ਰਿਲਾਇੰਸ ਦਾ ਤੋਹਫਾ, 500 ਰੁ: 'ਚ ਕਰ ਸਕੋਗੇ U.S. ਤੇ ਕੈਨੇਡਾ ਅਨਲਿਮਟਿਡ ਗੱਲਾਂ

08/12/2019 12:46:08 PM

ਗੈਜੇਟ ਡੈਸਕ– ਹੁਣ ਜਲਦੀ ਹੀ ਤੁਸੀਂ ਰਿਲਾਇੰਸ ਜਿਓ ਗੀਗਾ ਫਾਈਬਰ ਦੀ ਫਿਕਸਡ ਲਾਈਨ ਤੋਂ ਅਮਰੀਕਾ ਅਤੇ ਕੈਨੇਡਾ ’ਚ ਆਪਣੇ ਰਿਸ਼ਤੇਦਾਰਾਂ ਨਾਲ ਜਿੰਨੀਆਂ ਚਾਹੋ ਗੱਲਾਂ ਕਰ ਸਕੋਗੇ। ਦੂਰਸੰਚਾਰ ਖੇਤਰ ਦੀ ਦਿੱਗਜ ਕੰਪਨੀ ਰਿਲਾਇੰਸ ਜਿਓ ਨੇ ਇਹ ਸੌਗਾਤ ਦਿੱਤੀ ਹੈ। 

ਰਿਲਾਇੰਸ ਨੇ ਆਪਣੀ ਸਾਲਾਨਾ ਆਮ ਬੈਠਕ (ਏ.ਜੀ.ਐੱਮ.) ਦੌਰਾਨ ਅੱਜ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਵੱਡੇ ਐਲਾਨਾਂ ’ਚੋਂ ਇਕ ਇਹ ਹੈ ਕਿ ਕੰਪਨੀ ਜਲਦੀ ਹੀ ਯੂ.ਐੱਸ. ਅਤੇ ਕੈਨੇਡਾ ’ਚ ਜਿਓ ਲੈਂਡਲਾਈਨ ਰਾਹੀਂ ਅਨਲਿਮਟਿਡ ਆਈ.ਐੱਸ.ਡੀ. ਕਾਲਿੰਗ ਸੇਵਾ ਮੁਹੱਈਆ ਕਰਵਾਏਗੀ। ਇਸ ਸੁਵਿਧਾ ਲਈ ਕੰਪਨੀ 500 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਭੁਗਤਾਨ ਲਵੇਗੀ। ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦਾ ਕਹਿਣਾ ਹੈ ਕਿ ਇਸ ਯੋਜਨਾ ਦੇ ਨਾਲ ਜਿਓ ਦੁਨੀਆ ’ਚ ਸਭ ਤੋਂ ਸਸਤੀ ਇੰਟਰਨੈਸ਼ਨਲ ਕਾਲਿੰਗ ਸਰਵਿਸ ਸ਼ੁਰੂ ਕਰ ਰਹੀ ਹੈ। 


Related News