ਰੇਨੋ ਦੀ ਸਭ ਤੋਂ ਸਸਤੀ ਕਾਰ 14,000 ਰੁ: ਤੱਕ ਹੋਈ ਮਹਿੰਗੀ, ਜਾਣੋ ਕੀਮਤਾਂ

Monday, Jun 07, 2021 - 02:31 PM (IST)

ਰੇਨੋ ਦੀ ਸਭ ਤੋਂ ਸਸਤੀ ਕਾਰ 14,000 ਰੁ: ਤੱਕ ਹੋਈ ਮਹਿੰਗੀ, ਜਾਣੋ ਕੀਮਤਾਂ

ਨਵੀਂ ਦਿੱਲੀ- ਰੇਨੋ ਦੀ ਸਭ ਤੋਂ ਸਸਤੀ ਕਾਰ ਹੁਣ ਮਹਿੰਗੀ ਹੋ ਗਈ ਹੈ। ਕੰਪਨੀ ਨੇ ਰੇਨੋ ਕਵਿੱਡ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ। ਇਸ ਦੀ ਕੀਮਤ 14,000 ਰੁਪਏ ਤੱਕ ਵਧਾਈ ਗਈ ਹੈ। ਕਵਿੱਡ ਦੇ ਵੱਖ-ਵੱਖ ਮਾਡਲਾਂ ਦੀ ਕੀਮਤਾਂ ਵਿਚ ਵਾਧਾ ਵੱਖ-ਵੱਖ ਹੈ। ਇਹ ਗੱਡੀ ਰੇਨੋ ਇੰਡੀਆ ਦੀ ਸਭ ਤੋਂ ਸਸਤੀ ਅਤੇ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਹੈ। ਹੁਣ ਇਸ ਦੀ ਕੀਮਤ 3.32 ਲੱਖ ਰੁਪਏ ਤੋਂ 5.48 ਲੱਖ ਰੁਪਏ ਤੱਕ ਹੋ ਗਈ ਹੈ।

ਇਸ ਦੇ ਨਾਲ ਹੀ ਕੰਪਨੀ ਨੇ ਸਬ ਕੰਪੈਕਟ ਐੱਸ. ਯੂ. ਵੀ. ਰੇਨੋ ਕਿਗਰ ਦੀ ਕੀਮਤ ਵੀ ਵਧਾ ਦਿੱਤੀ ਹੈ। ਹਾਲੇ ਮਈ ਵਿਚ ਹੀ ਕੰਪਨੀ ਨੇ ਕਿਗਰ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਸੀ। ਹੁਣ ਇਕ ਵਾਰ ਫਿਰ ਕੰਪਨੀ ਨੇ ਕੀਮਤਾਂ ਵਧਾ ਦਿੱਤੀਆਂ ਹਨ। ਕੰਪਨੀ ਇਸ ਦੀਆਂ ਕੀਮਤਾਂ ਵਿਚ 39 ਹਜ਼ਾਰ ਰੁਪਏ ਤੱਕ ਦਾ ਵਾਧਾ ਕੀਤਾ ਹੈ। 

ਹੁਣ ਨਵੀਂ ਕਿਗਰ ਦੀ ਸ਼ੁਰੂਆਤੀ ਕੀਮਤ 5.64 ਲੱਖ ਰੁਪਏ ਤੋਂ 10.08 ਲੱਖ ਰੁਪਏ ਤੱਕ ਹੋ ਗਈ ਹੈ। ਇਸ ਤੋਂ ਇਲਾਵਾ ਕੰਪਨੀ ਹੋਰ ਗੱਡੀਆਂ ਦੀਆਂ ਕੀਮਤਾਂ ਵੀ ਵਧਾਈਆਂ ਹਨ। ਰੇਨੋ ਦੀ 7 ਸੀਟਰ ਐੱਮ. ਪੀ. ਵੀ. 20 ਹਜ਼ਾਰ ਰੁਪਏ ਮਹਿੰਗੀ ਹੋ ਗਈ ਹੈ। ਇਸ ਦਾ ਬੇਸ ਮਾਡਲ ਹੁਣ 5.50 ਲੱਖ ਰੁਪਏ ਦਾ ਹੋ ਗਿਆ ਹੈ, ਜੋ ਪਹਿਲਾਂ 5.30 ਲੱਖ ਰੁਪਏ ਦਾ ਸੀ। ਬਾਕੀ ਮਾਡਲਾਂ ਦੀ ਕੀਮਤ 13,000 ਰੁਪਏ ਤੱਕ ਵਧੀ ਹੈ। ਇਸ ਦੇ ਟਾਪ ਮਾਡਲ RXZ AMT ਦੀ ਕੀਮਤ 7.78 ਲੱਖ ਰੁਪਏ ਹੋ ਗਈ ਹੈ।


author

Sanjeev

Content Editor

Related News