ਨਵੀਂ ਬਾਈਕ ''ਤੇ ਕੰਮ ਕਰ ਰਹੀ ਰਾਇਲ ਐਨਫੀਲਡ
Sunday, Jul 09, 2023 - 02:54 PM (IST)

ਨਵੀਂ ਦਿੱਲੀ : ਇਕ ਮੀਡੀਆ ਰਿਪੋਰਟ ਮੁਤਾਬਕ ਰਾਇਲ ਐਨਫੀਲਡ Scram 440 ਦੇ ਨਵੇਂ ਮਾਡਲ 'ਤੇ ਕੰਮ ਕਰ ਰਹੀ ਹੈ। ਉਮੀਦ ਹੈ ਕਿ ਇਸ ਨੂੰ ਅਗਲੇ ਸਾਲ ਤੱਕ ਲਾਂਚ ਕੀਤਾ ਜਾ ਸਕਦਾ ਹੈ। ਪਾਵਰਟ੍ਰੇਨ ਦੀ ਗੱਲ ਕਰੀਏ ਤਾਂ ਸੰਭਾਵਨਾ ਹੈ ਕਿ ਇਸ 'ਚ 440 ਸੀਸੀ ਦਾ ਇੰਜਣ ਦਿੱਤਾ ਜਾ ਸਕਦਾ ਹੈ। ਫਿਲਹਾਲ ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਲਾਂਚ ਦੇ ਨਾਲ ਹੀ ਕੰਪਨੀ ਨੂੰ ਉਮੀਦ ਹੈ ਕਿ ਇਸ ਨੂੰ ਹੋਰ ਰਾਇਲ ਐਨਫੀਲਡ ਬਾਈਕਸ ਦੀ ਤਰ੍ਹਾਂ ਚੰਗਾ ਰਿਸਪਾਂਸ ਮਿਲੇਗਾ।