ ਅੱਜ ਤੋਂ ਫਲਿੱਪਕਾਰਟ ਅਤੇ ਐਮਾਜ਼ੋਨ ਰਾਹੀਂ ਸ਼ੁਰੂ ਕਰ ਦਿੱਤੀ ਹੈ। ਇਸ ਫੋਨ ਦੇ 6ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 17,990 ਰੁਪਏ ਅਤੇ 8ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਦੀ ਕੀਮਤ 19,990 ਰੁਪਏ ਰੱਖੀ ਗਈ ਹੈ। ਗਾਹਕ ਇਸ ਫੋਨ ਨੂੰ ਕਲਾਸਿਕ ਸਿਲਵਰ, ਡਾਇਨੈਮਿਕ ਆਰੇਂਜ ਅਤੇ ਨੇਵੀ ਬਲੂ ਕਲਰ ਆਪਸ਼ੰਸ ’ਚ 21 ਸਤੰਬਰ ਤੋਂ ਲੀਡਿੰਗ ਈ-ਕਾਮਰਸ ਪਲੇਟਫਾਰਮਸ ਅਤੇ ਆਫਲਾਈਨ ਸਟੋਰਸ ਰਾਹੀਂ ਖਰੀਦ ਸਕਣਗੇ।

PunjabKesari

ਇਸ ਫੋਨ ਨੂੰ ਬੈਂਕ ਆਫ ਬੜੌਦਾ ਦੇ ਕ੍ਰੈਡਿਟ ਕਾਰਡ ਤੋਂ ਖਰੀਦਣ ’ਤੇ 1500 ਰੁਪਏ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ ਵੀ ਕੰਪਨੀ ਹੋਰ ਬੈਂਕ ਦੇ ¬ਕ੍ਰੈਡਿਟ ਅਤੇ ਡੈਬਿਟ ਕਾਰਡ ’ਤੇ 7.5 ਫੀਸਦੀ ਤੱਕ ਦਾ ਕੈਸ਼ਬੈਕ ਦੇ ਰਹੀ ਹੈ। ਇਸ ਫੋਨ ਨੂੰ ਯੂਜ਼ਰ ਆਕਰਸ਼ਕ ਨੋ-ਕਾਸਟ ਈ.ਐੱਮ.ਆਈ. ਆਪਸ਼ਨ ਰਾਹੀਂ ਵੀ ਖਰੀਦ ਸਕਣਗੇ।

PunjabKesari

ਸਪੈਸੀਫਿਕੇਸ਼ਨ

ਡਿਸਪਲੇਅ 6.43 ਇੰਚ ਦੀ ਫੁਲ ਐੱਚ.ਡੀ.+ਸੁਪਰ ਏਮੋਲੇਡ
ਪ੍ਰੋਸੈਸਰ ਸਨੈਪਡਰੈਗਨ 662
ਰੈਮ 6ਜੀ.ਬੀ./8ਜੀ.ਬੀ.
ਇੰਟਰਨਲ ਸਟੋਰੇਜ਼ 128ਜੀ.ਬੀ.
ਆਪਰੇਟਿੰਗ ਸਿਸਟਮ ਐਂਡ੍ਰਾਇਡ 10 ’ਤੇ ਆਧਾਰਿਤ ColorOS 7.2
ਕਵਾਡ ਰੀਅਰ ਕੈਮਰਾ 16MP ਪ੍ਰਾਈਮਰੀ ਸੈਂਸਰ+8MP (ਵਾਇਡ ਐਂਗਲ ਲੈਂਸ)+2MP (ਮੋਨੋ¬ਕ੍ਰੋਮ ਸੈਂਸਰ)+2MP (ਪੋਟ੍ਰੇਟ ਸੈਂਸਰ)
ਡਿਊਲ ਫਰੰਟ ਕੈਮਰਾ 16MP + 2MP(ਡੈਪਥ ਸੈਂਸਰ)
ਬੈਟਰੀ 4000mAh
ਕੁਨੈਕਟੀਵਿਟੀ 4G VoLTE , ਮਾਈ¬ਕ੍ਰੋ ਯੂ.ਐੱਸ.ਬੀ. ਪੋਰਟ, ਵਾਈ-ਫਾਈ, ਬਲੂਟੁੱਥ 5.0 ਅਤੇ 3.5 ਐੱਮ.ਐੱਮ. ਆਡੀਓ ਜੈੱਕ

 


author

Karan Kumar

Content Editor

Related News