ਕੱਲ੍ਹ ਲਾਂਚ ਹੋ ਸਕਦੈ Jio Phone 3, ਸਾਹਮਣੇ ਆਈ ਫੋਨ ਨਾਲ ਜੁੜੀ ਅਹਿਮ ਜਾਣਕਾਰੀ

Tuesday, Jul 14, 2020 - 12:58 PM (IST)

ਕੱਲ੍ਹ ਲਾਂਚ ਹੋ ਸਕਦੈ Jio Phone 3, ਸਾਹਮਣੇ ਆਈ ਫੋਨ ਨਾਲ ਜੁੜੀ ਅਹਿਮ ਜਾਣਕਾਰੀ

ਗੈਜੇਟ ਡੈਸਕ– ਰਿਲਾਇੰਸ ਇੰਡਸਟਰੀਜ਼ ਵਲੋਂ 43ਵੀਂ ਸਾਲਾਨਾ ਆਮ ਮੀਟਿੰਗ (AGM) 15 ਜੁਲਾਈ ਨੂੰ ਆਯੋਜਿਤ ਹੋਣ ਵਾਲੀ ਹੈ। ਇਸ ਮੌਕੇ ਕੰਪਨੀ ਆਪਣਾ ਅਗਲਾ ਜਿਓ ਫੋਨ ਲਾਂਚ ਕਰ ਸਕਦੀ ਹੈ ਜਿਸ ਨੂੰ Jio Phone 3 ਨਾਂ ਨਾਲ ਪੇਸ਼ ਕੀਤਾ ਜਾਵੇਗਾ। ਇਸ ਸਾਲ ਹੋਣ ਵਾਲੇ ਬਾਕੀ ਈਵੈਂਟਸ ਦੀ ਤਰ੍ਹਾਂ ਹੀ ਰਿਲਾਇੰਸ ਜਿਓ ਦੀ ਸਾਲਾਨਾ ਆਮ ਮੀਟਿੰਗ ਵੀ ਵਰਚੁਅਲ ਹੋਵੇਗੀ ਯਾਨੀ ਇਸ ਨੂੰ ਵੀ ਆਨਲਾਈਨ ਹੀ ਆਯੋਜਿਤ ਕੀਤਾ ਜਾਵੇਗਾ। 

ਲੀਕ ਹੋਏ ਕੁਝ ਫੀਚਰਜ਼
- ਪਿਛਲੇ ਦੋਵਾਂ ਡਿਵਾਈਸਿਜ਼ਦਾ Jio Phone 3 ਇਕ ਅਪਗ੍ਰੇਡ ਵਰਜ਼ਨ ਹੋਵੇਗਾ।
- 5 ਇੰਚ ਦੀ ਡਿਸਪਲੇਅ ਨਾਲ ਆਉਣ ਵਾਲੇ ਇਸ ਜਿਓ ਫੋਨ 3 ’ਚ 2 ਜੀ.ਬੀ. ਰੈਮ ਨਾਲ 64 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ। 
- ਇਸ ਸਮਾਰਟਫੋਨ ’ਚ 5 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ 2,800mAh ਦੀ ਬੈਟਰੀ ਮਿਲ ਸਕਦੀ ਹੈ। 
- ਸਾਹਮਣੇ ਆਏ ਲੀਕਸ ਦੀ ਮੰਨੀਏ ਤਾਂ ਮੀਡੀਆਟੈੱਕ ਪ੍ਰੋਸੈਸਰ ਨਾਲ ਇਸ ਨੂੰ ਲਿਆਇਆ ਜਾ ਸਕਦਾ ਹੈ। 


author

Rakesh

Content Editor

Related News