ਰਿਲਾਇੰਸ ਦਾ ਧਮਾਕਾ: ਲਾਂਚ ਕੀਤਾ 4G ਸਮਾਰਟਫੋਨ LYF Water 10

Thursday, Aug 25, 2016 - 01:04 PM (IST)

ਰਿਲਾਇੰਸ ਦਾ ਧਮਾਕਾ: ਲਾਂਚ ਕੀਤਾ 4G ਸਮਾਰਟਫੋਨ LYF Water 10

ਜਲੰਧਰ- ਭਾਰਤ ਦੀ ਟੈਲੀਕਮਿਊਨੀਕੇਸ਼ਨ ਕੰਪਨੀ ਰਿਲਾਇੰਸ ਰਿਟੇਲ ਨੇ ਵਾਟਰ ਸੀਰੀਜ਼ ''ਚ ਆਪਣੇ ਨਵਾਂ 4ਜੀ ਸਮਾਰਟਫੋਨ ਲਾਇਫ ਵਾਟਰ 10 ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਕੀਮਤ 8,699 ਰੁਪਏ ਹੈ ਅਤੇ ਇਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ''ਤੇ ਲਿਸਟ ਕਰ ਦਿੱਤਾ ਗਿਆ ਹੈ। ਲਾਇਪ ਵਾਟਰ 10 ਸਮਾਰਟਫੋਨ ਬਲੈਕ ਕਲਰ ਵੇਰੀਅੰਟ ''ਚ ਆਉਂਦਾ ਹੈ। ਆਏ ਜਾਣਦੇ ਹਾਂ ਇਸ ਸਮਾਰਟਫੋਨ ਦੇ ਫੀਚਰਸ ਬਾਰੇ-

ਡਿਸਪਲੇ - 5-ਇੰਚ (1280x720 ਪਿਕਸਲ) 
ਪ੍ਰੋਸੈਸਰ - 1.3GHz ਆਕਟਾ-ਕੋਰ ਮੀਡੀਆਟੈੱਕ ਐੱਮਟੀ6753 64-ਬਿਟ ਪ੍ਰੋਸੈਸਰ
ਕੈਮਰਾ  - 13MP ਦਾ ਆਟੋ ਫੋਕਸ ਰਿਅਰ ਅਤੇ 2MP ਫਰੰਟ ਕੈਮਰਾ
ਰੈਮ     - 3ਜੀ.ਬੀ.
ਮੈਮਰੀ  - 16ਜੀ.ਬੀ. ਇੰਟਰਨਲ, (64ਜੀ.ਬੀ. ਐਕਸਪੈਂਡੇਬਲ)
ਬੈਟਰੀ  - 2300mAh
ਓ.ਐੱਸ. - ਐਂਡ੍ਰਾਇਡ 5.1 ਲਾਲੀਪਾਪ
ਹੋਰ ਫੀਚਰਸ-
4ਜੀ ਵੀ.ਓ.ਐੱਲ.ਟੀ.ਈ. ਤੋਂ ਇਲਾਵਾ ਇਸ ਫੋਨ ''ਚ ਕੁਨੈਕਟੀਵਿਟੀ ਲਈ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.1, ਜੀ.ਪੀ.ਐੱਸ., ਜੀ.ਪੀ.ਆਰ.ਐੱਸ./ਐੱਜ ਅਤੇ ਮਾਈਕ੍ਰੋ-ਯੂ.ਐੱਸ.ਬੀ. ਵਰਗੇ ਫੀਚਰ ਮੌਜੂਦ ਹਨ।
 

Related News