Freedom251 ਦੀ ਵਿਕਰੀ ਤੋਂ ਪਹਿਲਾਂ ਆਈ ਬੁਰੀ ਖਬਰ

Wednesday, Jun 29, 2016 - 12:13 PM (IST)

Freedom251 ਦੀ ਵਿਕਰੀ ਤੋਂ ਪਹਿਲਾਂ ਆਈ ਬੁਰੀ ਖਬਰ

ਜਲੰਧਰ- ਵਿਵਾਦਾਂ ਦਾ ਵਿਸ਼ਾ ਬਣਿਆ ਹੋਇਆ ਰਿੰਗਿੰਗ ਬੇਲਜ਼ ਦਾ ਸਮਾਰਟਫੋਨ ਫ੍ਰੀਡਮ 251 ਦੀ 2ਲੱਖ ਯੂਨਿਟ ਵਿਕਰੀ ਲਈ ਤਿਆਰ ਹੈ। ਪਰ ਵਿਕਰੀ ਤੋਂ ਠੀਕ ਪਹਿਲਾਂ ਕੰਪਨੀ ਪਰੇਸ਼ਾਨੀਆਂ ''ਚ ਘਿਰ ਗਈ ਹੈ। ਵੀਰਵਾਰ ਦੀ ਵਿਕਰੀ ਲਈ ਕੰਪਨੀ ਦੇ ਕੋਲ 7 ਕਰੋੜ ਰਜਿਸਟ੍ਰੇਸ਼ਨ ਹਨ। ਇੰਨੀ ਵੱਡੀ ਗਿਣਤੀ ''ਚ ਰਜਿਸਟ੍ਰੇਸ਼ਨ ਹੋਣਾ ਅਤੇ ਵਿਕਰੀ ''ਚ ਉਪਲੱਬਧ ਘੱਟ ਯੂਨਿਟ ਨੂੰ ਧਿਆਨ ''ਚ ਰੱਖਦੇ ਹੋਏ ਕੰਪਨੀ ਨੇ ਲਕੀ ਡ੍ਰਾ ਦਾ ਫੈਸਲਾ ਲਿਆ ਹੈ।

 

ਇਸ ਲਕੀ ਡ੍ਰਾ ''ਚ 350 ਕਸਟਮਰਸ ''ਚੋਂ 1 ਲਕੀ ਕਸਟਮਰ ਨੂੰ ਚੁਣਿਆ ਜਾਵੇਗਾ ਜਿਸ ਨੂੰ ਇਹ ਸਮਾਰਟਫੋਨ ਮਿਲੇਗਾ। ਉਥੇ ਹੀ ਉੱਤਰ ਪ੍ਰਦੇਸ਼  ਦੇ ਕਸਟਮਰਸ ਲਈ ਲਕੀ ਡ੍ਰਾ ਦਾ ਤਰੀਕਾ ਥੋੜ੍ਹਾ ਅਲਗ ਹੋਵੇਗਾ। Firstpost ਦੀ ਰਿਪੋਰਟ ਦੇ ਮੁਤਾਬਕ ਕੇਵਲ ਯੂ. ਪੀ ਚੋਂ ਕੰਪਨੀ ਨੂੰ 25 ਮਿਲੀਅਨ ਰਜਿਸਟ੍ਰੇਸ਼ਨ ਮਿਲੇ ਹਨ। ਜਿਸ ਦੀ ਸ਼ਿਪਮੈਂਟ ਲਈ ਕੰਪਨੀ ਲਕੀ ਡ੍ਰਾ ਕਰੇਗੀ ਅਤੇ ਇਸ ''ਚ 2500 ਕਸਟਮਰਸ ''ਚੋਂ ਕਿਸੇ ਇਕ ਨੂੰ ਇਹ ਸਮਾਰਟਫੋਨ ਪਹਿਲੀ ਸੇਲ ''ਚ ਮਿਲ ਪਾਵੇਗਾ

 

ਕੰਪਨੀ ਨੇ ਇਸ ਸਾਲ ਫਰਵਰੀ ''ਚ 30 ਜੂਨ ਤੋਂ ਪਹਿਲਾਂ 25 ਲੱਖ ਫੋਨ ਦੀ ਆਪੂਰਤੀ ਕਰਨ ਦੀ ਯੋਜਨਾ ਬਣਾਈ ਸੀ। ਕੰਪਨੀ ਨੂੰ ਹਾਲਾਂਕਿ ਤਿੰਨ ਦਿਨ ਦੇ ਅੰਦਰ ਸੱਤ ਕਰੋੜ ਤੋਂ ਜ਼ਿਆਦਾ ਰਜਿਸਟ੍ਰੇਸ਼ਨ ਮਿਲੇ ਅਤੇ ਆਖ਼ਿਰਕਾਰ ਕੰਪਨੀ ਦੇ ਪੇਮੈਂਟ ਗੇਟਵੇ ਨੇ ਕੰਮ ਕਰਨਾ ਬੰਦ ਕਰ ਦਿੱਤਾ।  ਗੋਇਲ ਨੇ ਕਿਹਾ ਕਿ ਅਜੇ ਉਨ੍ਹਾਂ ਨੂੰ ਹਰ ਫੋਨ ''ਤੇ 140-150 ਰੁਪਏ ਦਾ ਘਾਟਾ ਹੋ ਰਿਹਾ ਹੈ, ਪਰ ਜ਼ਿਆਦਾ ਗਿਣਤੀ ''ਚ ਵੇਚਣ ''ਤੇ ਮੁਨਾਫ਼ਾ ਮਿਲ ਸਕਦਾ ਹੈ।

 
ਇਸ 3G ਸਪੋਰਟ ਸਮਾਰਟਫੋਨ ''ਚ 1.3ghz -ਕੋਰ ਪ੍ਰੋਸੈਸਰ, 1 ਜੀ. ਬੀ ਰੈਮ ਅਤੇ 8 ਜੀ. ਬੀ ਇੰਟਰਨਲ ਮੈਮਰੀ ਅਤੇ 32 ਜੀ.ਬੀ ਐਕਸਟਰਨਲ ਮੈਮਰੀ ਕੋਰਡ ਨੂੰ ਸਪੋਰਟ ਕਰਨ ਦੀ ਸਹੂਲਤ ਹੈ। ਫੋਨ ਦਾ ਰਿਅਰ ਕੈਮਰਾ 8 ਮੈਗਾਪਿਕਸੇਲ ਅਤੇ ਫ੍ਰੰਟ ਕੈਮਰਾ 3.2 ਮੈਗਾਪਿਕਸਲ ਦਾ ਹੈ। ਇਹ ਐਂਡ੍ਰਾਇਡ 5.1(ਲਾਲੀਪਾਪ) ''ਤੇ ਚੱਲਦਾ ਹੈ। ਫੋਨ ਕਾਲੇ ਅਤੇ ਸਫੈਦ ਰੰਗ ''ਚ ਉਪਲੱਬਧ ਹੈ।

Related News