4ਜੀ ਡਾਊਨਲੋਡ ਸਪੀਡ ’ਚ ਰਿਲਾਇੰਸ ਜੀਓ ਦਾ ਜਲਵਾ ਬਰਕਰਾਰ, ਅਪ੍ਰੈਲ ’ਚ VI ਸਭ ਤੋਂ ਅੱਗੇ : ਟ੍ਰਾਈ
Tuesday, May 17, 2022 - 10:54 AM (IST)
ਗੈਜੇਟ ਡੈਸਕ– ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ 4ਜੀ ਡਾਊਨਲੋਡ ਸਪੀਡ ’ਚ 2 ਐੱਮ. ਬੀ. ਪੀ. ਐੱਸ. ਦੇ ਜ਼ਬਰਦਸਤ ਉਛਾਲ ਨਾਲ ਆਪਣਾ ਨੰਬਰ ਵਨ ਦਾ ਜਲਵਾ ਬਰਕਰਾਰ ਰੱਖਿਆ ਹੈ। ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟ੍ਰਾਈ) ਵਲੋਂ ਜਾਰੀ ਅਪ੍ਰੈਲ ਮਹੀਨੇ ਦੇ ਅੰਕੜਿਆਂ ਮੁਤਾਬਕ ਜੀਓ ਦੀ ਔਸਤ 4ਜੀ ਡਾਊਨਲੋਡ ਸਪੀਡ 23.1 ਐੱਮ. ਬੀ. ਪੀ. ਐੱਸ. ਮਾਪੀ ਗਈ। ਮਾਰਚ ਮਹੀਨੇ ’ਚ ਜੀਓ ਦੀ ਔਸਤ 4ਜੀ ਡਾਊਨਲੋਡ ਸਪੀਡ 23.1 ਐੱਮ. ਬੀ. ਪੀ. ਐੱਸ. ਮਾਪੀ ਗਈ। ਮਾਰਚ ਮਹੀਨੇ ’ਚ ਜੀਓ ਦੀ ਔਸਤ 4ਜੀ ਡਾਊਨਲੋਡ ਸਪੀਡ 21.1 ਐੱਮ. ਬੀ. ਪੀ. ਐੱਸ. ਸੀ। ਟ੍ਰਾਈ ਦੀ ਡਾਊਨਲੋਡ ਸਪੀਡ ਟੈਸਟ ’ਚ ਜੀਓ ਸ਼ੁਰੂਆਤ ਤੋਂ ਹੀ ਨੰਬਰ ਵਨ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ– ਜੀਓ ਦਾ ਸਭ ਤੋਂ ਸਸਤਾ ਰੀਚਾਰਜ, ਸਿਰਫ਼ 10 ਰੁਪਏ ’ਚ ਮਿਲਣਗੇ ਇਹ ਫਾਇਦੇ
ਅੰਕੜੇ ਦੱਸਦੇ ਹਨ ਕਿ ਟੈਲੀਕਾਮ ਸੈਕਟਰ ਦੀ ਦਿੱਗਜ਼ ਕੰਪਨੀ ਵੀ. ਆਈ. (ਵੋਡਾਫੋਨ-ਆਈਡੀਆ) ਦੀ 4ਜੀ ਡਾਊਨਲੋਡ ਸਪੀਡ ਲਗਾਤਾਰ ਦੂਜੇ ਮਹੀਨੇ ਘਟ ਗਈ ਹੈ। ਫਰਵਰੀ ’ਚ 18.4 ਐੱਮ. ਬੀ. ਪੀ. ਐੱਸ. ਦੀ ਡਾਊਨਲੋਡ ਸਪੀਡ ਤੋਂ ਡਿਗਦੇ ਹੋਏ ਇਹ ਅਪ੍ਰੈਲ ’ਚ 17.7 ਐੱਮ. ਬੀ. ਪੀ. ਐੱਸ. ਪਹੁੰਚ ਗਈ ਹੈ। ਵੀ. ਆਈ. ਨਾਲ ਸਰਕਾਰੀ ਕੰਪਨੀ ਬੀ. ਐੱਸ. ਐੱਨ. ਐੱਲ. ਦੀ ਸਪੀਡ ਡਿਗ ਕੇ 5.9 ਐੱਮ. ਬੀ. ਪੀ. ਐੱਸ. ਹੋ ਗਈ ਹੈ। ਮਾਰਚ ’ਚ ਏਅਰਟੈੱਲ ਦੀ ਡਾਊਨਲੋਡ ਸਪੀਡ ’ਚ 1.3 ਐੱਮ. ਬੀ. ਪੀ. ਐੱਸ. ਦਾ ਗੋਤਾ ਲਗਾ ਕੇ 13.7 ਐੱਮ. ਬੀ. ਪੀ. ਐੱਸ. ਹੋ ਗਈ ਸੀ। ਹਾਲਾਂਕਿ ਅਪ੍ਰੈਲ ’ਚ ਸਪੀਡ ਵਧ ਕੇ 14.1 ਐੱਮ. ਬੀ. ਪੀ. ਐੱਸ. ਹੋ ਗਈ ਹੈ ਪਰ ਫਰਵਰੀ ਦੀ ਆਪਣੀ 15 ਐੱਮ. ਬੀ. ਪੀ. ਐੱਸ. ਦੀ ਸਪੀਡ ਤੋਂ ਉਹ ਹਾਲੇ ਵੀ ਕਾਫੀ ਪਿੱਛੇ ਹੈ।
ਇਹ ਵੀ ਪੜ੍ਹੋ– ਇਸ ਕੰਪਨੀ ਨੇ ਲਾਂਚ ਕੀਤਾ 87 ਰੁਪਏ ਦਾ ਪ੍ਰੀਪੇਡ ਪਲਾਨ, ਰੋਜ਼ ਮਿਲੇਗਾ 1GB ਡਾਟਾ