ਹੁਣ ਇਨ੍ਹਾਂ ਸਮਾਰਟਫੋਂਸ ਨੂੰ ਮਿਲੇਗਾ ਰਿਲਾਇੰਸ Jio ਦਾ ਪ੍ਰਿਵਿਊ ਆਫਰ

08/24/2016 5:24:51 PM

ਜਲੰਧਰ- ਸਮਾਰਟਫੋਨ ਯੂਜ਼ਰਸ ਲਈ ਖੁਸ਼ਖਬਰੀ ਹੈ ਕਿ ਸੈਮਸੰਗ ਅਤੇ ਐੱਲ.ਜੀ. ਤੋਂ ਬਾਅਦ ਹੁਣ ਰਿਲਾਇੰਸ ਜਿਓ ਦਾ ਪ੍ਰਿਵਿਊ ਆਫਰ ਅਸੁਸ ਅਤੇ ਪੈਨਾਸੋਨਿਕ ਦੇ 4ਜੀ ਸਮਾਰਟਫੋਂਸ ਲਈ ਵੀ ਉਪਲੱਬਧ ਹੋ ਗਿਆ ਹੈ। ਦੱਸ ਦਈਏ ਕਿ ਹੁਣ ਸਮਾਰਟਫੋਂਸ ਦੀ ਇਹ ਲਿਸਟ ਹੋਰ ਵੱਡੀ ਹੋ ਗਈ ਹੈ। ਇਸ ਤੋਂ ਪਹਿਲਾਂ LYF, ਸੈਮਸੰਗ, ਐੱਲ.ਜੀ. ਦੇ ਫੋਂਸ ''ਚ ਹੀ ਇਹ ਸਰਵਿਸ ਉਪਲੱਬਧ ਕਰਵਾਈ ਗਈ ਸੀ ਅਤੇ ਇਹ ਸਰਵਿਸ ਤੁਹਾਨੂੰ ਇਕ ਪ੍ਰੀਵਿਊ ਆਫਰ ਦੇ ਤੌਰ ''ਤੇ 90 ਦਿਨਾਂ ਲਈ ਮਿਲ ਰਹੀ ਹੈ। ਇਸ ਦੇ ਨਾਲ ਹੀ ਹੁਣ ਇਨ੍ਹਾਂ ਲਿਸਟ ''ਚ ਪੈਨਾਸੋਨਿਕ ਅਤੇ ਅਸੁਸ ਦੇ 4ਜੀ ਫੋਂਸ ਵੀ ਸ਼ਾਮਲ ਹੋ ਗਏ ਹਨ। ਇਸ ਆਫਰ ਦੇ ਤਹਿਤ ਤੁਹਾਨੂੰ ਅਨਲਿਮਟਿਡ ਇੰਟਰਨੈੱਟ ਡਾਟਾ ਦਾ ਐਕਸੈੱਸ, ਕਾਲਿੰਗ, ਮੈਸੇਜਿੰਗ ਦੇ ਨਾਲ-ਨਾਲ ਜਿਓ ਸੁਈਟ ਐਪ ''ਚ ਤੁਹਾਨੂੰ ਜਿਓ ਜੁਆਇਨ, ਜਿਓ ਆਨਡਿਮਾਂਡ ਅਤੇ ਜਿਓ ਪਲੇਅ ਦੇ ਨਾਲ ਹੋਰ ਵੀ ਬਹੁਤ ਕੁਝ ਮਿਲ ਰਿਹਾ ਹੈ। 
ਅਸੁਸ ਅਤੇ ਪੈਨਾਸੋਨਿਕ ਦੇ ਇਨ੍ਹਾਂ ਸਮਾਰਟਫੋਂਸ ''ਚ ਇਸਆਫਰ ਦਾ ਲਾਭ ਲੈਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਮਾਈਜਿਓ ਐਪ ਨੂੰ ਡਾਊਨਲੋਡ ਕਰਨਾ ਪਵੇਗਾ। ਇਸ ਤੋਂ ਬਾਅਦ ਨਿਰਦੇਸ਼ ਦਾ ਪਾਲਨ ਕਰਨ ''ਤੇ ਤੁਹਾਨੂੰ ਜਿਓ ਦੀ ਸਿਮ ਮਿਲ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਇਹ ਆਫਰ ਤੁਹਾਨੂੰ ਅਸੁਸ ਦੇ ਇਨ੍ਹਾਂ ਫੋਂਸ ''ਤੇ ਮਿਲ ਰਹੀ ਹੈ। ਅਸੁਸ ਜ਼ੈਨਫੋਨ 2 ਲੇਜ਼ਰ  (ZE550KL), ਅਸੁਸ ਜ਼ੈਨਫੋਨ 2 (ZE551ML), ਅਸੁਸ ਜ਼ੈਨਫੋਨ ਮੈਕਸ (ZC550KL), ਅਸੁਸ ਜ਼ੈਨਫੋਨ 2 ਲੇਜ਼ਰ 5.0 (ZE500KL), ਅਸੁਸ ਜ਼ੈਨਫੋਨ 2 (ZE550ML), ਅਸੁਸ ਜ਼ੈਨਫੋਨ ਸੈਲਫੀ (ZD551KL), ਅਸੁਸ ਜ਼ੈਨਫੋਨ 2 ਲੇਜ਼ਰ (ZE601KL), ਅਸੁਸ ਜ਼ੈਨਫੋਨ 2 ਜ਼ੂਮ (ZX551ML), ਅਸੁਸ ਜ਼ੈਨਫੋਨ ਗੋ, ਅਸੁਸ ਜ਼ੈਨਫੋਨ 3 (ZE552KL), ਅਸੁਸ ਜ਼ੈਨਫੋਨ 3 ਲੇਜ਼ਰ (ZC551KL), ਅਸੁਸ ਜ਼ੈਨਫੋਨ 3 (ZE520KL), ਅਸੁਸ ਜ਼ੈਨਫੋਨ 3 (ZS570KL), ਅਤੇ ਅਸੁਸ ਜ਼ੈਨਫੋਨ 3 (ZU680KL)।
ਜੇਕਰ ਅਸੀਂ ਪੈਨਾਸੋਨਿਕ ਦੇ ਸਮਾਰਟਫੋਂਸ ਦੀ ਗੱਲ ਕਰੀਏ ਤਾਂ ਐਲੁਗਾ ਐੱਲ, ਪੈਨਾਸੋਨਿਕ ਐਲੁਗਾ ਸਵਿੱਚ, ਪੈਨਾਸੋਨਿਕ ਐਲੁਗਾ ਆਈਕੋਨ, ਪੈਨਾਸੋਨਿਕ ਟੀ45, ਐਲੁਗਾ ਆਈ2 (1ਜੀ.ਬੀ.), ਐਲੁਗਾ ਐੱਲ2, ਐਲੁਗਾ ਮਾਰਕ, ਐਲੁਗਾ ਟਰਬੋ, ਐਲੁਗਾ Arc, ਐਲੁਗਾ ਆਈ2 (2ਜੀ.ਬੀ.) ਐਲੁਗਾ ਆਈ2 (3ਜੀ.ਬੀ.) ਐਲੁਗਾ ਆਈ3, ਐਲੁਗਾ ਆਈਕੋਨ 2, ਐਲੁਗਾ ਏ2, ਐਲੁਗਾ ਨੋਟ, ਪੈਨਾਸੋਨਿਕ ਪੀ55 ਨੋਵੋ 4ਜੀ, ਐਲੁਗਾ Arc 2 ਅਤੇ ਪੈਨਾਸੋਨਿਕ ਪੀ77 ਇਸ ਲਿਸਟ ''ਚ ਸ਼ਾਮਲ ਹਨ। 
ਇਸ ਤੋਂ ਇਲਾਵਾ ਇਹ ਸਰਵਿਸ ਸੈਮਸੰਗ ਅਤੇ ਐੱਲ.ਜੀ. ਦੇ ਫੋਂਸ ''ਤ ਪਹਿਲਾਂ ਹੀ ਉਪਲੱਬਧ ਹੋ ਗਈ ਹੈ। ਰਿਲਾਇੰਸ ਦੇ ਇਸ ਪ੍ਰਿਵਿਊ ਆਫਰ ਦੇ ਤਹਿਤ ਯੂਜ਼ਰਸ ਨੂੰ ਅਨਲਿਮਟਿਡ 4ਜੀ ਡਾਟਾ ਅਤੇ ਕਾਲਸ (VoLTE ਸਪੋਰਟ) 90 ਦਿਨਾਂ ਲਈ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਇਹ ਆਫਰ ਸਿਰਫ ਕੁਝ ਹੀ ਸੈਮਸੰਗ ਸਮਾਰਟਫੋਂਸ ਲਈ ਉਪਲੱਬਧ ਸੀ।

Related News