ਟੈਸਟਿੰਗ ਦੌਰਾਨ ਫਿਰ ਵੇਖੀ ਗਈ Royal Enfield Scram 411
Wednesday, Dec 29, 2021 - 06:28 PM (IST)
ਆਟੋ ਡੈਸਕ– ਚੇਨਈ ਬੇਸਡ ਵਾਹਨ ਨਿਰਮਾਤਾ ਕੰਪਨੀ ਰਾਇਲ ਐਨਫੀਲਡ 2022 ’ਚ ਭਾਰਤ ਲਈ ਆਪਣੇ ਪ੍ਰੋਡਕਟਸ ਪੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਜਿਸਦਾ ਅੰਦਾਜ਼ਾ ਹਾਲ ਹੀ ’ਚ ਵੇਖੀ ਗਈ Royal Enfield Scram 411 ਤੋਂ ਲਗਾਇਆ ਜਾ ਸਕਦਾ ਹੈ। ਹਾਲਾਂਕਿ, ਇਸਤੋਂ ਇਲਾਵਾ ਪਹਿਲਾਂ ਵੀ ਕਈ ਵਾਰ ਰਾਇਲ ਐਨਫੀਲਡ ਦੇ ਇਸ ਮੋਟਰਸਾਈਕਲ ਨੂੰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ ਪਰ ਇਸ ਕੰਪਨੀ ਦੁਆਰਾ ਵਾਰ-ਵਾਰ ਕੀਤੀ ਜਾ ਰਹੀ ਟੈਸਟਿੰਗ ਨੂੰ ਵੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਬਹੁਤ ਜਲਦ ਇਸ ਨੂੰ ਅਧਿਕਾਰਤ ਤੌਰ ’ਤੇ ਪੇਸ਼ ਕਰਨ ਵਾਲੀ ਹੈ।
ਇਸ ਦੌਰਾਨ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਨ੍ਹਾਂ ’ਤੇ RE ਦਾ ਟ੍ਰੇਡਮਾਰਕ ਵੀ ਵੇਖਿਆ ਗਿਆ ਹੈ। ਇਸਤੋਂ ਇਲਾਵਾ ਇਸ ਨਵੀਂ ਬਾਈਕ ’ਚ ਹਿਮਾਲਿਅਨ ਦੇ ਮੁਕਾਬਲੇ ਇਕ ਛੋਟਾ ਫਰੰਟ ਵ੍ਹੀਲ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਇਸ ਨੂੰ ਕਈ ਰੰਗਾਂ- ਖਾਕੀ, ਗ੍ਰੇਅ, ਨੀਲੇ ਅਤੇ ਲਾਲ ’ਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੌਜਦਾ ਰਾਇਲ ਐਨਫੀਲਡ ਹਿਮਾਲਿਅਨ ਦੇ ਮੁਕਾਬਲੇ Scram 411 ਦੀ ਕੀਮਤ ਥੋੜ੍ਹੀ ਜ਼ਿਆਦਾ ਹੋਵੇਗੀ।