Royal Enfield ਦੀ 650cc ਵਾਲੀ ਬਾਈਕ ਭਾਰਤ ’ਚ ਲਾਂਚ, ਜਾਣੋ ਕੀਮਤ

11/15/2018 11:00:29 AM

ਆਟੋ ਡੈਸਕ– ਰਾਇਲ ਐਨਫੀਲਡ ਨੇ ਆਪਣੇ 650 ਟਵਿਨਜ਼ ਮੋਟਰਸਾਈਕਲ ਨੂੰ ਆਖਰਕਾਰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਰਾਇਲ ਐਨਫੀਲਡ ਇੰਟਰਸੈਪਟਰ 650 ਦੀ ਸ਼ੁਰੂਆਤੀ ਕੀਮਤ (ਐਕਸ-ਸ਼ੋਅਰੂਮ) 2.50 ਲੱਖ ਰੁਪਏ ਰੱਖੀ ਹੈ। ਉਥੇ ਹੀ ਰਾਇਲ ਐਨਫੀਲਡ ਕਾਂਟਿਨੈਂਟਲ ਜੀ.ਟੀ. 650 ਦੀ ਸ਼ੁਰੂਆਤੀ ਕੀਮਤ (ਐਕਸ-ਸ਼ੋਅਰੂਮ) 2.65 ਲੱਖ ਰੁਪਏ ਹੈ। ਇਨ੍ਹਾਂ ਦੋਵਾਂ ਹੀ ਟਵਿਨਜ਼ ਬਾਈਕ ਦੀ ਬੁਕਿੰਗ ਪਿਛਲੇ ਮਹੀਨੇ ਹੀ ਸ਼ੁਰੂ ਹੋ ਚੁੱਕੀ ਸੀ। ਇਸ ਦੇ ਨਾਲ ਭਾਰਤ ’ਚ 3 ਸਾਲ ਦੀ ਵਾਰੰਟੀ ਅਤੇ 40,000 ਕਿਲੋਮੀਟਰ- 3 ਸਾਲ ਦਾ ਰੋਡ ਸਾਈਡ ਅਸਿਸਟੈਂਸ ਵੀ ਮਿਲੇਗਾ। ਰਾਇਲ ਐਨਫੀਲਡ ਦੇ ਆਥਰਾਈਜ਼ਡ ਡੀਲਰਜ਼ ਮੁਤਾਬਕ ਇਨ੍ਹਾਂ ਬਾਈਕਜ਼ ਦੀ ਬੁਕਿੰਗ 5,000 ਰੁਪਏ ਤੋਂ ਸ਼ੁਰੂ ਹੈ। ਇਨ੍ਹਾਂ ਦੋਵਾਂ ਬਾਈਕਜ਼ ਦੀ ਡਲਿਵਰੀ ਬੁਕਿੰਗ ਦੇ 30 ਤੋਂ 45 ਦਿਨਾਂ ਦੇ ਅੰਦਰ ਕੀਤੀ ਜਾਵੇਗੀ।

PunjabKesari

ਕੰਪਨੀ ਅੰਤਰਰਾਸ਼ਟਰੀ ਬਾਜ਼ਾਰ ’ਚ ਇਨ੍ਹਾਂ ਦੋਵਾਂ ਬਾਈਕਜ਼ ਨੂੰ ਪਹਿਲਾਂ ਹੀ ਲਾਂਚ ਕਰ ਚੁੱਕੀ ਹੈ। ਅਮਰੀਕੀ ਬਾਜ਼ਾਰ ’ਚ ਇੰਟਰਸੈਪਟਰ 650 ਦੀ ਕੀਮਤ 5,799 ਡਾਲਰ (ਕਰੀਬ 4.23 ਲੱਖ ਰੁਪਏ) ਅਤੇ ਕਾਂਟਿਨੈਂਟਲ ਜੀ.ਬੀ. 650 ਦੀ ਕੀਮਤ 5,999 ਡਾਲਰ (ਕਰੀਬ 4.37 ਲੱਖ ਰੁਪਏ) ਹੈ। ਕੰਪਨੀ ਨੇ ਟਵਿਟਰ ’ਤੇ ਭਾਰਤ ’ਚ ਇਸ ਦੀ ਲਾਂਚਿੰਗ ਦੀ ਜਾਣਕਾਰੀ ਦਿੱਤੀ ਹੈ।

PunjabKesari

ਰਾਇਲ ਐਨਫੀਲਡ ਦੀਆਂ ਇਨ੍ਹਾਂ ਦੋਵਾਂ ਬਾਈਕਜ਼ ’ਚ 648cc, ਆਈਲ-ਕੂਲਡ, ਪੈਰਲਲ-ਟਵਿਨ ਇੰਜਣ ਹੈ। ਇਹ ਇੰਜਣ 7,250rpm ’ਤੇ 47bhp ਦੀ ਪਾਵਰ ਅਤੇ 5,250rpm ’ਤੇ 52Nm ਦਾ ਟਾਰਕ ਪੈਦਾ ਕਰਦਾ ਹੈ। ਬਾਈਕ 6-ਸਪੀਡ ਮੈਨੁਅਲ ਗਿਅਰਬਾਕਸ ਅਤੇ ਸਲਿੱਪ-ਅਸਿਸਟ ਕਲੱਚ ਨਾਲ ਲੈਸ ਹੈ। ਬਿਨਾਂ ਫਿਊਲ ਦੇ ਰਾਇਲ ਐਨਫੀਲਡ ਦੀ ਇੰਟਰਸੈਪਟਰ 650 ਦਾ ਭਾਰ 202 ਕਿਲੋਗ੍ਰਾਮ ਅਤੇ ਕਾਂਟਿਨੈਂਟਲ ਜੀ.ਬੀ. 650 ਦਾ ਭਾਰ 198 ਕਿਲੋਗ੍ਰਾਮ ਹੈ।

PunjabKesari

ਇੰਟਰਸੈਪਟਰ 650 ਨੂੰ ਲੰਬੀ ਦੂਰੀ ਦੀ ਰਾਈਡਿੰਗ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ। ਕਾਂਟਿਨੈਂਟਲ ਜੀ.ਬੀ. ਕੈਫੇ ਰੇਸਰ ਮੋਟਰਸਾਈਕਲ ਹੈ। ਇੰਟਰਸੈਪਟਰ 650 ’ਚ 13.7 ਲੀਟਰ ਦਾ ਫਿਊਲ ਟੈਂਕ ਹੈ, ਜਦੋਂ ਕਿ ਕਾਂਟਿਨੈਂਟਲ ਜੀ.ਬੀ. 650 ’ਚ ਇਸ ਤੋਂ ਥੋੜ੍ਹਾ ਛੋਟਾ 12.5 ਲੀਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ। ਕੰਪਨੀ ਨੇ ਇੰਟਰਸੈਪਟਰ ’ਚ 804mm ਉੱਚੀ ਸੀਟ ਹੈ, ਜਦੋਂ ਕਿ ਕਾਂਟਿਨੈਂਟਲ ’ਚ 789mm ਦੀ ਸੀਟ ਹੈ।


Related News