ਜਿਓ ਨੇ ਲਾਂਚ ਕੀਤੀ JioMeet ਐਪ, ਇਕੱਠੇ 100 ਲੋਕ ਕਰ ਸਕਣਗੇ ਵੀਡੀਓ ਕਾਲ

Friday, Jul 03, 2020 - 11:10 AM (IST)

ਜਿਓ ਨੇ ਲਾਂਚ ਕੀਤੀ JioMeet ਐਪ, ਇਕੱਠੇ 100 ਲੋਕ ਕਰ ਸਕਣਗੇ ਵੀਡੀਓ ਕਾਲ

ਗੈਜੇਟ ਡੈਸਕ– ਰਿਲਾਇੰਸ ਜਿਓ ਯੂਜ਼ਰਸ ਲਈ ਖ਼ੁਸ਼ਖ਼ਬਰੀ ਹੈ। ਵੀਡੀਓ ਕਾਲਿੰਗ ਦੇ ਵਧਦੇ ਕ੍ਰੇਜ਼ ਨੂੰ ਵੇਖਦੇ ਹੋਏ ਕੰਪਨੀ ਨੇ ਆਪਣੀ ਖ਼ੁਦ ਦੀ ਵੀਡੀਓ ਕਾਨਫਰੰਸਿੰਗ ਐਪ JioMeet ਲਾਂਚ ਕਰ ਦਿੱਤੀ ਹੈ। ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਦੇ ਨਾਲ ਹੀ ਇਸ ਐਪ ਨੂੰ ਡੈਸਕਟਾਪ ਯੂਜ਼ਰਸ ਲਈ ਵੀ ਲਾਂਚ ਕੀਤਾ ਗਿਆ ਹੈ। ‘ਜਿਓ ਮੀਟ’ ਐੱਚ.ਡੀ. ਵੀਡੀਓ ਕਾਨਫਰੰਸਿੰਗ ਐਪ ਰਾਹੀਂ 100 ਲੋਕ ਇਕੱਠੇ ਵੀਡੀਓ ਕਾਲ ਕਰ ਸਕਣਗੇ। 

ਮਲਟੀ ਡਿਵਾਈਸ ਲਾਗ-ਇਨ ਸੁਪੋਰਟ
ਜਿਓ ਮੀਟ ਐਪ ਦਾ ਯੂਜ਼ਰ ਇੰਟਰਫੇਸ ਕਾਫ਼ੀ ਸਾਫ਼-ਸੁਥਰਾ ਹੈ। ਇਹ ਕਾਫ਼ੀ ਹੱਦ ਤਕ ਜ਼ੂਮ ਐਪ ਦੀ ਤਰ੍ਹਾਂ ਹੀ ਹੈ। ਜਿਓ ਮੀਟ ਐਪ ’ਚ ਮਲਟੀ ਡਿਵਾਈਸ ਲਾਗ-ਇਨ ਸੁਪੋਰਟ ਦਿੱਤਾ ਗਿਆ ਹੈ। ਇਸ ਨੂੰ ਜ਼ਿਆਦਾ ਤੋਂ ਜ਼ਿਆਦਾ 5 ਡਿਵਾਈਸਿਜ਼ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਐਪ ’ਚ ਕਾਲ ਦੌਰਾਨ ਤੁਸੀਂ ਇਕ ਤੋਂ ਦੂਜੇ ਡਿਵਾਈਸ ’ਤੇ ਸਵਿੱਚ ਵੀ ਕਰ ਸਕਦੇ ਹੋ। ਜਿਓ ਮੀਟ ’ਚ ਸਕਰੀਨ ਸ਼ੇਅਰਿੰਗ ਨਾਲ ਸੁਰੱਖਿਅਤ ਡਰਾਈਵਿੰਗ ਮੋਡ ਫੀਚਰ ਵੀ ਮਿਲਦਾ ਹੈ। 

PunjabKesari

ਗੂਗਲ ਮੀਟ ਅਤੇ ਜ਼ੂਮ ਨੂੰ ਮਿਲੇਗੀ ਟੱਕਰ
ਰਿਲਾਇੰਸ ਨੇ ਜਿਓ ਮੀਟ ਐਪ ਨੂੰ ਗੂਗਲ ਮੀਟ, ਮਾਈਕ੍ਰੋਸਾਫਟ ਟੀਮਸ ਅਤੇ ਜ਼ੂਮ ਦੀ ਟੱਕਰ ’ਚ ਲਾਂਚ ਕੀਤਾ ਹੈ। ਰਿਲਾਇੰਸ ਜਿਓ ਇਨਫੋਕਾਮ ਦੇ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਪੰਕਜ ਪਾਵਰ ਨੇ ਕਿਹਾ ਕਿ ਜਿਓ ਮੀਟ ਕਈ ਖ਼ਾਸ ਸਰਵਿਸ ਵਾਲਾ ਪਲੇਟਫਾਰਮ ਹੈ। ਇਹ ਕਿਸੇ ਵੀ ਡਿਵਾਈਸ ਅਤੇ ਆਪਰੇਟਿੰਗ ਸਿਸਟਮ ’ਤੇ ਕੰਮ ਕਰ ਸਕਦੀ ਹੈ। ਇਸ ਦੀ ਇਕ ਹੋਰ ਖ਼ਾਸ ਗੱਲ ਹੈ ਕਿ ਇਹ ਕਿਸੇ ਆਮ ਵੀਡੀਓ ਕਾਨਫਰੰਸਿੰਗ ਐਪ ਦੀ ਤਰ੍ਹਾਂ ਕੋਲੈਬੋਰੇਸ਼ਨ ਨੂੰ ਲਿਮਟ ਨਹੀਂ ਕਰਦੀ। 

PunjabKesari

ਹੈਲਥ ਅਤੇ ਐਜੁਕੇਸ਼ਨ ਲਈ ਖ਼ਾਸ
ਜਿਓ ਨੇ ਹਾਲ ਹੀ ’ਚ ਕਿਹਾ ਸੀ ਕਿ ਉਸ ਦਾ eHealth ਪਲੇਟਫਾਰਮ ਮੀਟ ਐਪ ਦੇ ਨਾਲ ਇੰਟੀਗ੍ਰੇਟਿਡ ਹੈ। ਇਸ ਰਾਹੀਂ ਯੂਜ਼ਰ ਵਰਚੁਅਲੀ ਡਾਕਟਰਾਂ ਨਾਲ ਜੁੜ ਸਕਦੇ ਹਨ ਅਤੇ ਦਵਾਈ ਦੀ ਪਰਚੀ ਲੈ ਸਕਦੇ ਹਨ। ਇਸ ਦੇ ਨਾਲ ਹੀ ਇਸ ਨਾਲ ਆਨਲਾਈਨ ਲੈਬ ਟੈਸਟ ਅਤੇ ਦਵਾਈਆਂ ਵੀ ਆਰਡਰ ਕੀਤੀਆਂ ਜਾ ਸਕਦੀਆਂ ਹਨ। ਐਪ ’ਚ ਡਾਕਟਰਾਂ ਲਈ ਡਿਜੀਟਲ ਵੇਟਿੰਗ ਰੂਮ ਵੀ ਉਪਲੱਬਧ ਹੈ। ਇਸ ਵਿਚ ਦਿੱਤੇ ਗਏ eEducation ਪਲੇਟਫਾਰਮ ਦੀ ਮਦਦ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵਰਚੁਅਲ ਕਲਾਸ ਰੂਮ ਕ੍ਰਿਏਟ ਕੀਤੇ ਜਾ ਸਕਦੇ ਹਨ। ਇਸ ਵਿਚ ਸੈਸ਼ਨ ਨੂੰ ਰਿਕਾਰਡ ਕਰਨ ਦੇ ਨਾਲ ਹੀ ਵਿਦਿਆਰਥੀ ਨੋਟਸ ਵੀ ਲੈ ਸਕਦੇ ਹਨ। ਇਸੇ ਐਪ ਨਾਲ ਅਧਿਆਪਕ ਹੋਮਵਰਕ ਦੇ ਸਕਦੇ ਹਨ ਅਤੇ ਵਿਦਿਆਰਥੀ ਆਪਣੇ ਹੋਮਵਰਕ ਸਬਮਿਟ ਕਰ ਸਕਦੇ ਹਨ। 


author

Rakesh

Content Editor

Related News