ਪੰਜਾਬ ’ਚ ਜੀਓ ਦਾ ਦਬਦਬਾ ਬਰਕਰਾਰ, ਜੂਨ ’ਚ ਕਰੀਬ ਡੇਢ ਲੱਖ ਨਵੇਂ ਗਾਹਕ ਜੋੜੇ : ਟ੍ਰਾਈ ਰਿਪੋਰਟ
Thursday, Aug 25, 2022 - 10:46 AM (IST)
ਗੈਜੇਟ ਡੈਸਕ– ਪੰਜਾਬ ’ਚ ਆਪਣੇ ਸਭ ਤੋਂ ਭਰੋਸੇਯੋਗ, ਤੇਜ਼ ਅਤੇ ਭਰੋਸਮੰਦ ਟਰੂ 4ਜੀ ਨੈੱਟਵਰਕ ਕਾਰਨ ਰਿਲਾਇੰਸ ਜੀਓ ਨੇ ਪੰਜਾਬ ਦੇ ਟੈਲੀਕਾਮ ਬਾਜ਼ਾਰ ’ਚ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਜੂਨ ’ਚ ਕਰੀਬ ਡੇਢ ਲੱਖ ਨਵੇਂ ਗਾਹਕ ਜੋੜਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਇਹ ਅੰਕੜੇ ਟ੍ਰਾਈ ਦੀ ਤਾਜ਼ਾ ਰਿਪੋਰਟ ਨੇ ਪੇਸ਼ ਕੀਤੇ ਹਨ।
ਸੂਤਰਾਂ ਮੁਤਾਬਕ ਪੰਜਾਬ ’ਚ ਜੀਓ ਦੀ ਤੇਜ਼ ਗ੍ਰੋਥ ’ਚ ਯੋਗਦਾਨ ਦੇਣ ਵਾਲਾ ਇਕ ਪ੍ਰਮੁੱਖ ਕਾਰਕ ਇਸ ਦਾ ਮਜ਼ਬੂਤ ਅਤੇ ਸਭ ਤੋਂ ਵੱਡਾ ਟਰੂ 4ਜੀ ਨੈੱਟਵਰਕ ਹੈ। ਇਹ ਸੂਬੇ ’ਚ ਰਵਾਇਤੀ 2ਜੀ, 3ਜੀ ਜਾਂ 4ਜੀ ਨੈੱਟਵਰਕ ਤੋਂ ਵੀ ਵੱਡਾ ਹੈ ਅਤੇ ਪੰਜਾਬ ਦੇ ਕੁੱਲ ਡਾਟਾ ਟ੍ਰੈਫਿਕ ਦਾ ਅੱਧੇ ਤੋਂ ਵੱਧ ਹਿੱਸੇ ਨੂੰ ਸੰਭਾਲਦਾ ਹੈ। ਇਸੇ ਕਾਰਨ ਜੀਓ ਸੂਬੇ ਦੇ ਨੌਜਵਾਨਾਂ ’ਚ ਸਮਾਰਟਫੋਨਜ਼ ਲਈ ਵੀ ਪਹਿਲੀ ਪਸੰਦ ਬਣਿਆ ਹੋਇਆ ਹੈ।
ਬਿਹਤਰੀਨ ਗੁਣਵੱਤਾ ਵਾਲੇ ਡਾਟਾ ਮੁਹੱਈਆ ਕਰਨ ਦੇ ਆਪਣੇ ਵਾਅਦੇ ’ਤੇ ਕਾਇਮ ਰਹਿੰਦੇ ਹੋਏ ਜੀਓ ਨੇ ਲਾਂਚ ਤੋਂ ਬਾਅਦ ਲਗਾਤਾਰ ਸਭ ਤੋਂ ਤੇਜ਼ 4ਜੀ ਡਿਜੀਟਲ ਨੈੱਟਵਰਕ ਦੇ ਤੌਰ ’ਤੇ ਸਫਲਤਾ ਪ੍ਰਾਪਤ ਕੀਤੀ ਹੈ। ਜੀਓ ਪੰਜਾਬ ਦੇ ਸਾਰੇ 23 ਜ਼ਿਲਿਆਂ ਨੂੰ ਜੋੜਨ ਵਾਲਾ ਇਕੋ-ਇਕ ਟਰੂ 4ਜੀ ਨੈੱਟਵਰਕ ਹੈ, ਜਿਸ ’ਚ 97 ਤਹਿਸੀਲ, 81 ਉੱਪ-ਤਹਿਸੀਲ ਅਤੇ 12,500 ਤੋਂ ਵੱਧ ਪਿੰਡ ਸ਼ਾਮਲ ਹਨ, ਜਿਨ੍ਹਾਂ ’ਚ ਚੰਡੀਗੜ੍ਹ (ਯੂ. ਟੀ.) ਅਤੇ ਪੰਚਕੂਲਾ ਵੀ ਸ਼ਾਮਲ ਹਨ।
ਅੱਜ ਲਗਭਗ ਸਾਰੇ ਪ੍ਰਮੁੱਖ ਸੰਸਥਾਨਾਂ, ਕਾਲਜਾਂ, ਯੂਨੀਵਰਸਿਟੀਜ਼, ਹੋਟਲਾਂ, ਹਸਪਤਾਲਾਂ, ਮਾਲਜ਼ ਅਤੇ ਹੋਰ ਕਮਰਸ਼ੀਅਲ ਸੰਸਥਾਨਾਂ ਨੇ ਜੀਓ ਨੂੰ ਆਪਣਾ ਪਸੰਦੀਦਾ ਡਿਜੀਟਲ ਪਾਰਟਨਰ ਚੁਣਿਆ ਹੈ। ਜੀਓ ਨੇ ਨਾ ਸਿਰਫ ਬਿਹਤਰ ਕਨੈਕਟੀਵਿਟੀ ਦੀ ਪੇਸ਼ਕਸ਼ ਕੀਤੀ ਹੈ ਸਗੋਂ ਜੀਓ ਡਿਜੀਟਲ ਲਾਈਫ ਦਾ ਇਕ ਨਵਾਂ ਤਰੀਕਾ ਦਿੱਤਾ ਹੈ, ਜਿਸ ਨੂੰ ਲੋਕ ਪੂਰੇ ਦਿਲੋਂ ਅਪਣਾ ਰਹੇ ਹਨ।