ਅਪ੍ਰੈਲ ਤੋਂ ਬੰਦ ਹੋ ਸਕਦੀ ਹੈ ਜਿਓ ਦੀ ਫ੍ਰੀ ਸਰਵਿਸ
Saturday, Feb 11, 2017 - 11:33 AM (IST)
100 ਤੋਂ 150 ਰੁਪਏ ਚਾਰਜ ਵਸੂਲਣ ਦੀ ਤਿਆਰੀ
ਜਲੰਧਰ- ਰਿਲਾਇੰਸ ਜਿਓ ਦੇ ਗਾਹਕਾਂ ਦੀ ਫ੍ਰੀ ਵਾਇਸ ਅਤੇ ਡਾਟਾ ਸਰਵਿਸ ਅਪ੍ਰੈਲ ਤੋਂ ਬੰਦ ਹੋ ਸਕਦੀ ਹੈ। ਰਿਲਾਇੰਸ ਜਿਓ ਇਨਫੋਕਾਮ ਅਪ੍ਰੈਲ ਤੋਂ ਗਾਹਕਾਂ ਤੋਂ ਮਾਮੂਲੀ ਫੀਸ ਵਸੂਲਣਾ ਸ਼ੁਰੂ ਕਰ ਦੇਵੇਗੀ । ਜਿਓ 5 ਮਹੀਨਿਆਂ ਤੋਂ ਗਾਹਕਾਂ ਨੂੰ ਫ੍ਰੀ ਵਾਇਸ ਅਤੇ ਡਾਟਾ ਸਰਵਿਸ ਦੇ ਰਹੀ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਮਾਰਚ ਤੋਂ ਬਾਅਦ ਵੀ ਜਿਓ ਦੀ ਫ੍ਰੀ ਡਾਟਾ ਅਤੇ ਵਾਇਸ ਸਰਵਿਸ ਜਾਰੀ ਰਹਿ ਸਕਦੀ ਹੈ। ਅਪ੍ਰੈਲ ਤੋਂ ਰਿਲਾਇੰਸ ਜਿਓ ਇਕ ਗਾਹਕ ''ਤੇ 100 ਤੋਂ 150 ਰੁਪਏ ਚਾਰਜ ਕਰਨ ਦੀ ਤਿਆਰੀ ''ਚ ਹੈ। ਜਿਓ ਨੇ ਪਿਛਲੇ ਸਾਲ 5 ਸਤੰਬਰ ਨੂੰ ਵੈੱਲਕਮ ਆਫਰ ਦੇ ਤਹਿਤ ਫ੍ਰੀ ਡਾਟਾ ਅਤੇ ਵਾਇਸ ਸਰਵਿਸ ਲਾਂਚ ਕੀਤੀ ਸੀ।
ਰਿਲਾਇੰਸ ਨੇ ਨਹੀਂ ਦਿੱਤਾ ਜਵਾਬ
ਸੂਤਰਾਂ ਅਨੁਸਾਰ ਰਿਲਾਇੰਸ ਜਿਓ ਦੇ ਕੋਲ ਫਿਲਹਾਲ 7.2 ਕਰੋੜ ਤੋਂ ਜ਼ਿਆਦਾ ਗਾਹਕ ਹਨ । ਹਾਲਾਂਕਿ ਅਜੇ ਤੱਕ ਇਹ ਸਾਫ਼ ਨਹੀਂ ਹੈ ਕਿ ਕੰਪਨੀ ਨੇ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਨੂੰ ਪ੍ਰਪੋਜ਼ਡ ਟੈਰਿਫ ਪਲਾਨ ਭੇਜਿਆ ਹੈ ਜਾਂ ਨਹੀਂ। ਕੰਪਨੀ ਵੱਲੋਂ ਪ੍ਰਪੋਜ਼ਡ ਪਲਾਨ ਦੀ ਡਿਟੇਲ ਮੰਗੇ ਜਾਣ ''ਤੇ ਕੋਈ ਜਵਾਬ ਨਹੀਂ ਮਿਲਿਆ।
ਗਾਹਕਾਂ ਤੋਂ ਚਾਰਜ ਕਰਨ ਦਾ ਦਬਾਅ
ਸੂਤਰਾਂ ਨੇ ਦੱਸਿਆ ਕਿ ਆਪਣੇ ਯੂਜ਼ਰ ਬੇਸ ਨੂੰ ਤੈਅ ਕਰਨ ਲਈ ਰਿਲਾਇੰਸ ਜਿਓ ਮਾਰਚ-ਅਪ੍ਰੈਲ ਤੋਂ ਟ੍ਰਾਇਲ ਬਿਲਿੰਗ ਸ਼ੁਰੂ ਕਰ ਸਕਦੀ ਹੈ। ਇਸ ''ਚ ਗਾਹਕਾਂ ਨੂੰ ਕੰਪਨੀ ਦਾ ਪਲਾਨ ਚੁਣਨ ਲਈ ਕਿਹਾ ਜਾ ਸਕਦਾ ਹੈ। ਰਿਲਾਇੰਸ ਜੂਨ ਤੱਕ ਫ੍ਰੀ ਸਰਵਿਸ ਜਾਰੀ ਰੱਖਣਾ ਚਾਹੁੰਦੀ ਸੀ ਪਰ ਉਸ ''ਤੇ ਕਾਫ਼ੀ ਦਬਾਅ ਹੈ, ਇਸ ਕਰਕੇ ਜਿਓ ਫ੍ਰੀ ਸਰਵਿਸ ਨੂੰ ਜਾਰੀ ਨਹੀਂ ਰੱਖਿਆ ਜਾ ਸਕਦਾ। ਜਿਓ ਵੱਲੋਂ ਬਿਲਿੰਗ ਚਾਲੂ ਕਰਨ ਦੀ ਅਹਿਮ ਵਜ੍ਹਾ ਟੈਲੀਕਾਮ ਇੰਡਸਟਰੀ ਵੱਲੋਂ ਵਧਦਾ ਦਬਾਅ ਹੈ। ਜਿਓ ਦੇ ਲਗਾਤਾਰ 2 ਪ੍ਰਮੋਸ਼ਨਲ ਆਫਰਸ ਦੀ ਦੂਜੇ ਆਪ੍ਰੇਟਰ ਟਰਾਈ ''ਚ ਸ਼ਿਕਾਇਤ ਕਰ ਰਹੇ ਹਨ।
