ਆਸਾਨੀ ਨਾਲ ਹੈਕ ਹੋ ਸਕਦੈ ਐਪਲ ਦਾ ‘ਏਅਰਟੈਗ’ ਬਲੂਟੂਥ ਟ੍ਰੈਕਰ, ਰਿਸਰਚ ’ਚ ਹੋਇਆ ਖੁਲਾਸਾ

05/10/2021 1:45:22 PM

ਗੈਜੇਟ ਡੈਸਕ– ਐਪਲ ਨੇ ਹਾਲ ਹੀ ’ਚ ਬਲੂਟੂਥ ਅਤੇ ਜੀ.ਪੀ.ਐੱਸ. ਟ੍ਰੈਕਰ ਡਿਵਾਈਸ ‘ਏਅਰ ਟੈਗਸ’ ਨੂੰ ਲਾਂਚ ਕੀਤਾ ਹੈ। ਏਅਰ ਟੈਗਸ ਨੂੰ ਲੋਕ ਕਾਫ਼ੀ ਪਸੰਦ ਵੀ ਕਰ ਰਹੇ ਹਨ। ਹੁਣ ਇਸ ਵਿਚਕਾਰ ਖ਼ਬਰ ਆਈ ਹੈ ਕਿ ਏਅਰ ਟੈਗਸ ਨੂੰ ਹੈਕ ਵੀ ਕੀਤਾ ਜਾ ਸਕਦਾ ਹੈ। ਏਅਰ ਟੈਗਸ ਦੀ ਹੈਕਿੰਗ ਦੀ ਰਿਪੋਰਟ ਸਭ ਤੋਂ ਪਹਿਲਾਂ 8-Bit ਨੇ ਇਕ ਸਕਿਓਰਿਟੀ ਰਿਸਰਚਰ ਦੇ ਹਵਾਲੇ ਤੋਂ ਪ੍ਰਕਾਸ਼ਿਤ ਕੀਤੀ ਹੈ। 

ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਵੱਡੀ ਰਾਹਤ, 15 ਮਈ ਤੋਂ ਬਾਅਦ ਵੀ ਡਿਲੀਟ ਨਹੀਂ ਹੋਵੇਗਾ ਅਕਾਊਂਟ

ਜਰਮਨ ਸਕਿਓਰਿਟੀ ਰਿਸਰਚਰ Stack Smashing ਮੁਤਾਬਕ, ਉਨ੍ਹਾਂ ਦੀ ਟੀਮ ਏਅਰ ਟੈਗ ਦੇ ਮਾਈਕ੍ਰੋ-ਕੰਟਰੋਲਰ ਨੂੰ ਬ੍ਰੇਕ ਕਰਨ ’ਚ ਸਮਰੱਥ ਹੈ। ਕਈ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਰਿਸਰਚਰ ਏਅਰ ਟੈਗਸ ਨੂੰ ਰੀ-ਫਲੈਗ ਕਰਨ ’ਚ ਸਫ਼ਲ ਹੋਏ ਅਤੇ ਉਸ ਤੋਂ ਬਾਅਦ ਮਾਈਕ੍ਰੋ-ਕੰਟਰੋਲਰ ਦੇ ਫੰਕਸ਼ਨ ਨੂੰ ਬਦਲਣ ’ਚ ਵੀ ਸਫ਼ਲ ਰਹੇ। 

ਇਹ ਵੀ ਪੜ੍ਹੋ– ਨਵੇਂ ਅਵਤਾਰ ’ਚ ਹੋਵੇਗੀ PUBG ਗੇਮ ਦੀ ਵਾਪਸੀ, 18 ਸਾਲਾਂ ਤੋਂ ਘੱਟ ਉਮਰ ਲਈ ਹੋਣਗੀਆਂ ਇਹ ਪਾਬੰਦੀਆਂ

 

ਇਹ ਵੀ ਪੜ੍ਹੋ– ਕੋਰੋਨਾ ਦੇ ਵਧਦੇ ਪ੍ਰਕੋਪ ਕਾਰਨ ਐਮਾਜ਼ੋਨ ਨੇ ਭਾਰਤ ’ਚ ਰੋਕੀ ‘ਪ੍ਰਾਈਮ ਡੇਅ ਸੇਲ’

ਰਿਪੋਰਟ ’ਚ ਏਅਰ ਟੈਗਸ ਨੂੰ ਮੋਡੀਫਾਈਡ NNFC URL ਦੇ ਨਾਲ ਵਿਖਾਇਆ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ ਜਦੋਂ ਇਸ ਨੂੰ ਆਈਫੋਨ ਨਾਲ ਸਕੈਨ ਕੀਤਾ ਜਾਵੇਗਾ ਉਦੋਂ ਇਹ ਐਪਲ ਦੇ ਅਸਲ ਯੂ.ਆਰ.ਐੱਲ. (Found.apple.com) ਦੀ ਬਜਾਏ ਕਸਟਮ ਯੂ.ਆਰ.ਐੱਲ. ਵਿਖਾਏਗਾ ਅਤੇ ਇਸ ਕਸਟਮ ਯੂ.ਆਰ.ਐੱਲ. ਰਾਹੀਂ ਹੈਕਰ ਗਾਹਕਾਂ ਨੂੰ ਚੂਨਾ ਲਗਾ ਸਕਦੇ ਹਨ ਅਤੇ ਉਨ੍ਹਾਂ ਦੇ ਫੋਨ ’ਚ ਵੀ ਸੰਨ੍ਹ ਲਗਾ ਸਕਦੇ ਹਨ। 

ਇਹ ਵੀ ਪੜ੍ਹੋ– ਹੁਣ WhatsApp ’ਤੇ ਮਿਲੇਗੀ ਨਜ਼ਦੀਕੀ ਕੋਰੋਨਾ ਟੀਕਾਕਰਨ ਸੈਂਟਰ ਦੀ ਜਾਣਕਾਰੀ, ਸੇਵ ਕਰਨਾ ਹੋਵੇਗਾ ਇਹ ਨੰਬਰ

ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਐਪਲ ਜਲਦ ਹੀ ਇਸ ਬਗ ਨੂੰ ਠੀਕ ਕਰਨ ਲਈ ਕੋਈ ਅਪਡੇਟ ਜਾਰੀ ਕਰੇਗੀ। ਹਾਲਾਂਕਿ, ਐਪਲ ਵਲੋਂ ਇਸ ਰਿਪੋਰਟ ’ਚ ਕੁਝ ਨਹੀਂ ਕਿਹਾ ਗਿਆ ਅਤੇ ਨਾ ਹੀ ਅਪਡੇਟ ਬਾਰੇ ਕੋਈ ਅਧਿਕਾਰਤ ਜਾਣਕਾਰੀ ਉਪਲੱਬਧ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਏਅਰ ਟੈਗਸ ’ਚ ਕਿਸੇ ਬਗ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਲਾਂਚਿੰਗ ਦੇ ਕੁਝ ਦਿਨਾਂ ਬਾਅਦ ਹੀ ਇਸ ਵਿਚ ਬਗ ਮਿਲਿਆ ਸੀ। 

ਇਹ ਵੀ ਪੜ੍ਹੋ– ਕੋਰੋਨਾ: ਬੱਚੇ ਹੋ ਸਕਦੇ ਹਨ ਤੀਜੀ ਲਹਿਰ ਦੇ ਸ਼ਿਕਾਰ! ਹੁਣ ਤੋਂ ਹੀ ਵਰਤੋ ਇਹ ਸਾਵਧਾਨੀਆਂ


Rakesh

Content Editor

Related News