ਰਿਲਾਇੰਸ ਜਿਓ ਮੇਨ ਪਲਾਨਸ ਨਾਲ ਦੇ ਰਹੀ ਹੈ IUC ਟਾਪ-ਅਪ ਵਾਊਚਰਸ

10/16/2019 6:55:29 PM

ਗੈਜੇਟ ਡੈਸਕ—ਟੈਲੀਕਾਮ ਆਪਰੇਟਰ ਰਿਲਾਇੰਸ ਜਿਓ ਆਪਣੇ ਕਸਟਮਰਸ ਨੂੰ ਦੂਜੇ ਨੈੱਟਵਰਕਸ 'ਤੇ ਕਾਲਿੰਗ ਲਈ ਵੱਖ ਤੋਂ ਆਈ.ਯੂ.ਸੀ. ਚਾਰਜ ਲੈਣ ਜਾ ਰਿਹਾ ਹੈ। ਇਸ ਦੇ ਲਈ ਜਿਓ ਕਸਟਮਰਸ ਨੂੰ ਪਹਿਲੇ ਤੋਂ ਮਿਲਣ ਵਾਲੇ ਪਲਾਨਸ ਤੋਂ ਇਲਾਵਾ ਆਈ.ਯੂ.ਸੀ. (ਇੰਟਰਕੁਨੈਕਟ ਯੂਜੇਸ ਚਾਰਜਸ) ਟਾਪ-ਅਪ ਵਾਊਚਰ ਤੋਂ ਰੀਚਾਰਜ ਕਰਵਾਉਣਾ ਹੋਵੇਗਾ। ਆਈ.ਯੂ.ਸੀ. ਨੂੰ ਸਾਧਾਰਣ ਭਾਸ਼ਾ 'ਚ ਸਮਝੀਏ ਤਾਂ ਆਊਟਗੋਇੰਗ ਕਾਲ ਕਰਨ ਵਾਲਾ ਆਪਰੇਟਰ ਕਾਲ ਰਿਸੀਵ ਕਰਨ ਵਾਲੇ ਆਪਰੇਟਰ ਨੂੰ ਇਹ ਚਾਰਜ ਦਿੰਦਾ ਹੈ। ਟਰਾਈ ਨੇ ਇਸ ਦੀ ਦਰ 6 ਪੈਸੇ ਪ੍ਰਤੀ ਮਿੰਟ ਨਿਰਧਾਰਿਤ ਕੀਤੀ ਹੈ। ਇਸ ਦੇ ਲਈ ਜਿਓ ਮੇਨ-ਪਲਾਨ ਦੇ ਨਾਲ ਹੀ ਆਈ.ਯੂ.ਸੀ. ਕਾਂਮਬੋ ਦੇਣ ਵਾਲੇ ਕਈ ਪਲਾਨ ਲੈ ਕੇ ਆਇਆ ਹੈ।

ਜਿਓ ਨੇ ਆਪਣੇ ਮੌਜੂਦਾ ਪ੍ਰੀਪੇਡ ਅਤੇ ਪੋਸਟਪੇਡ ਪਲਾਨਸ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਨਾਲ ਹੀ ਕੰਪਨੀ ਨੇ ਆਈ.ਯੂ.ਸੀ. ਚਾਰਜ ਲੈਣ ਲਈ ਵੱਖ ਤੋਂ ਕੁਝ ਵਾਊਚਰਸ ਪੇਸ਼ ਕੀਤੇ ਹਨ। ਜਿਓ ਦੇ ਕਸਟਮਰਸ 10 ਰੁਪਏ ਤੋਂ 100 ਰੁਪਏ ਤਕ ਦੇ ਵਾਊਚਰਸ ਦਾ ਇਸਤੇਮਾਲ ਕਰ ਸਕਦੇ ਹਨ। ਜਿਓ ਨੇ ਆਈ.ਯੂ.ਸੀ. ਵਾਊਚਰ 'ਤੇ 10 ਰੁਪਏ ਖਰਚ ਕਰਨ ਦੇ ਬਦਲੇ 1ਜੀ.ਬੀ. ਡਾਟਾ ਜ਼ਿਆਦਾ ਦੇਣ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ 100 ਰੁਪਏ ਦੇ ਵਾਊਚਰ 'ਤੇ ਯੂਜ਼ਰ ਨੂੰ 10 ਜੀ.ਬੀ. ਤਕ ਐਕਸਟਰਾ ਡਾਟਾ ਮਿਲੇਗਾ। MyJio ਐਪ ਤੋਂ ਰੀਚਾਰਜ ਦੌਰਾਨ ਕਾਂਮਬੋ ਦਾ ਆਪਸ਼ਨ ਵੀ ਮਿਲ ਰਿਹਾ ਹੈ ਭਾਵ ਕਿ ਪਿਛਲੇ ਪ੍ਰੀਪੇਡ ਨਾਲ ਆਈ.ਯੂ.ਸੀ. ਟਾਪ-ਅਪ ਨੂੰ ਵੀ ਐਕਸਟਰਾ ਅਮਾਊਂਟ ਖਰਚ ਕਰ ਕਾਂਮਬੋ ਲਿਆ ਜਾ ਸਕਦਾ ਹੈ।

PunjabKesari

ਇਨ੍ਹਾਂ ਆਈ.ਯੂ.ਸੀ. ਪੈਕਸ ਦੇ ਆਪਸ਼ਨ
ਕੰਪਨੀ ਸਬਸਕਰਾਈਬਰਸ ਨੂੰ 10 ਰੁਪਏ, 20 ਰੁਪਏ, 50 ਰੁਪਏ ਅਤੇ 100 ਰੁਪਏ ਵਾਲੇ 4 ਆਈ.ਯੂ.ਸੀ. ਪੈਕ ਆਫਰ ਕਰ ਰਹੀ ਹੈ। 10 ਰੁਪਏ ਵਾਲੇ ਪੈਕ 'ਚ 124 ਮਿੰਟ, 20 ਰੁਪਏ 'ਚ 249 ਮਿੰਟ, 50 ਰੁਪਏ 'ਚ 656 ਮਿੰਟ ਅਤੇ 100 ਰੁਪਏ ਵਾਲੇ ਪੈਕ 'ਚ 1362 ਮਿੰਟ ਦੀ ਕਾਲਿੰਗ ਦੇ ਰਹੀ ਹੈ। ਜਿਵੇਂ ਹੀ ਤੁਸੀਂ ਕਿਸੇ ਦੂਜੇ ਟੈਲੀਕਾਮ ਨੈੱਟਵਰਕ 'ਤੇ ਕਾਲ ਕਰੋਗੇ ਤਾਂ ਉਸੇ ਤਰ੍ਹਾਂ ਦੀ ਤੁਹਾਡੇ ਅਕਾਊਂਟ ਤੋਂ ਇਹ ਮਿੰਟ 6 ਪੈਸੇ ਦੀ ਦਰ ਨਾਲ ਕੱਟਣੇ ਸ਼ੁਰੂ ਹੋ ਜਾਣਗੇ। ਇਸ ਤੋਂ ਇਲਾਵਾ ਕਸਟਮਰਸ 'ਨੋ ਆਈ.ਯੂ.ਸੀ. ਵਾਇਸ ਪਲਾਨਸ' ਵੀ ਲੈ ਸਕਦੇ ਹਨ।

ਅਡੀਸ਼ਨਲ ਡਾਟਾ ਮਿਲੇਗਾ ਫ੍ਰੀ
ਦੱਸ ਦੇਈਏ ਕਿ ਕੰਪਨੀ ਨੇ ਸਾਫ ਕਰ ਦਿੱਤਾ ਹੈ ਕਿ ਯੂਜ਼ਰਸ 'ਤੇ ਆਈ.ਯੂ.ਸੀ. ਚਾਰਜ ਉਸ ਵੇਲੇ ਵੀ ਲਾਗੂ ਹੋਵੇਗਾ ਜਦ 9 ਅਕਤੂਬਰ ਜਾਂ ਉਸ ਤੋਂ ਪਹਿਲਾਂ ਕਰਵਾਏ ਗਏ ਉਨ੍ਹਾਂ ਦੇ ਰਿਚਾਰਜ ਦੀ ਮਿਆਦ ਖਤਮ ਹੋ ਜਾਵੇਗੀ। ਨਾਲ ਹੀ ਜੇਕਰ ਤੁਸੀਂ 10 ਰੁਪਏ ਵਾਲਾ ਆਈ.ਯੂ.ਸੀ. ਪੈਕ ਲੈਂਦੇ ਹੋ ਤਾਂ ਤੁਹਾਨੂੰ 1ਜੀ.ਬੀ. ਡਾਟਾ ਮਿਲੇਗਾ। ਉੱਥੇ 20 ਰੁਪਏ ਵਾਲੇ ਆਈ.ਯੂ.ਸੀ. ਪੈਕ 'ਚ 2ਜੀ.ਬੀ. ਡਾਟਾ, 50 ਰੁਪਏ ਵਾਲੇ ਪੈਕ 'ਚ 5ਜੀ.ਬੀ. ਡਾਟਾ, 100 ਰੁਪਏ ਵਾਲੇ ਪੈਕ 'ਚ 10ਜੀ.ਬੀ. ਡਾਟਾ ਮਿਲੇਗਾ।


Karan Kumar

Content Editor

Related News