ਐਕਸਪੀਰੀਅੰਸ ਸੈਂਟਰ ਦੇ ਨਾਲ jio ਦਾ ਧਮਾਕਾ
Wednesday, Oct 12, 2016 - 02:08 PM (IST)

ਜਲੰਧਰ- ਧੀਰੂਭਾਈ ਅੰਬਾਨੀ ਦੇ ''ਕਰ ਲੋ ਦੁਨੀਆ ਮੁੱਠੀ ਮੇਂ'' ਦਾ ਸੁਪਨਾ ਸਾਕਾਰ ਕਰਨ ਲਈ ਦੂਰਸੰਚਾਰ ਬਾਜ਼ਾਰ ''ਚ 4ਜੀ ਸਿਮ ਅਤੇ ਉਸ ''ਤੇ ਦਿੱਤੀਆਂ ਜਾ ਰਹੀਆਂ ਆਫਰਜ਼ ਦੇ ਜ਼ੋਰ ''ਤੇ ਧੂਮ ਮਚਾ ਚੁੱਕੀ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਨੇ ਹੁਣ ਗਾਹਕਾਂ ਨੂੰ ਬਿਹਤਰ ਸੇਵਾਵਾਂ ਉਪਲੱਬਧ ਕਰਾਉਣ ਲਈ ਜਿਓ ਐਕਸਪੀਰੀਅੰਸ ਸੈਂਟਰ ਸ਼ੁਰੂ ਕਰਕੇ ਇਕ ਹੋਰ ਧਮਾਕਾ ਕਰ ਦਿੱਤਾ ਹੈ। ਫ੍ਰੀ ਕਾਲਿੰਗ ਅਤੇ ਫ੍ਰੀ ਇੰਟਰਨੈੱਟ ਡਾਟਾ ਲਈ ਪ੍ਰਿਵਿਊ ਆਫਰ ਅਤੇ ਹੁਣ ਵੈਲਕਮ ਆਫਰ ਦੀ ਪੇਸ਼ਕਸ ਕਰਕੇ ਦੂਰਸੰਚਾਰ ਬਾਜ਼ਾਰ ''ਚ ਹੋਰ ਪ੍ਰੋਵਾਈਡਰਾਂ ਦੀ ਨੀਂਦ ਉਡਾ ਚੁੱਕੀ ਜਿਓ ਨੇ ਐਕਸਪੀਰੀਅੰਸ ਸੈਂਟਰ ਰਾਹੀਂ ਆਪਣੇ ਗਾਹਕਾਂ ਨੂੰ ਇਕ ਹੀ ਪਲੇਟਫਾਰਮ ''ਤੇ ਭਵਿੱਖ ਦੀਆਂ ਸਾਰੀਆਂ ਡਿਜੀਟਲ ਸੇਵਾਵਾਂ ਦੇਣ ਦਾ ਦਾਅਵਾ ਕੀਤਾ ਹੈ।
ਕੰਪਨੀ ਨੇ ਕਿਹਾ ਕਿ ਐਕਸਪੀਰੀਅੰਸ ਸੈਂਟਰ ਡਿਜੀਟਲ ਸੇਵਾਵਾਂ ਦਾ ਇਕ ਕਲਸਟਰ ਹੈ ਜਿਥੇ ਬਿਨਾਂ ਕਿਸੇ ਰੁਕਾਵਟ ਅਤੇ ਪ੍ਰੇਸ਼ਾਨੀ ਦੇ ਗਾਹਕਾਂ ਨੂੰ ਸਿਮ ਐਕਟੀਵੇਸ਼ਨ ਤੋਂ ਲੈ ਕੇ ਇੰਟਰਨੈੱਟ ਸਪੀਡ ਦੀ ਜਾਂਚ, ਡਾਟਾ ਟ੍ਰਾਂਸਫਰ ਦੀ ਆਸਾਨ ਪ੍ਰਕਿਰਿਆ, ਇੰਟਰਟੇਨਮੈਂਨ, ਸਿੱਖਿਆ ਅਤੇ ਸਿਹਤ ਦੀ ਨਿਗਰਾਨੀ ਦੇ ਨਾਲ ਹੀ ਉਪਰਕਣ, ਕਾਰ ਅਤੇ ਘਰ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕੰਪਨੀ ਐਕਸਪੀਰੀਅੰਸ ਸੈਂਟਰ ਰਾਹੀਂ ਜਲਦੀ ਐਕਟਿਵੇਸ਼ਨ ਲਈ ਸਰਕਰਾ ਦੇ ਨਵੇਂ ਦਿਸ਼ਾ-ਨਿਰਦੇਸ਼ ਈ-ਕੇਵਾਈਸੀ (ਆਪਣੇ ਗਾਹਕਾਂ ਨੂੰ ਜਾਣੋ) ਦੇ ਤਹਿਤ ਸਿਮ ਮੁਹੱਈਆ ਕਰਵਾ ਰਹੀ ਹੈ। ਇਸ ਨਾਲ ਕੁਝ ਹੀ ਮਿੰਟਾਂ ''ਚ ਸਿਮ ਐਕਟਿਵੇਟ ਹੋ ਜਾਂਦਾ ਹੈ।
ਗੂਗਲ ਪਲੇਅ ਸਟੋਰ ''ਤੇ ਉਪਲੱਬਧ ''ਮਾਈ ਜਿਓ'' ਨਾਲ ਨਵਾਂ ਸਿਮ ਖਰੀਦਣ ਲਈ ਸਾਰੇ ਲੋੜੀਂਦੇ ਦਸਤਾਵੇਜ਼ਾਂ ਦੀ ਜਾਣਕਾਰੀ ਉਪਲੱਬਧ ਹੈ। ਇਨ੍ਹਾਂ ਦਸਤਾਵੇਜ਼ਾਂ ਦੇ ਨਾਲ ਜਿਓ ਦੇ ਸਟੋਰ ''ਤੇ ਜਾਣ ਨਾਲ ਉਥੇ ਬਾਇਓਮੀਟ੍ਰੀਕ ਪ੍ਰਣਾਲੀ ਰਾਹੀਂ ਸਿਮ ਤੁਰੰਤ ਐਕਟਿਵੇਟ ਹੋ ਜਾਂਦਾ ਹੈ।
ਗਾਹਕਾਂ ਨੂੰ ਫੋਨ ਬਦਲਦੇ ਸਮੇਂ ਡਾਟਾ ਸੁਰੱਖਿਅਤ ਤਰੀਕੇ ਨਾਲ ਟ੍ਰਾਂਸਫਰ ਹੋ ਪਾਉਣਾ ਵੱਡੀ ਸਮੱਸਿਆ ਹੈ। ਜਿਓ ਨੇ ਆਪਣੇ ''ਸਵਿੱਚ ਟੂ ਜਿਓ'' ਐਪ ਰਾਹੀਂ ਗਾਹਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਲਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਇਸ ਨਾਲ ਡਾਟਾ ਟ੍ਰਾਂਸਫਰ ਕਰਨ ਨਾਲ ਡਾਟਾ ਨਸ਼ਟ ਨਹੀਂ ਹੁੰਦਾ। ਇਸ ਲਈ ਯੂਜ਼ਰ ਨੂੰ ਦੋਵਾਂ ਮੋਬਾਇਲ ਫੋਨ ''ਚ ਗੂਗਲ ਪਲੇਅ ਤੋਂ ਇਹ ਐਪ ਡਾਊਨਲੋਡ ਕਰਕੇ ਇੰਸਟਾਲ ਕਰਨੀ ਹੋਵੇਗੀ। ਐਪ ਨੂੰ ਖੋਲ੍ਹਦੇ ਹੀ ਦੋਵੇਂ ਹੀ ਫੋਨਜ਼ ''ਚ ਹਾਟਸਪਾਟ ਕੁਨੈਕਸ਼ਨ ਆਨ ਹੋ ਜਾਵੇਗਾ ਅਤੇ ਦੋਵੇਂ ਉਪਕਰਣ ਇਕ-ਦੂਜੇ ਨਾਲ ਜੁੜ ਜਾਣਗੇ। ਫਿਰ ਮੂਵੀ, ਵੀਡੀਓ, ਕਾਲ-ਲਾਗ, ਇਵੈਂਟ, ਰਿਮਾਇੰਡਰ, ਮੈਸੇਜ ਅਤੇ ਮਿਊਜ਼ਿਕ ਸੁਰੱਖਿਅਤ ਤਰੀਕੇ ਨਾਲ ਟ੍ਰਾਂਸਫਰ ਹੋ ਜਾਣਗੇ।