ਇਹ ਹਨ ਭਾਰਤ ''ਚ ਮਿਲਣ ਵਾਲੀਆਂ ਸਭ ਤੋਂ ਸੁਰੱਖਿਅਤ ਕਾਰਾਂ, ਮਿਲੀ 5 ਸਟਾਰ ਰੇਟਿੰਗ
Sunday, Nov 15, 2020 - 09:58 PM (IST)
ਆਟੋ ਡੈਸਕ—ਗਲੋਬਲ NCAP ਕ੍ਰੈਸ਼ ਟੈਸਟ ਤੋਂ ਬਾਅਦ ਮੇਡ ਇਨ ਇੰਡੀਆ ਕਾਰਾਂ ਨੂੰ ਲੈ ਕੇ ਕਈ ਸਾਰੇ ਸਵਾਲ ਖੜੇ ਹੋ ਗਏ ਹਨ। ਬਹੁਤ ਸਾਰੀਆਂ ਕਾਰਾਂ ਨੇ ਇਸ ਟੈਸਟ 'ਚ ਖਰਾਬ ਪ੍ਰਦਰਸ਼ਨ ਕੀਤਾ ਹੈ ਪਰ 3 ਭਾਰਤੀ ਕਾਰਾਂ ਅਜਿਹੀਆਂ ਵੀ ਹਨ ਜਿਨ੍ਹਾਂ ਨੂੰ 5 ਸਟਾਰ ਸੇਫਟੀ ਰੇਟਿੰਗ ਮਿਲੀ ਹੈ। ਅੱਜ ਅਸੀਂ ਤੁਹਾਨੂੰ ਭਾਰਤ 'ਚ ਮਿਲਣ ਵਾਲੀਆਂ ਇਨ੍ਹਾਂ ਕਾਰਾਂ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ ਨੂੰ 5 ਸਟਾਰ ਰੇਟਿੰਗ ਮਿਲੀ ਹੈ।
Mahindra XUV300:
ਮਹਿੰਦਰਾ ਦੀ XUV300 ਨੂੰ ਗਲੋਬਲ NCAP ਟੈਸਟ 'ਚ 5 ਸਟਾਰ ਰੇਟਿੰਗ ਮਿਲ ਚੁੱਕੀ ਹੈ। ਇਹ ਕੰਪੈਕਟ SUV ਮਜ਼ਬੂਤ ਚੇਸਿਸ ਅਤੇ ਕਈ ਸਾਰੇ ਸੇਫਟੀ ਫੀਚਰਸ ਨਾਲ ਆਉਂਦੀ ਹੈ। ਕੰਪਨੀ ਇਸ ਨੂੰ ਪੈਟਰੋਲ ਅਤੇ ਡੀਜ਼ਲ ਇੰਜਣ ਦੋਵਾਂ ਹੀ ਆਪਸ਼ਨਸ 'ਚ ਉਪਲੱਬਧ ਕਰ ਰਹੀ ਹੈ। ਪੈਟਰੋਲ ਵੈਰੀਐਂਟ 'ਚ 1197ਸੀ.ਸੀ. ਦਾ ਇੰਜਣ ਦਿੱਤਾ ਗਿਆ ਹੈ, ਉੱਥੇ ਡੀਜ਼ਲ ਵੈਰੀਐਂਟ 'ਚ 1497ਸੀ.ਸੀ.ਦਾ ਇੰਜਣ ਮਿਲਦਾ ਹੈ। ਸੇਫਟੀ ਲਈ ਮਹਿੰਦਰਾ ਦੀ XUV300 'ਚ ਐਂਟੀ ਲਾਕ ਬ੍ਰੇਕਿੰਗ ਸਿਸਟਮ, ISOFIXਚਾਈਲਡ ਸੀਟ ਐਂਕਰ, ਏਅਰਬੈਗਸ, ਈ.ਬੀ.ਡੀ., ਕਾਰਨਰ ਬ੍ਰੇਕਿੰਟ ਕੰਟਰੋਲ, ਸਪੀਡ ਸੈਂਸਿੰਗ ਡੋਰ ਲਾਕ ਅਤੇ ਇੰਪੈਕਟ ਸੈਂਸਿੰਗ ਡੋਲ ਲਾਕ ਆਦਿ ਮਿਲਦੇ ਹਨ। ਇਸ ਦੀ ਕੀਮਤ 7.95 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।
ਇਹ ਵੀ ਪੜ੍ਹੋ:- ਜਰਮਨੀ ਦੀ ਸਰਕਾਰ ਨੇ ਆਲਸੀ ਲੋਕਾਂ ਨੂੰ ਮਹਾਮਾਰੀ ਦੇ ਦੌਰ 'ਚ ਦੱਸਿਆ 'ਨਾਇਕ'
Tata Altroz:
ਟਾਟਾ ਦੀ ਪ੍ਰੀਮੀਅਮ ਹੈਚਬੈਕ ਕਾਰ Altroz ਨੂੰ ਗਲੋਬਲ NCAP ਟੈਸਟ 'ਚ 5 ਸਟਾਰ ਰੇਟਿੰਗ ਮਿਲ ਚੁੱਕੀ ਹੈ। ਟਾਟਾ ਆਲਟ੍ਰੋਜ਼ ਪੈਟਰੋਲ ਅਤੇ ਡੀਜ਼ਲ ਦੋਵਾਂ ਇੰਜਣ ਆਪਸ਼ਨਸ 'ਚ ਉਪਲੱਬਧ ਕੀਤੀ ਗਈ ਹੈ। ਇਸ ਦੇ ਪੈਟਰੋਲ ਇੰਜਣ ਵੈਰੀਐਂਟ 'ਚ 1.2 ਲੀਟਰ ਦਾ 3 ਸਿਲੰਡਰ ਇੰਜਣ ਲੱਗਿਆ ਹੈ, ਉੱਥੇ ਡੀਜ਼ਲ ਵੈਰੀਐਂਟਸ 'ਚ 1.5 ਲੀਟਰ ਦਾ 4 ਸਿਲੰਡਰ ਟਰਬੋਚਾਰਜਡ ਇੰਜਣ ਮਿਲਦਾ ਹੈ। ਇਸ ਕਾਰ 'ਚ ਸੇਫਟੀ ਲਈ ਡਿਊਲ ਏਅਰਬੈਗਸ, ਕਾਰਨਿੰਗ ਬ੍ਰੇਕ ਕੰਟਰੋਲ, ਈ.ਬੀ.ਡੀ. ਨਾਲ ਏ.ਬੀ.ਐੱਸ., ਰੀਅਰ ਪਾਰਕਿੰਗ ਸੈਂਸਰਸ, ਸਪੀਡ ਵਾਰਨਿੰਗ ਅਲਰਟ ਸਟੈਂਡਰਡ ਤੌਰ 'ਤੇ ਦਿੱਤਾ ਗਿਆ ਹੈ। ਇਸ ਦੀ ਕੀਮਤ 6.99 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।
ਇਹ ਵੀ ਪੜ੍ਹੋ:- ਤੁਹਾਡੇ ਫੋਨ 'ਚ ਸਭ ਤੋਂ ਜ਼ਿਆਦਾ ਵਾਇਰਸ ਗੂਗਲ ਪਲੇਅ ਸਟੋਰ ਰਾਹੀਂ ਹੀ ਪਹੁੰਚਦਾ ਹੈ : ਰਿਪੋਰਟ
Tata Nexon:
ਟਾਟਾ ਦੀ ਹੀ Nexon ਨੂੰ ਸੇਫਟੀ ਦੇ ਮਾਮਲੇ 'ਚ 5 ਸਟਾਰ ਰੇਟਿੰਗ ਮਿਲ ਚੁੱਕੀ ਹੈ। ਇਹ ਕਾਰ 1.2-ਲੀਟਰ ਟਰਬੋ ਪੈਟਰੋਲ ਅਤੇ 1.5-ਲੀਟਰ ਟਰਬੋ ਡੀਜ਼ਲ ਇੰਜਣ ਆਪਸ਼ਨ ਨਾਲ ਆਉਂਦੀ ਹੈ। ਇਸ ਕਾਰ 'ਚ ਡਿਊਲ ਫਰੰਟ ਏਅਰਬੈਗਸ, ਏ.ਬੀ.ਐੱਸ.,ਈ.ਬੀ.ਡੀ., ਈ.ਐੱਸ.ਪੀ., ਟ੍ਰੈਕਸ਼ਨ ਕੰਟਰੋਲ ਅਤੇ ਹਿਲ-ਹੋਲਡ ਅਸਿਸਟ ਵਰਗੇ ਫੀਚਰਸ ਦਿੱਤੇ ਗਏ ਹਨ। ਟਾਟਾ ਨੈਕਸਨ ਦੀ ਸ਼ੁਰੂਆਤੀ ਕੀਮਤ 6.99 ਲੱਖ (ਐਕਸ-ਸ਼ੋਰੂਮ) ਹੈ।