ਰਾਇਲ ਐਨਫੀਲਡ ਜਲਦ ਭਾਰਤ ''ਚ ਉਤਾਰੇਗੀ ਨਵਾਂ ਮੋਟਰਸਾਈਕਲ, ਮਿਲਣਗੇ ਜ਼ਬਰਦਸਤ ਫੀਚਰਜ਼

09/21/2020 1:35:52 PM

ਆਟੋ ਡੈਸਕ- ਰਾਇਲ ਐਨਫੀਲਡ ਜਲਦ ਹੀ ਆਪਣਾ ਨਵਾਂ Meteor 350 ਮੋਟਰਸਾਈਕਲ ਭਾਰਤੀ ਬਾਜ਼ਾਰ 'ਚ ਉਤਾਰਣ ਦੀ ਤਿਆਰੀ ਕਰ ਰਹੀ ਹੈ। ਇਸ ਨੂੰ ਕੰਪਨੀ ਤਿੰਨ ਮਾਡਲਾਂ 'ਚ ਪੇਸ਼ ਕਰੇਗੀ ਜਿਨ੍ਹਾਂ ਦੇ ਨਾਂ ਫਾਇਰਬਾਲ, ਸਟੇਲਰ ਅਤੇ ਸੁਪਰਨੋਵਾ ਦੱਸੇ ਜਾ ਰਹੇ ਹਨ। ਰਾਇਲ ਐਨਫੀਲਡ ਮਿਟੀਓਰ 350 'ਚ ਕੰਪਨੀ ਇਸ ਵਾਰ ਡਿਜੀਟਲ ਐਨਾਲਾਗ ਇੰਸਟਰੂਮੈਂਟ ਕਲੱਸਟਰ ਦੇ ਰਹੀ ਹੈ। ਇਸ ਵਿਚ ਯੂ.ਐੱਸ.ਬੀ. ਚਾਰਜਿੰਗ ਪੋਰਟ ਵੀ ਮਿਲੇਗਾ ਜਿਸ ਦੀ ਮਦਦ ਨਾਲ ਤੁਸੀਂ ਸਮਾਰਟਫੋਨ ਆਦਿ ਨੂੰ ਚਾਰਜ ਕਰ ਸਕੋਗੇ। ਖ਼ਾਸ ਗੱਲ ਇਹ ਹੈ ਕਿ ਇਸ ਦੇ ਇੰਸਟਰੂਮੈਂਟ ਕਲੱਸਟਰ 'ਚ ਓਡੋਮੀਟਰ, ਟ੍ਰਿਪ ਮੀਟਰ, ਟਾਈਮ ਅਤੇ ਸਰਵਿਸ ਰਿਮਾਇੰਡਰ ਵਰਗੀ ਜਾਣਕਾਰੀ ਵੀ ਮਿਲੇਗੀ। 

ਆਕਾਰ 'ਚ ਵੱਡਾ ਹੋਵੇਗਾ ਇਹ ਮੋਟਰਸਾਈਕਲ
Meteor 350 ਦੀ ਲੰਬਾਈ 2140 mm, ਉੱਚਾਈ 1140 mm ਅਤੇ ਸੀਟ ਦੀ ਹਾਈਟ 765 mm ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ 170 mm ਦੀ ਗ੍ਰਾਊਂਡ ਕਲੀਅਰੈਂਸ ਨਾਲ 1400 mm ਦਾ ਵੀਲਬੇਸ ਦਿੱਤਾ ਗਿਆ ਹੈ। ਕੰਪਨੀ ਇਸ ਦੇ ਨਾਲ 3 ਸਾਲ ਦੀ ਵਾਰੰਟੀ ਦੇਵੇਗੀ। 

PunjabKesari

ਇੰਜਣ
ਨਵੇਂ Meteor 350 ਮੋਟਰਸਾਈਕਲ 'ਚ ਕੰਪਨੀ ਨੇ 349 ਸੀਸੀ ਦੀ ਸਮਰੱਥਾ ਵਾਲਾ ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਲਗਾਇਆ ਹੈ। ਇਹ ਇੰਜਣ 20.2 ਐੱਚ.ਪੀ. ਦੀ ਪਾਵਰ ਅਤੇ 27 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿਚ 5 ਸਪੀਡ ਗਿਅਰਬਾਕਸ ਸ਼ਾਮਲ ਕੀਤਾ ਗਿਆ ਹੈ। 

ਰਾਇਲ ਐਨਫੀਲਡ ਇਸ ਮੋਟਰਸਾਈਕਲ 'ਚ Ceat ਕੰਪਨੀ ਦੇ ਟਾਇਰਾਂ ਦੀ ਵਰਤੋਂ ਕਰ ਰਹੀ ਹੈ। ਇਸ ਦੇ ਫਰੰਟ 'ਚ 19 ਇੰਚ ਦਾ ਪਹੀਆ ਅਤੇ ਰੀਅਰ 'ਚ 17 ਇੰਚ ਦਾ ਪਹਾਈ ਦਿੱਤਾ ਗਿਆ ਹੈ। 

PunjabKesari

ਇੰਨੀ ਹੋ ਸਕਦੀ ਹੈ ਕੀਮਤ
ਨਵਾਂ Meteor 350 ਬਾਜ਼ਾਰ 'ਚ ਲਾਂਚ ਹੋਣ ਤੋਂ ਬਾਅਦ ਸਿੱਧੇ ਤੌਰ 'ਤੇ ਕੰਪਨੀ ਦੇ ਆਪਣੇ ਹੀ ਥੰਡਰਬਰਡ ਮੋਟਰਸਾਈਕਲ ਨੂੰ ਰਿਪਲੇਸ ਕਰ ਦੇਵੇਗਾ। ਜਾਣਕਾਰਾਂ ਦਾ ਮੰਨਣਾ ਹੈ ਕਿ ਕੰਪਨੀ ਇਸ ਮੋਟਰਸਾਈਕਲ ਨੂੰ 1.65 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕਰ ਸਕਦੀ ਹੈ। 


Rakesh

Content Editor

Related News