ਤੁਰਕੀ ਸਰਕਾਰ ਦੁਆਰਾ ਬਿਨ੍ਹਾਂ ਕਾਰਣ ਖੁਲਾਸਾ ਕੀਤੇ, Wikipedia ''ਤੇ ਲਗਾਈ ਰੋਕ

04/30/2017 2:39:30 PM

ਜਲੰਧਰ-ਤੁਰਕੀ ''ਚ ਸਰਕਾਰ ਨੇ ਸ਼ਨੀਵਾਰ ਨੂੰ ਆਨਲਾਈਨ Encyclopedia Wikipedia ''ਤੇ ਰੋਕ ਲਗਾ ਦਿੱਤੀ ਹੈ। ਇਸ ਨੂੰ ਪ੍ਰਸ਼ਾਸਨਿਕ ਕਦਮ ਦੱਸਿਆ ਗਿਆ ਹੈ। ਬੀ. ਬੀ. ਸੀ. ਦੀ ਇਕ ਰਿਪੋਰਟ ਦੇ ਅਨੁਸਾਰ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਦਾ ਹੈ ਕਿ ਰੋਕ ਕਿਉ ਲਗਾਈ ਗਈ ਹੈ।

ਤੁਰਕੀ ਦੇ ਸੂਚਨਾ ਅਤੇ ਸੰਚਾਰ ਟੈਕਨਾਲੋਜੀ ਅਥਾਰਟੀ ਦੁਆਰਾ ਦੱਸਿਆ ਗਿਆ ਹੈ, '' ਤਕਨੀਕੀ ਵਿਸ਼ੇਲਸ਼ਣ (Technical Analysis) ਅਤੇ ਕਾਨੂੰਨੀ ਮਸਲੇ ''ਤੇ ਚਰਚਾ ਦੇ ਬਾਅਦ ਇਸ ਵੈੱਬਸਾਈਟ ਨੂੰ ਲੈ ਕੇ ਪ੍ਰਸ਼ਾਸ਼ਨਿਕ ਕਦਮ ਚੁੱਕੇ ਗਏ ਹਨ।'' ਹਾਲਾਂਕਿ ਰੋਕ ਦਾ ਕੋਈ ਖਾਸ ਕਾਰਣ ਨਹੀਂ ਦੱਸਿਆ ਗਿਆ ਹੈ।

ਤੁਰਕੀ ਪ੍ਰਸ਼ਾਸਨ ਦੇ ਆਦੇਸ਼ ਦੇ ਬਾਅਦ ਸਵੇਰੇ 10:30 ਵਜੇ ਵੈੱਬਸਾਈਟ ਖੁੱਲਣੀ ਬੰਦ ਹੋ ਗਈ ਸੀ। ਹਾਲਾਂਕਿ Istanbul ''ਚ ਕੁਝ ਲੋਕਾਂ ਨੇ ਵਰਚੂਅਲ ਪ੍ਰਾਈਵੇਟ ਨੈੱਟਵਰਕ (VPN) ਦੇ ਰਾਹੀਂ Wikipedia ਖੋਲਿਆ। ਤੁਰਕੀ ਦੇ ਮੀਡੀਆ ਦੇ ਅਨੁਸਾਰ, ਇਸ ਅਸਥਾਈ ਆਦੇਸ਼ ਦੀ ਪੁਸ਼ਟੀ ਆਉਣ ਵਾਲੇ ਕੁਝ ਦਿਨਾਂ ''ਚ ਅਦਾਲਤੀ ਆਦੇਸ਼ ਦੇ ਰਾਹੀਂ ਕੀਤੀ ਜਾਵੇਗੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਤੁਰਕੀ ਦੇ ਪ੍ਰਸ਼ਾਸਨ ਨੇ ਇੰਟਰਨੈੱਟ ''ਤੇ ਬੈਨ ਲਗਾਇਆ ਹੈ। ਦੇਸ਼ ''ਚ ਇਸ ਤੋਂ ਪਹਿਲਾਂ ਜਦੋਂ ਕਦੇ ਵੱਡੇ ਪੈਮਾਨੇ ''ਤੇ ਵਿਰੋਧ-ਪ੍ਰਦਰਸ਼ਨ ਜਾਂ ਆਤੰਕਵਾਦੀ ਹਮਲੇ ਹੋਏ ਫੇਸਬੁੱਕ ਅਤੇ ਟਵਿੱਟਰ ਸਹਿਤ ਲੋਕ ਪਸੰਦ ਸੋਸ਼ਲ ਮੀਡੀਆ ਸਾਈਟਸ ''ਤੇ  ਅਸਥਾਈ ਰੋਕ ਲਗਾ ਦਿੱਤੀ ਗਈ ਹੈ।

Wikipedia ''ਤੇ ਰੋਕ ਦਾ ਸਮਾਚਾਰ ਮਿਲਣ ਦੇ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ''ਤੇ ਵਿਚਾਰ ਰੱਖਦੇ ਹੋਏ ਕਿਹਾ ਕਿ ਇਹ ਤੁਰਕੀ ਦੇ President Recep Tayyip Erdogan ਦੁਆਰਾ ਵਿਕੀਪੀਡੀਆ ਪੇਜ ''ਤੇ ਆਲੋਚਨਾਵਾਂ ਨੂੰ ਦਬਾਉਣ ਦਾ ਯਤਨ ਦੇ ਤਹਿਤ ਇਹ ਕਦਮ ਹੋ ਸਕਦਾ ਹੈ। ਜਿਕਰਯੋਗ ਹੈ ਕਿ ਰਾਸਟਰਪਤੀ ਦੁਆਰਾ ਹਾਲ ਹੀ ''ਚ ਵਿਵਾਦਪੂਰਨ ਜਨਮਤ ''ਚ ਜਿੱਤ ਹਾਸਿਲ ਕੀਤੀ ਹੈ ਜੋ ਉਨ੍ਹਾਂ ਦੇ ਅਧਿਕਾਰਾਂ ''ਚ ਵਾਧੇ ਨੂੰ ਲੈ ਕੇ ਹੈ।


Related News