Reliance LYF ਨੇ ਲਾਂਚ ਕੀਤੀ MiFi ਪੋਰਟੇਬਲ ਹਾਟਸਪਾਟ ਡਿਵਾਈਸ (ਤਸਵੀਰਾਂ)

Friday, Aug 19, 2016 - 11:34 AM (IST)

Reliance LYF ਨੇ ਲਾਂਚ ਕੀਤੀ MiFi ਪੋਰਟੇਬਲ ਹਾਟਸਪਾਟ ਡਿਵਾਈਸ (ਤਸਵੀਰਾਂ)
ਜਲੰਧਰ- ਭਾਰਤ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਰਿਲਾਇੰਸ LYF ਨੇ ਨਵੀਂ jioFi 2 Mi6i ਪੋਰਟੇਬਲ ਹਾਟਸਪਾਟ ਡਿਵਾਈਸ ਲਾਂਚ ਕੀਤੀ ਹੈ ਜੋ ਕਦੇ ਵੀ ਕਿਸੇ ਵੀ ਵਾਈ-ਫਾਈ ਅਨੇਬਲਡ ਡਿਵਾਈਸਿਸ ''ਤੇ 4ਜੀ ਨੈੱਟਵਰਕ ਚੱਲਾਉਣ ''ਚ ਮਦਦ ਕਰੇਗੀ। ਇਸ ਨੂੰ 2,899 ਰੁਪਏ ਦੀ ਕੀਮਤ ''ਚ ਰਿਲਾਇੰਸ ਡਿਜੀਟਲ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। 
ਇਸ ਪੇਬਲ-ਸ਼ੇਪਡ ਡਿਵਾਈਸ ''ਚ ਇਕ ਫ੍ਰੀ jio SIM ਕਾਰਡ ਦਿੱਤਾ ਜਾਵੇਗਾ ਜਿਸ ਵਿਚ ਯੂਜ਼ਰਸ ਨੂੰ 90 ਦਿਨਾਂ ਲਈ ਅਨਲਿਮਟਿਡ ਇੰਟਰਨੈੱਟ ਐਕਸੈੱਸ ਮਿਲੇਗਾ। ਇਹ ਡਿਵਾਈਸ ਦਿਸਣ ''ਚ ਕਾਫੀ ਛੋਟੀ ਹੈ ਅਤੇ ਤੁਸੀਂ ਇਸ ਨੂੰ ਆਪਣੀ ਜੇਬ ''ਚ ਰੱਖ ਕੇ ਕਿਤੇ ਵੀ ਲੈ ਕੇ ਜਾ ਸਕਦੇ ਹੋ। ਇਸ ਵਿਚ ਰਿਮੂਵੇਬਲ ਬੈਕ ਕਵਰ ਅਤੇ 32 ਜੀ.ਬੀ. ਮਾਈਕ੍ਰੋ-ਐੱਸ.ਡੀ. ਕਾਰਡ ਸਪੋਰਟ ਵੀ ਦਿੱਤਾ ਗਿਆ ਹੈ। ਇਸ ਨੂੰ ਪਾਵਰ ਦੇਣ ਲਈ 2,300 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਨਾਲ ਚਾਰਜ ਹੋਵੇਗੀ। ਇਸ ਵਿਚ 4 ਐੱਲ.ਈ.ਡੀ. ਇੰਡੀਕੇਟਰਸ ਲੱਗੇ ਹਨ ਜੋ ਨੈੱਟਵਰਕ ਕੁਨੈਕਟੀਵਿਟੀ ਆਦਿ ਸ਼ੋਅ ਕਰਨਗੇ।
 

Related News