ਰਿਲਾਇੰਸ ਜਿਓ ਜਲਦ ਪੇਸ਼ ਕਰੇਗਾ ਨਵਾਂ ਆਫਰ, ਯੂਜ਼ਰਸ ਨੂੰ ਮਿਲੇਗਾ ਫ੍ਰੀ 'ਚ 1 ਟੀ. ਬੀ. ਡਾਟਾ

05/05/2018 6:23:27 PM

ਜਲੰਧਰ-ਟੈਲੀਕਾਮ ਕੰਪਨੀ ਰਿਲਾਇੰਸ ਜਿਓ ਜਲਦ ਹੀ ਆਪਣੇ ਯੂਜ਼ਰਸ ਲਈ ਇਕ ਨਵਾਂ ਧਮਾਕਾ ਕਰਨ ਵਾਲੀ ਹੈ,  ਜਿਸ 'ਚ ਯੂਜ਼ਰਸ ਨੂੰ ਫਾਈਬਰ ਟੂ ਦ ਹੋਮ (FTTH) ਬ੍ਰਾਂਡਬੈਂਡ ਸਰਵਿਸ ਲਾਂਚ ਕਰਨ ਵਾਲੀ ਹੈ। ਲਾਂਚਿੰਗ ਆਫਰ ਦੇ ਤਹਿਤ 1.1 ਟੀ. ਬੀ. ਡਾਟਾ ਫਰੀ ਮਿਲੇਗਾ, ਜਿਸ ਦੀ ਸਪੀਡ 100 ਐੱਮ. ਬੀ. ਪੀ. ਐੱਸ. ਹੋਵੇਗੀ। ਰਿਲਾਇੰਸ ਜਿਓ ਦੀ 4ਜੀ ਇੰਟਰਨੈੱਟ ਸਰਵਿਸ ਇਸ ਸਾਲ ਦੀ ਦੂਜੀ ਛਿਮਾਂਹੀ ਤੱਕ ਸ਼ੁਰੂ ਹੋ ਜਾਵੇਗੀ ਅਤੇ ਇਸ 'ਚ ਯੂਜ਼ਰਸ ਨੂੰ ਕਈ ਆਫਰ ਵੀ ਮਿਲਣਗੇ। 

 

ਦ ਹਿੰਦੂ ਰਿਪੋਰਟ ਮੁਤਾਬਕ ਇਸ ਆਫਰ ਦੀ ਸ਼ੁਰੂਆਤ 'ਚ ਯੂਜ਼ਰਸ ਨੂੰ 100 ਜੀ. ਬੀ. ਡਾਟਾ ਫਰੀ ਮਿਲੇਗਾ ਅਤੇ ਇੰਟਰਨੈੱਟ ਸਪੀਡ 100 ਐੱਮ. ਬੀ. ਪੀ. ਐੱਸ. ਹੋਵੇਗੀ। ਯੂਜ਼ਰਸ ਇਸ 'ਚ ਡਾਟਾ ਖਤਮ ਹੋਣ ਤੋਂ ਬਾਅਦ 1 ਮਹੀਨੇ 'ਚ 25 ਵਾਰ 40 ਜੀ. ਬੀ. ਡਾਟਾ ਰਿਚਾਰਜ ਕਰਵਾ ਸਕੇਗਾ।


 

ਯੂਜ਼ਰਸ ਨੂੰ ਲੈਣਾ ਹੋਵੇਗਾ ਜਿਓਫਾਈਬਰ ਦਾ ਕੁਨੈਕਸ਼ਨ-
ਇਸ ਆਫਰ 'ਚ ਯੂਜ਼ਰਸ ਨੂੰ ਜਿਓ ਫਾਈਬਰ ਦਾ ਕੁਨੈਕਸ਼ਨ ਲੈਣਾ ਹੋਵੇਗਾ ਅਤੇ ਸਕਿਓਰਟੀ ਦੇ ਤੌਰ 'ਤੇ 4500 ਰੁਪਏ ਦੇਣ ਹੋਣਗੇ। ਫਿਲਹਾਲ ਇਸ ਮਾਮਲੇ 'ਚ ਅਧਿਕਾਰਿਕ ਤੌਰ 'ਤੇ ਜਿਓ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ।

 

ਇਸ ਤੋਂ ਪਹਿਲਾਂ ਵੀ ਜਿਓ ਬ੍ਰਾਂਡਬੈਂਡ ਨੂੰ ਲੈ ਕੇ ਇਕ ਰਿਪੋਰਟ ਲੀਕ ਹੋਈ ਸੀ। ਪਿਛਲੇ ਸਾਲ ਵੀ ਟਵਿੱਟਰ 'ਤੇ ਇਕ ਫੋਟੋ ਵਾਇਰਲ ਹੋਈ ਸੀ, ਜਿਸ 'ਚ ਲਿਖਿਆ ਸੀ ਕਿ ਇਸ ਇਲਾਕੇ 'ਚ ਰਹਿਣ ਵਾਲੇ ਲੋਕਾਂ ਨੂੰ ਇਹ ਗੱਲ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀਂ ਹੈ ਕਿ ਅਗਲੇ ਕੁਝ ਦਿਨਾਂ 'ਚ ਜਿਓ ਦੀ ਹਾਈਸਪੀਡ ਬ੍ਰਾਂਡਬੈਂਡ ਇੰਟਰਨੈੱਟ ਸਰਵਿਸ ਸੁਸਾਇਟੀ 'ਚ ਸ਼ੁਰੂ ਹੋ ਰਹੀਂ ਹੈ। ਜਿਓ ਨੇ ਇਸ ਦੇ ਲਈ ਪ੍ਰੀਵਿਊ ਆਫਰ ਪੇਸ਼ ਕੀਤਾ ਹੈ, ਜਿਸ ਦੇ ਤਹਿਤ ਹਰ ਮਹੀਨੇ 100 ਐੱਮ. ਬੀ. ਪੀ. ਐੱਸ. ਦੀ ਸਪੀਡ ਤੋਂ 100 ਜੀ. ਬੀ. ਡਾਟਾ ਮਿਲੇਗਾ।


Related News