ਬੁਲੇਟ ਦੇ ਸ਼ੌਕੀਨਾਂ ਨੂੰ ਝਟਕਾ, ਦੂਜੀ ਵਾਰ ਮਹਿੰਗਾ ਹੋਇਆ ਇਹ ਮਾਡਲ

Tuesday, Sep 15, 2020 - 02:27 PM (IST)

ਬੁਲੇਟ ਦੇ ਸ਼ੌਕੀਨਾਂ ਨੂੰ ਝਟਕਾ, ਦੂਜੀ ਵਾਰ ਮਹਿੰਗਾ ਹੋਇਆ ਇਹ ਮਾਡਲ

ਆਟੋ ਡੈਸਕ– ਜੇਕਰ ਤੁਸੀਂ ਵੀ ਨਵਾਂ ਬੁਲੇਟ ਮੋਟਰਸਾਈਕਲ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਅਹਿਮ ਹੈ। ਦਰਅਸਲ, ਰਾਇਲ ਐਨਫੀਲਡ ਨੇ ਆਪਣੇ ਲੋਕਪ੍ਰਸਿੱਧ ਮੋਟਰਸਾਈਕਲ ਕਲਾਸਿਕ 350 ਦੀ ਕੀਮਤ ਇਸ ਸਾਲ ਦੂਜੀ ਵਾਰ ਵਧਾ ਦਿੱਤੀ ਹੈ। ਰਾਇਲ ਐਨਫੀਲਡ ਕਲਾਸਿਕ 350 ਦੇ ਬੀ.ਐੱਸ.-6 ਮਾਡਲ ਨੂੰ ਜਨਵਰੀ ’ਚ ਲਾਂਚ ਕੀਤਾ ਗਿਆ ਸੀ ਜਿਸ ਤੋਂ ਬਾਅਦ ਦੂਜੀ ਵਾਰ ਇਸ ਦੀ ਕੀਮਤ ’ਚ 1837 ਰੁਪਏ ਦਾ ਵਾਧਾ ਕੀਤਾ ਗਿਆ ਹੈ। ਡਰਾਈਵ ਸਪਾਰਕ ਦੀ ਰਿਪੋਰਟ ਮੁਤਾਬਕ, ਰਾਇਲ ਐਨਫੀਲਡ ਕਲਾਸਿਕ 350 ਦੀ ਨਵੀਂ ਕੀਮਤ 1,61,688 ਰੁਪਏ ਹੋ ਗਈ ਹੈ, ਉਥੇ ਹੀ ਇਸ ਦੇ ਡਿਊਲ ਚੈਨਲ ਮਾਡਲ ਦੀ ਕੀਮਤ 1,69,617- 1,86,319 ਰੁਪਏ ਤਕ (ਐਕਸ-ਸ਼ੋਅਰੂਮ) ਪਹੁੰਚ ਗਈ ਹੈ। 

ਇੰਜਣ
ਰਾਇਲ ਐਨਫੀਲਡ ਦੇ ਕਲਾਸਿਕ 350 ਬੀ.ਐੱਸ.-6 ਮਾਡਲ ’ਚ 346 ਸੀਸੀ ਦਾ ਇੰਜਣ ਲੱਗਾ ਹੈ। ਉਥੇ ਹੀ ਨਵੇਂ ਕੈਟੇਲਿਟਿਕ ਕਨਵਰਟਰ, ਤਾਪਮਾਨ ਅਤੇ O2 ਸੈਂਸਰ ਇਸ ਵਿਚ ਲਗਾਏ ਗਏ ਹਨ। ਇਸ ਦੇ ਨਾਲ ਹੀ ਇਸ ਅਪਡੇਟਿਡ ਮਾਡਲ ’ਚ ਨਵੇਂ ਇੰਸਟਰੂਮੈਂਟ ਕੰਸੋਲ, ਲੋਅ-ਫਿਊਲ ਵਾਰਨਿੰਗ ਅਤੇ ਇੰਜਣ ਚੈੱਕ ਲਾਈਟ ਨੂੰ ਵੀ ਜੋੜਿਆ ਗਿਆ ਹੈ। 


author

Rakesh

Content Editor

Related News