Renault ਦੀ ਕਾਰ ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲਣਗੇ 70,000 ਰੁਪਏ ਤਕ ਦੇ ਫ਼ਾਇਦੇ
Tuesday, Oct 06, 2020 - 01:50 PM (IST)
ਆਟੋ ਡੈਸਕ– ਤਿਉਹਾਰੀ ਸੀਜ਼ਨ ਲਈ ਆਟੋਮੋਬਾਇਲ ਇੰਡਸਟਰੀ ਇਸ ਵਾਰ ਵੀ ਪੂਰੀ ਤਰ੍ਹਾਂ ਤਿਆਰ ਹੈ। ਰੇਨੋਲਟ ਇੰਡੀਆ ਨੇ ਅਕਤੂਬਰ 2020 ਲਈ ਆਪਣੇ ਡਿਸਕਾਊਂਟ ਆਫਰ ਜਾਰੀ ਕਰ ਦਿੱਤੇ ਹਨ। ਖ਼ਾਸ ਗੱਲ ਇਹ ਹੈ ਕਿ ਜੇਕਰ ਕੋਈ ਗਾਹਕ ਰੇਨੋਲਟ ਦੀ ਕਾਰ ਆਨਲਾਈਨ ਬੁੱਕ ਕਰਦਾ ਹੈ ਤਾਂ ਉਸ ਨੂੰ ਵਾਧੂ ਲਾਭ ਮਿਲੇਗਾ। ਅਕਤੂਬਰ ਮਹੀਨੇ ਲਈ ਰੇਨੋਲਟ ਆਪਣੇ ਵਾਹਨਾਂ ’ਤੇ 3.99 ਫੀਸਦੀ ਦੀ ਘੱਟ ਵਿਆਜ ਦਰ ਦੀ ਪੇਸ਼ਕਸ਼ ਲੈ ਕੇ ਆਈ ਹੈ। ਡਸਟਰ ਦੇ ਆਰ.ਐਕਸ.ਐੱਸ. ਟ੍ਰਿਮ ਮਾਡਲ ’ਤੇ ਗਾਹਕਾਂ ਨੂੰ 25,000 ਰੁਪਏ ਤਕ ਦੀ ਨਕਦ ਛੋਟ ਮਿਲ ਰਹੀਹੈ ਅਤੇ ਇਸ ਦੇ ਨਾਲ ਹੀ ਹੋਰ ਸਾਰੇ ਮਾਡਲਾਂ ’ਤੇ 25,000 ਰੁਪਏ ਦਾ ਐਕਸਚੇਂਜ ਬੋਨਸ ਵੀ ਦਿੱਤਾ ਜਾ ਰਿਹਾ ਹੈ।
ਰੇਨੋਲਟ ਡਸਟਰ
ਇਸ ਐੱਸ.ਯੂ.ਵੀ. ਦੀ ਸ਼ੁਰੂਆਤੀ ਕੀਮਤ 8.59 ਲੱਖ ਰੁਪਏ (ਐਕਸ-ਸ਼ੋਅਰੂਮ) ਹੈ ਜਿਸ ’ਤੇ ਕੰਪਨੀ 70,000 ਰੁਪਏ ਦੇ ਫਾਇਦੇ ਦੇ ਰਹੀ ਹੈ। ਇਸ ਤੋਂ ਇਲਾਵਾ ਇਜ਼ੀ ਕੇਅਰ ਪੈਕੇਜ ਵੀ ਗਾਹਕਾਂ ਨੂੰ 3 ਸਾਲ ਜਾਂ 50,000 ਕਿਲੋਮੀਟਰ ਲਈ ਮਿਲੇਗਾ। ਇਸ ਸ਼ਾਨਦਾਰ ਐੱਸ.ਯੂ.ਵੀ. ’ਤੇ 30,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਵੀ ਮਿਲ ਰਿਹਾ ਹੈ।
ਰੇਨੋਲਟ ਟ੍ਰਾਈਬਰ
ਇਸ ਕਾਰ ਦੀ ਸ਼ੁਰੂਆਤੀ ਕੀਮਤ 5.12 ਲੱਖ ਰੁਪਏ (ਐਕਸ-ਸ਼ੋਅਰੂਮ) ਹੈ। ਇਸ ਦੇ ਨਾਲ ਕੰਪਨੀ 30,000 ਰੁਪਏ ਦੇ ਫਾਇਦੇ ਦੇ ਰਹੀ ਹੈ। 3.99 ਫੀਸਦੀ ਦੀ ਘੱਟ ਵਿਆਜ ਦਰ ’ਤੇ ਗਾਹਕ ਇਸ ਨੂੰ ਅਕਤੂਬਰ ਮਹੀਨੇ ’ਚ ਖ਼ਰੀਦ ਸਕਣਗੇ। ਇਸ ਨੂੰ ਆਟੋਮੈਟਿਕ ਮਾਡਲ ’ਚ ਵੀ ਮੁਹੱਈਆ ਕੀਤਾ ਗਿਆ ਹੈ। ਇਸ ’ਤੇ 9000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਵੀ ਮਿਲ ਰਿਹਾ ਹੈ।
ਰੇਨੋਲਡ ਕਵਿਡ
ਇਸ ਕਾਰ ਦੀ ਸ਼ੁਰੂਆਤੀ ਕੀਮਤ 3 ਲੱਖ ਰੁਪਏ (ਐਕਸ-ਸ਼ੋਅਰੂਮ) ਹੈ। ਇਸ ਦੇ ਨਾਲ ਕੰਪਨੀ 40,000 ਰੁਪਏ ਦੇ ਫਾਇਦੇ ਦੇ ਰਹੀ ਹੈ। ਇਸ ਨੂੰ ਆਟੋਮੈਟਿਕ ਆਪਸ਼ਨ ’ਚ ਵੀ ਮੁਹੱਈਆ ਕੀਤਾ ਗਿਆ ਹੈ। ਗਾਹਕ ਇਸ ਕਾਰ ਨੂੰ ਵੀ 3.99 ਫੀਸਦੀ ਦੀ ਘੱਟ ਵਿਆਜ ਦਰ ਨਾਲ ਲੈ ਸਕਦੇ ਹਨ। ਇਸ ’ਤੇ 9,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਵੀ ਮਿਲ ਰਿਹਾ ਹੈ।