Royal Enfield Guerrilla 450 ਭਾਰਤ ''ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ
Thursday, Jul 18, 2024 - 12:27 AM (IST)
ਆਟੋ ਡੈਸਕ- ਰਾਇਲ ਐਨਫੀਲਡ ਨੇ ਗੁਰਿੱਲਾ 450 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਨੂੰ 2.39 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਤਾਰਿਆ ਗਿਆ ਹੈ। ਉਥੇ ਹੀ ਇਸ ਦੀ ਕੀਮਤ 2.54 ਲੱਖ ਰੁਪਏ ਤਕ ਜਾਂਦੀ ਹੈ। ਨਵੀਂਰਾਇਲ ਐਨਫੀਲਡ ਨੂੰ ਪਾਵਰ ਦੇਣ ਲਈ ਲਿਕੁਇਡ-ਕੂਲਡ, 452cc, 'ਸ਼ੇਰਪਾ 450' ਇੰਜਣ ਦਿੱਤਾ ਗਿਆ ਹੈ। ਇਹ 8,000 ਆਰ.ਪੀ.ਐੱਮ. 'ਤੇ ਸਮਾਨ 40 ਐੱਚ.ਪੀ. ਅਤੇ 5,500 ਆਰ.ਪੀ.ਐੱਮ. 'ਤੇ 40 ਐੱਨ.ਐੱਮ. ਬਣਦਾ ਹੈ। ਇਸ ਵਿਚ 11-ਲੀਟਰ ਈਂਧਣ ਟੈਂਕ ਅਤੇ ਟਿਊਬਲੈੱਸ ਟਾਇਰ ਵਾਲੇ ਛੋਟੇ 17-ਇੰਚ ਮਿਸ਼ਤ ਧਾਂਤੂ ਦੇ ਪਹੀਏ ਦਿੱਤੇ ਹਨ।
ਰਾਇਲ ਐਨਫੀਲਡ ਗੁਰਿੱਲਾ 450 ਨੂੰ 3 ਵੇਰੀਐਂਟਸ- ਐਨਾਲੌਗ, ਡੈਸ਼ ਅਤੇ ਫਲੈਸ਼ 'ਚ ਪੇਸ਼ ਕੀਤਾ ਗਿਆ ਹੈ। ਐਨਾਲੌਗ ਕੁਝ ਰੰਗੀਨ ਲਹਿਜੇ ਦੇ ਨਾਲ ਗ੍ਰੇਅ ਅਤੇ ਕਾਲੇ ਰੰਗ ਦੇ ਨਾਲ ਉਂਦਾ ਹੈ, ਜਦੋਂਕਿ ਡੈਸ਼ ਅਤੇ ਫਲੈਸ਼ ਵੇਰੀਐਂਟ ਆਕਰਸ਼ਕ ਹਨ। ਨਵੀਂ ਗੁਰਿੱਲਾ 5 ਰੰਗਾਂ 'ਚ ਉਪਲੱਬਧ ਹੋਵੇਗੀ।
ਗੁਰਿੱਲਾ ਦੇ ਬੇਸ ਐਨਾਲੌਗ ਵੇਰੀਐਂਟ ਦੀ ਕੀਮਤ 2.39 ਲੱਖ ਰੁਪਏ, ਮਿਡ ਡੈਸ਼ ਦੀ ਕੀਮਤ 2.49 ਲੱਖ ਰੁਪਏ ਅਤੇ ਟਾਪ-ਐਂਡ ਫਲੈਸ਼ ਵੇਰੀਐਂਟ ਦੀ ਕੀਮਤ 2.54 ਲੱਖ ਰੁਪਏ ਹੈ। ਭਾਰਤੀ ਬਾਜ਼ਾਰ 'ਚ ਰਾਇਲ ਐਨਫੀਲਡ ਗੁਰਿੱਲਾ 450 ਦਾ ਮੁਕਾਬਲਾ ਟ੍ਰਾਇਮਫ ਸਪੀਡ 400 (2.34 ਲੱਖ ਰੁਪਏ), ਹੋਂਡਾ CB300R (2.40 ਲੱਖ ਰੁਪਏ) ਅਤੇ ਹਸਕਵਰਨਾ ਸਵਾਰਟਪਿਲੇਨ 401 (2.92 ਲੱਖ ਰੁਪਏ) ਨਾਲ ਹੋਵੇਗਾ।