ਰੇਨੋਲਟ ਨੇ ਲਾਂਚ ਕੀਤੀ Kwid EV, ਫੁਲ ਚਾਰਜ ’ਚ ਤੈਅ ਕਰੇਗੀ 300 ਕਿਲੋਮੀਟਰ ਤਕ ਦਾ ਸਫਰ
Saturday, Apr 16, 2022 - 06:34 PM (IST)

ਆਟੋ ਡੈਸਕ– ਰੇਨੋਲਟ ਦੀਆਂ ਹੈਚਬੈਕ ਕਾਰਾਂ ਭਾਰਤ ’ਚ ਸਭ ਤੋਂ ਸਸਤੀਆਂ ਹਨ। ਕੰਪਨੀ ਕਾਫੀ ਸਮੇਂ ਤੋਂ ਇਸਦੇ ਇਲੈਕਟ੍ਰਿਕ ਵਰਜ਼ਨ ’ਤੇ ਕੰਮ ਕਰ ਰਹੀ ਸੀ। ਹੁਣ ਰੇਨੋ ਨੇ Kwid EV ਨੂੰ ਬ੍ਰਾਜ਼ੀਲ ਦੇ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਇਸ ਕਾਰ ਦੀ ਕੀਮਤ ਕਰੀਬ 1.43 ਲੱਖ ਰਿਆਲ (ਕਰੀਬ 23.20 ਲੱਖ ਰੁਪਏ) ਰੱਖੀ ਗਈ ਹੈ। ਰੇਨੋ ਬਹੁਤ ਜਲਦ ਇਸਨੂੰ ਭਾਰਤ ’ਚ ਵੀ ਲਾਂਚ ਕਰੇਗੀ।
ਲੁੱਕ ਅਤੇ ਡਿਜ਼ਾਇਨ
Kwid EV ਦਾ ਡਿਜ਼ਾਇਨ ਸਟੈਂਡਰਡ ਮਾਡਲ ਨਾਲ ਕਾਫੀ ਮਿਲਦਾ ਜੁਲਦਾ ਹੈ ਪਰ ਇਸ ਵਿਚ ਈ.ਵੀ ਸਪੈਸੀਫਿਕ ਕਲੋਜ਼ਡ ਗਰਿੱਲ, ਈ-ਟੈੱਕ ਬੈਜ ਅਤੇ ਅਲੌਏ ਵ੍ਹੀਲ ਸਮੇਤ ਕੁਝ ਬਦਲਾਅ ਵੀ ਹਨ। ਬ੍ਰਾਜ਼ੀਲ ’ਚ Kwid EV ਤਿੰਨ ਰੰਗਾ ’ਚ ਉਪਲੱਬਧ ਹੈ। ਕੁਇੱਡ ਈ.ਵੀ. ’ਚ ਈ.ਵੀ.-ਸਪੈਸੀਫਿਕ ਇੰਸਟਰੂਮੈਂਟ ਕਲੱਸਟਰ ਅਤੇ ਚਾਰ-ਸਪੋਕ ਸਟੀਅਰਿੰਗ ਵ੍ਹੀਲ ਹਨ। ਇਸ ਵਿਚ ਇੰਡੀਆ-ਸਪੇਕ ਕੁਇੱਡ ਵਰਗਾ ਹੀ ਸਰਕੁਲਰ ਗਿਅਰ ਸਿਲੈਕਟਰ ਮਿਲਦਾ ਹੈ।
ਬੈਟਰੀ ਅਤੇ ਸਪੀਡ
Renault Kwid EV ’ਚ 26.8kWh ਬੈਟਰੀ ਪੈਕ ਦੇ ਨਾਲ 65PS ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ। ਈਕੋ ਮੋਡ ’ਚ ਿਹ ਬੈਟਰੀ ਲਾਈਫ ਨੂੰ ਆਪਟੀਮਾਈਜ਼ ਕਰਨ ਲਈ ਇਹ 44 PS ਦਾ ਪਾਵਰ ਆਊਟਪੁਟ ਦਿੰਦੀ ਹੈ। Kwid EV 4.1 ਸਕਿੰਡ ’ਚ 0 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ।
ਡਰਾਈਵਿੰਗ ਰੇਂਜ
ਬ੍ਰਾਜ਼ੀਲ ਦੇ ਨਿਯਮਾਂ ਅਨੁਸਾਰ, ਮਿਕਸਡ ਸਾਈਕਲ ’ਚ ਇਸਦੀ ਰੇਂਜ 265 ਕਿਲੋਮੀਟਰ ਅਤੇ ਸ਼ਹਿਰੀ ਯਾਤਰਾ ’ਚ 298 ਕਿਲੋਮੀਟਰ ਦਾ ਦਾਅਵਾ ਕੀਤਾ ਗਿਆ ਹੈ। ਕੁਇੱਡ ਈ.ਵੀ. ਦਾ ਭਾਰ 977 ਕਿਲੋ ਹੈ। ਹਲਕੇ ਭਾਰ ਕਾਰਨ ਇਹ ਇੰਨੀ ਰੇਂਜ ਹਾਸਿਲ ਕਰਦੀ ਹੈ।
ਬੈਟਰੀ ਚਾਰਜਿੰਗ
Kwid EV ਨੂੰ 7kW ਵਾਲਬਾਕਸ ਚਾਰਜਰ ਜਾਂ DC ਫਾਸਟ ਚਾਰਜਰ ਨਾਲ ਵੀ ਚਾਰਜ ਕੀਤਾ ਜਾ ਸਕਦਾ ਹੈ। ਵਾਲ ਚਾਰਜਰ ਨਾਲ Kwid EV ਨੂੰ ਫੁਲ ਚਾਰਜ ਹੋਣ ’ਚ ਲਗਭਗ ਤਿੰਨ ਘੰਟਿਆਂ ਦਾ ਸਮਾਂ ਲਗਦਾ ਹੈ। ਜਦਕਿ 220 ਵਾਟ ਸਾਕੇਟ ਨਾਲ ਇਸਨੂੰ ਪੂਰਾ ਚਾਰਜ ਕਰਨ ’ਚ ਲਗਭਗ 9 ਘੰਟਿਆਂ ਦਾ ਸਮਾਂ ਲੱਗਦਾ ਹੈ। ਉੱਥੇ ਹੀ DC ਚਾਰਜਰ ਨਾਲ ਇਸਨੂੰ ਸਿਰਫ 40 ਮਿੰਟਾਂ ’ਚ 15 ਤੋਂ 80 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ।
ਫੀਚਰਜ਼
Renault Kwid EV ’ਚ 7.0-ਇੰਚ ਦਾ ਟੱਚਸਕਰੀਨ ਸਿਸਟਮ, ਆਲ ਪਾਵਰ ਵਿੰਡੋ, ਮੈਨੁਅਲ ਏਸੀ ਅਤੇ ਵੌਇਸ ਰਿਕੋਗਨੀਸ਼ਨ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸਤੋਂ ਇਲਾਵਾ ਇਸ ਵਿਚ ਬ੍ਰੇਕ ਅਸਿਸਟ ਦੇ ਨਾਲ ਏ.ਬੀ.ਐੱਸ., ਹਿੱਲ-ਸਟਾਰਟ ਅਸਿਸਟ, ਇਲੈਕਟ੍ਰੋਨਿਕ ਸਟੇਬਿਲਿਟੀ ਕੰਟਰੋਲ, 6 ਏਅਰਬੈਗਸ ਅਤੇ ਟਾਇਰ ਪ੍ਰੈਸ਼ਰ ਮਾਨੀਟਰਿੰਗ ਵਰਗੇ ਸੇਫਟੀ ਫੀਚਰਜ਼ ਵੀ ਸ਼ਾਮਿਲ ਹਨ।
ਭਾਰਤ ’ਚ ਕਦੋਂ ਹੋਵੇਗੀ ਲਾਂਚ
ਕੰਪਨੀ ਨੇ ਆਟੋ ਐਕਸਪੋ 2020 ’ਚ Kwid EV ਨੂੰ K-ZE ਦੇ ਰੂਪ ’ਚ ਪੇਸ਼ ਕੀਤਾ ਸੀ ਪਰ ਉਸਤੋਂ ਬਾਅਦ ਇਸ ’ਤੇ ਕੋਈ ਅਪਡੇਟ ਨਹੀਂ ਆਇਆ। 2020 ’ਚ ਰੇਨੋ ਨੇ ਕਿਹਾ ਸੀ ਕਿ ਅਗਲੇ ਦੋ ਸਾਲਾਂ ’ਚ Kwid EV ਭਾਰਤ ’ਚ ਵੀ ਲਾਂਚ ਕੀਤੀ ਜਾ ਸਕਦੀ ਹੈ। ਬ੍ਰਾਜ਼ੀਲ ’ਚ Kwid EV ਦੇ ਲਾਂਚ ਹੋਣ ਤੋਂ ਬਾਅਦ ਗਾਹਕਾਂ ਦੇ ਮਨ ’ਚ ਇਹੀ ਸਵਾਲ ਹੈ ਕਿ ਕੰਪਨੀ ਇਸਨੂੰ ਭਾਰਤ ’ਚ ਕਦੋਂ ਲਾਂਚ ਕਰੇਗੀ।