ਜਿਓ ਨੇ ਟਰਾਈ ਦੇ ਸਵਾਲਾਂ ਦਾ ਜਵਾਬ ਦੇਣ ਲਈ ਮੰਗਿਆ 29 ਦਸੰਬਰ ਤੱਕ ਦਾ ਸਮਾਂ

Wednesday, Dec 28, 2016 - 06:24 PM (IST)

ਜਿਓ ਨੇ ਟਰਾਈ ਦੇ ਸਵਾਲਾਂ ਦਾ ਜਵਾਬ ਦੇਣ ਲਈ ਮੰਗਿਆ 29 ਦਸੰਬਰ ਤੱਕ ਦਾ ਸਮਾਂ
ਜਲੰਧਰ- ਰਿਲਾਇੰਸ ਜਿਓ ਨੇ ਦੂਰਸੰਚਾਰ ਰੈਗੂਲੇਟਰੀ ਟਰਾਈ ਦੇ ਸਵਾਲਾਂ ਦਾ ਜਵਾਬ ਦੇਣ ਲਈ 29 ਦਸੰਬਰ ਤੱਕ ਦਾ ਸਮਾਂ ਮੰਗਿਆ ਹੈ। ਟਰਾਈ ਨੇ ਕੰਪਨੀ ਤੋਂ ਪੁੱਛਿਆ ਹੈ ਕਿ ਫ੍ਰੀ ਵਾਇਸ ਕਾਲ ਅਤੇ ਡਾਟਾ ਯੋਜਨਾ ਦੀ ਮਿਆਦ ਵਧਾਏ ਜਾਣ ਨੂੰ ਮੌਜੂਦਾ ਨਿਯਮਾਂ ਦਾ ਉਲੰਘਣ ਨਹੀਂ ਮੰਨਿਆ ਜਾਣਾ ਚਾਹੀਦਾ। ਨਿਯਮਾਂ ਦੇ ਤਹਿਤ ਫ੍ਰੀ ਡਾਟਾ ਯੋਜਨਾ 90 ਦਿਨਾਂ ਤੱਕ ਸੀਮਿਤ ਹੋਣੀ ਚਾਹੀਦਾ ਹੈ। 
ਟਰਾਈ ਨੇ 20 ਦਸੰਬਰ ਨੂੰ ਜਿਓ ਨੂੰ ਚਿਠੀ ਲਿਖ ਕੇ ਪੰਜ ਦਿਨਾਂ ''ਚ ਇਹ ਸਪਸ਼ਟ ਕਰਨ ਲਈ ਕਿਹਾ ਸੀ ਕਿ ਆਖਰ ''ਹੈਪੀ ਨਿਊ ਯੀਅਰ'' ਪੇਸ਼ਕ੍ਰ ਨੂੰ ਰੈਗੂਲੇਟਰੀ ਦਿਸ਼ਾਨਿਰਦੇਸ਼ਾਂ ਦਾ ਉਲੰਘਣ ਕਿਉਂ ਨਹੀਂ ਮੰਨਿਆ ਜਾਣਾ ਚਾਹੀਦਾ। ਰੈਗੂਲੇਟਰੀ ਨੇ ਇਹ ਵੀ ਪੁੱਛਿਆ ਕਿ ਸੱਦਾ ਯੋਜਨਾ ''ਚ ਫ੍ਰੀ ਡਾਟਾ ਪੇਸ਼ਕਸ਼ ਨੂੰ ਕਿਉਂ ਨਹੀਂ ਬਾਜ਼ਾਰ ''ਚ ਖਾਰਬ ਕਰਨ ਵਾਲਾ ਪੇਸ਼ਕਸ਼ ਸਮਝਿਆ ਜਾਣਾ ਚਾਹੀਦਾ। ਇਸ ਬਾਰੇ ਰਿਲਾਇੰਸ ਜਿਓ ਨੂੰ ਭੇਜੇ ਗਏ ਈ-ਮੇਲ ਦਾ ਕੋਈ ਜਵਾਬ ਨਹੀਂ ਆਇਆ।

Related News