Renault Kwid ਦਾ ਨਵਾਂ ਮਾਡਲ ਲਾਂਚ, ਜਾਣੋ ਕੀਮਤ ਤੇ ਖੂਬੀਆਂ

Monday, Jul 06, 2020 - 05:23 PM (IST)

Renault Kwid ਦਾ ਨਵਾਂ ਮਾਡਲ ਲਾਂਚ, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ– ਫਰਾਂਸ ਦੀ ਵਾਹਨ ਨਿਰਮਾਤਾ ਕੰਪਨੀ ਰੇਨੋ ਨੇ ਭਾਰਤ ’ਚ ਆਪਣੀ ਲੋਕਪ੍ਰਸਿੱਧ ਕਾਰ ਕਵਿਡ ਦੇ RXL 1.0L ਮਾਡਲ ਨੂੰ ਲਾਂਚ ਕਰ ਦਿੱਤਾ ਹੈ। Kwid RXL ਦੇ MT ਮਾਡਲ ਦੀ ਕੀਮਤ 4.16 ਲੱਖ ਰੁਪਏ ਅਤੇ AMT ਮਾਡਲ ਦੀ ਕੀਮਤ 4.48 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਇਹ ਕਾਰ 6 ਰੰਗਾਂ- ਬਲਿਊ, ਮੂਨਲਾਈਟ ਸਿਲਵਰ, ਰੈੱਡ, ਆਈਸ ਕੂਲ, ਬ੍ਰੋਨਜ਼ ਅਤੇ ਇਲੈਕਟ੍ਰਿਕ ਬਲਿਊ ’ਚ ਉਬਲੱਬਧ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕੰਪਨੀ 5 ਸਾਲ ਅਤੇ 100,000 ਕਿਲੋਮੀਟਰ ਤਕ ਦੀ ਵਾਰੰਟੀ ਦਾ ਵੀ ਆਪਸ਼ਨ ਦੇ ਰਹੀ ਹੈ। 

ਇਸ ਸੈਗਮੈਂਟ ’ਚ ਪਹਿਲੀ ਵਾਰ ਮਿਲੇ ਇਹ ਫੀਚਰਜ਼
1. ਕੰਪਨੀ ਨੇ ਕਵਿਡ ਦੇ RXL 1.0 ਲੀਟਰ ਮਾਡਲ ’ਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਹੈ।
2. ਸੈਗਮੈਂਟ ’ਚ ਪਹਿਲੀ ਵਾਰ LED ਡਿਜੀਟਲ ਇੰਸਟਰੂਮੈਂਟ ਕਲਸਟਰ ਵੇਖਣ ਨੂੰ ਮਿਲਿਆ ਹੈ। 
3. ਇਸ ਤੋਂ ਇਲਾਵਾ ਇਕ ਫਲੋਰ ਕੰਸੋਲ ਮਾਊਂਟਿਡ AMT ਡਾਇਲ, ਵਨ-ਟੱਚ ਲੈਨ ਚੇਂਜ ਇੰਡੀਕੇਟਰ ਅਤੇ ਸਪੀਡ ਡਿਪੈਂਡੇਂਟ ਵਾਲਿਊਮ ਕੰਟਰੋਲ ਵਰਗੇ ਫੀਚਰਜ਼ ਦਿੱਤੇ ਗਏ ਹਨ।
4. ਇਸ ਕਾਰ ’ਚ 279 ਲੀਟਰ ਦੀ ਬੂਟ ਸਪੇਸ ਮਿਲੇਗੀ। 

ਸੁਰੱਖਿਆ ਫੀਚਰਜ਼
ਕਵਿਡ ਦੇ ਇਸ ਮਾਡਲ ’ਚ ਇਲੈਕਟ੍ਰੋਨਿਕ ਬ੍ਰੇਕਫੋਰਸ ਡਿਸਟਰੀਬਿਊਸ਼ਨ ਨਾਲ ਐਂਟੀ-ਲਾਕ ਬ੍ਰੇਕਿੰਗ ਸਿਸਟਮ (ਏ.ਬੀ.ਐੱਸ. ਅਤੇ ਈ.ਬੀ.ਡੀ.), ਡਰਾਈਵਰ ਏਅਰਬੈਗ ਅਤੇ ਡਰਾਈਵਰ ਅਤੇ ਕੋ-ਡਰਾਈਵਰ ਸੀਟ ਬੈਲਟ ਰਿਮਾਇੰਡਰ ਵਰਗੇ ਫੀਚਰਜ਼ ਦਿੱਤੇ ਗਏ ਹਨ। 

ਖ਼ਰੀਦਾਰੀ ਦੇ 3 ਮਹੀਨਿਆਂ ਬਾਅਦ ਸ਼ੁਰੂ ਕਰ ਸਕਦੇ ਹੋ EMI
 ਮੌਜੂਦਾ ਸਮੇਂ ’ਚ ਰੇਨੋ ਆਪਣੇ ਗਾਹਕਾਂ ਲਈ ਕਈ ਤਰ੍ਹਾਂ ਦੇ ਪੇਸ਼ਕਸ਼ ਵੀ ਲੈ ਕੇ ਆਈ ਹੈ ਜਿਨ੍ਹਾਂ ’ਚ Buy Now Pay later (ਹੁਣ ਖ਼ਰੀਦੋ ਅਤੇ ਬਾਅਦ ’ਚ ਭੁਗਤਾਨ ਕਰੋ) ਯੋਜਨਾ ਵੀ ਸ਼ਾਮਲ ਹੈ। ਇਸ ਤਹਿਤ ਤੁਸੀਂ ਕਰ ਅੱਜ ਹੀ ਖ਼ਰੀਦ ਸਕਦੇ ਹਨ ਪਰ ਤਿੰਨ ਮਹੀਨਿਆਂ ਬਾਅਦ ਆਪਣੀ ਈ.ਐੱਮ.ਆਈ. ਦਾ ਭੁਗਤਾਨ ਸ਼ੁਰੂ ਕਰ ਸਕਦੇ ਹੋ। ਇਸ ਆਫਰ ਦਾ ਲਾਭ ਡੀਲਰਸ਼ਿਪ, ਰੇਨੋਲਟ ਇੰਡੀਆ ਦੀ ਵੈੱਬਸਾਈਟ ਜਾਂ ਮਾਈ ਰੇਨੋ ਐਪ ਰਾਹੀਂ ਲਿਆ ਜਾ ਸਕਦਾ ਹੈ। ਭਾਰਤੀ ਬਾਜ਼ਾਰ ’ਚ Renault Kwid RXL 1.0L ਮਾਡਲ , Maruti Suzuki Alto, Maruti Suzuki S-Presso ਅਤੇ Datsun Redi-Go ਨੂੰ ਟੱਕਰ ਦੇਵੇਗੀ। 


author

Rakesh

Content Editor

Related News