ਜੀਓ ਦਾ ਸਭ ਤੋਂ ਸਸਤਾ ਪਲਾਨ ਸਿਰਫ਼ 39 ਰੁਪਏ ’ਚ, ਮਿਲਣਗੇ ਇਹ ਫਾਇਦੇ

06/05/2021 11:57:34 AM

ਗੈਜੇਟ ਡੈਸਕ– ਟੈਲੀਕਾਮ ਬਾਜ਼ਾਰ ’ਚ ਕਈ ਪਲਾਨ ਮੌਜੂਦ ਹਨ ਜੋ ਗਾਹਕਾਂ ਨੂੰ ਉਨ੍ਹਾਂ ਦੀ ਲੋੜ ਦੇ ਹਿਸਾਬ ਨਾਲ ਫਾਇਦੇ ਦਿੰਦੇ ਹਨ। ਕਿਹਾ ਤਾਂ ਇਹ ਵੀ ਜਾ ਸਕਦਾ ਹੈ ਕਿ ਗਾਹਕਾਂ ਲਈ ਇਥੇ ਮਹਿੰਗੇ ਤੋਂ ਮਹਿੰਗਾ ਅਤੇ ਸਸਤੇ ਤੋਂ ਸਸਤਾ ਪਲਾਨ ਮੌਜੂਦ ਹੈ। ਹੁਣ ਜ਼ਾਹਿਰ ਹੈ ਕਿ ਇਕ ਔਸਤ ਯੂਜ਼ਰ ਜ਼ਿਆਦਾ ਮਹਿੰਗਾ ਪਲਾਨ ਰੀਚਾਰਜ ਨਹੀਂ ਕਰਵਾ ਸਕਦਾ। ਉਸ ਨੂੰ ਕਿਫਾਇਤੀ ਪਲਾਨ ਦੀ ਹੀ ਲੋੜ ਹੁੰਦੀ ਹੈ। ਉਥੇ ਹੀ ਜੇਕਰ ਗੱਲ ਕਰੀਏ ਜੀਓ ਫੋਨ ਗਾਹਕਾਂ ਦੀ ਤਾਂ ਕੰਪਨੀ ਨੇ ਇਨ੍ਹਾਂ ਗਾਹਕਾਂ ਲਈ ਕਈ ਪਲਾਨਸ ਉਪਲੱਬਧ ਕੀਤੇ ਹਨ ਜੋ ਘੱਟ ਕੀਮਤ ’ਚ ਜ਼ਿਆਦਾ ਫਾਇਦਿਆਂ ਨਾਲ ਆਉਂਦੇ ਹਨ। ਇਸ ਕੈਟਾਗਰੀ ’ਚ ਸਭ ਤੋਂ ਸਸਤਾ ਪਲਾਨ ਹੈ 39 ਰੁਪਏ ਦਾ। ਇਸ ਵਿਚ ਡਾਟਾ, ਕਾਲਿੰਗ, ਐਪਸ ਦਾ ਸਬਸਕ੍ਰਿਪਸ਼ਨ ਉਪਲੱਬਧ ਕਰਵਾਇਆ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਕਿ ਜੀਓ ਦੇ ਸਭ ਤੋਂ ਸਸਤੇ ਪਲਾਨ ’ਚ ਕੀ-ਕੀ ਫਾਇਦੇ ਦਿੱਤੇ ਜਾ ਰਹੇ ਹਨ। 

ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ

ਜੀਓ ਫੋਨ ਦਾ 39 ਰੁਪਏ ਦਾ ਪਲਾਨ
ਇਸ ਨੂੰ ਜੀਓ ਦਾ ‘ਆਲ ਇਨ ਵਨ’ ਪਲਾਨ ਕਿਹਾ ਜਾਂਦਾ ਹੈ। ਇਸ ਵਿਚ ਗਾਹਕਾਂ ਨੂੰ 14 ਦਿਨਾਂ ਦੀ ਮਿਆਦ ਮਿਲਦੀ ਹੈ। ਨਾਲ ਹੀ 100 ਐੱਮ.ਬੀ. ਡਾਟਾ ਰੋਜ਼ਾਨਾ ਦਿੱਤਾ ਜਾਂਦਾ ਹੈ। ਪੂਰੀ ਮਿਆਦ ਦੌਰਾਨ ਗਾਹਕਾਂ ਨੂੰ 1400 ਐੱਮ.ਬੀ. ਡਾਟਾ ਮਿਲਦਾ ਹੈ। ਕਾਲਿੰਗ ਦੀ ਗੱਲ ਕਰੀਏ ਤਾਂ ਇਸ ਪਲਾਨ ਰਾਹੀਂ ਗਾਹਕ ਕਿਸੇ ਵੀ ਨੰਬਰ ’ਤੇ ਅਨਲਿਮਟਿਡ ਕਾਲਿੰਗ ਕਰ ਸਕਦੇ ਹਨ। ਇਸ ਤੋਂ ਇਲਾਵਾ ioTV, JioCinema, JioNews, JioSecurity ਅਤੇ JioCloud ਦਾ ਸਬਸਕ੍ਰਿਪਸ਼ਨ ਵੀ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਪਲਾਨ ’ਚ ਬਾਏ ਵਨ ਗੈੱਟ ਵਨ ਆਫਰ ਵੀ ਪੇਸ਼ ਕੀਤਾ ਗਿਆ ਸੀ। ਇਸ ਦਾ ਮਤਲਬ ਜੇਕਰ ਤੁਸੀਂ ਇਹ ਪਲਾਨ ਲੈਂਦੇ ਹੋ ਤਾਂ ਤੁਹਾਨੂੰ ਇਸੇ ਕੀਮਤ ਦਾ ਇਕ ਹੋਰ ਪਲਾਨ ਮੁਫ਼ਤ ਮਿਲ ਜਾਵੇਗਾ। 

ਇਹ ਵੀ ਪੜ੍ਹੋ– Rolls-Royce ਨੇ ਪੇਸ਼ ਕੀਤੀ ਦੁਨੀਆ ਦੀ ਸਭ ਤੋਂ ਲਗਜ਼ਰੀ ਤੇ ਮਹਿੰਗੀ ਕਾਰ, ਕੀਮਤ ਜਾਣ ਉਡ ਜਾਣਗੇ ਹੋਸ਼


Rakesh

Content Editor

Related News