ਬਹੁਤ ਜਲਦ ਆ ਰਿਹੈ ਪੀ. ਸੀ. ਨੂੰ ਐਂਡ੍ਰਾਇਡ ਡੈਸਕਟਾਪ ''ਚ ਬਦਲਣ ਵਾਲਾ Remix OS 2.0
Monday, Feb 22, 2016 - 05:55 PM (IST)
ਜਲੰਧਰ : ਪਿੱਛਲੇ ਸਾਲ ਸਾਨੂੰ ਰੀਮਿਕਸ ਓ. ਐੱਸ. ਦੇਖਣ ਨੂੰ ਮਿਲਿਆ ਸੀ ਜੋ ਤੁਹਾਡੇ ਪੀ. ਸੀ. ਤੇ ਲੈਪਟਾਪ ਨੂੰ ਐਂਡ੍ਰਾਇਡ ਆਪ੍ਰੇਟਿਡ ਡੈਸਕਟਾਪ ''ਚ ਬਦਲ ਦਿੰਦਾ ਸੀ। ਹੁਣ ਕੰਪਨੀ ਇਸ ਦਾ ਅਗਲਾ ਵਰਜ਼ਨ ਮਤਲਬ ਕਿ ਰੀਮਿਕਸ ਓ. ਐੱਸ. ਬੀਟਾ (2.0) ਲੈ ਕੇ ਆ ਰਹੀ ਹੈ। ਇਹ ਸਾਫਟਵੇਅਰ 32-ਬਿਟ ਮਸ਼ੀਨਾਂ, ਕਹਿਣ ਦਾ ਮਤਲਬ ਕਿ ਪੁਰਾਣੇ ਲੈਪਟਾਪਸ ਤੇ ਕੰਪਿਊਟਰਜ਼ ਨੂੰ ਇਕ ਨਵਾਂ ਯੂਜ਼ਰ ਇੰਟਰਫੇਸ ਦੇਣ ਦੇ ਨਾਲ ਨਾਲ ਬਹੁਤ ਉਪਯੋਗੀ ਵੀ ਬਣਾਉਂਦਾ ਹੈ। ਇਸ ਨੂੰ ਇੰਟਰਨੈੱਟ ਤੋਂ ਫ੍ਰੀ ਡਾਈਨਲੋਡ ਕਰ ਕੇ ਯੂ. ਐੱਸ. ਬੀ. ਸਟਿੱਕ ''ਚ ਪਾ ਕੇ ਆਪਣੇ ਪੀ. ਸੀ. ਜਾਂ ਲੈਪਟਾਪ ''ਤੇ ਚਲਾ ਸਕਦੇ ਹੋ।
ਰੀਮਿਕਸ ਓ. ਐੱਸ. ਬੀਟਾ (2.0) ਨੂੰ 1 ਮਾਰਚ ਤੋਂ ਤੁਸੀਂ ਡਾਈਨਲੋਡ ਕਰ ਸਕਦੇ ਹੋ। ਇਸ ਦੇ ਨਾਲ ਤੁਹਾਨੂੰ ਤੁਹਾਡੇ ਐਂਡਰਾਇਡ ਤੋਂ ਕਈ ਫੀਚਰ ਡੈਸਕਟਾਪ ''ਤੇ ਮਿਲਣਗੇ ਜੋ ਤੁਸੀਂ ਉੱਪਰ ਦਿੱਤੀ ਵੀਡੀਓ ''ਚ ਦੇਖ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਆਪਣੇ ਐਂਡ੍ਰਾਇਡ ਫੋਨ ''ਤੇ ਜੋ ਵੀ ਯੂਜ਼ ਕਰਦੇ ਹੋ, ਜਿਵੇਂ ਕਿ ਇੰਸਟਾਗ੍ਰਾਮ ਤੋਂ ਲੈ ਕੇ ਕੇਈ ਵੀ ਗੇਮ ਤੱਕ ਤੁਸੀਂ ਰੀਮਿਕਸ ਓ. ਐੱਸ. ਬੀਟਾ (2.0) ਦੇ ਜ਼ਰੀਏ ਪੀ. ਸੀ., ਲੈਪਟਾਪ ''ਤੇ ਖੇਡ ਸਕਦੇ ਹੋ। ਇਸ ਦੇ ਪੁਰਾਣੇ ਵਰਜ਼ਨ ਨਾਲੋਂ ਇਸ ''ਚ ਕਈ ਬਗਜ਼ ਨੂੰ ਫਿਕਸ ਕੀਤਾ ਗਿਆ ਹੈ ਤੇ ਓਵਰ-ਆਲ ਤੇ ਭਾਰੀ ਟਾਸਕਸ ਨੂੰ ਨਾ ਗਿਣਿਆ ਜਾਵੇ ਤਾਂ ਇਹ ਇਕ ਵਧੀਆ ਐਕਸਪੀਰੀਅੰਸ ਹੈ।