30 ਦਿਨਾਂ ਦੀ ਮਿਆਦ ਵਾਲਾ ਜੀਓ ਦਾ ਸਸਤਾ ਪਲਾਨ, ਮਿਲਣਗੇ ਇਹ ਫਾਇਦੇ

05/16/2023 5:45:20 PM

ਗੈਜੇਟ ਡੈਸਕ- ਰਿਲਾਇੰਸ ਜੀਓ ਕੋਲ ਕਈ ਪਲਾਨ ਹਨ ਜਿਨ੍ਹਾਂ ਬਾਰੇ ਉਸਦੇ ਗਾਹਕਾਂ ਨੂੰ ਵੀ ਪੂਰੀ ਜਾਣਕਾਰੀ ਹੈ। ਇਕ ਸਾਲ ਪਹਿਲਾਂ ਤਕ ਟੈਲੀਕਾਮ ਕੰਪਨੀਆਂ ਕੋਲ 30-31 ਦਿਨਾਂ ਦੀ ਮਿਆਦ ਵਾਲੇ ਪ੍ਰੀਪੇਡ ਪਲਾਨ ਮੌਜੂਦ ਨਹੀਂ ਸਨ ਪਰ ਦੂਰਸੰਚਾਰ ਵਿਭਾਗ ਦੇ ਆਦੇਸ਼ ਤੋਂ ਬਾਅਦ ਹੁਣ ਤਮਾਮ ਕੰਪਨੀਆਂ ਕੋਲ ਮਹੀਨੇ ਦੀ ਮਿਆਦ ਯਾਨੀ 30-31 ਦਿਨਾਂ ਵਾਲੇ ਪਲਾਨ ਹਨ। ਇਸ ਪਲਾਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸਦੇ ਨਾਲ ਡੇਲੀ ਡਾਟਾ ਲਿਮਟ ਨਹੀਂ ਮਿਲਦੀ ਯਾਨੀ ਤੁਸੀਂ ਰੋਜ਼ ਬਿਨਾਂ ਕਿਸੇ ਲਿਮਟ ਦੇ ਇੰਟਰਨੈੱਟ ਦੀ ਵਰਤੋਂ ਕਰ ਸਕਦੇ ਹੋ। ਆਓ ਜਾਣਦੇ ਹਾਂ ਰਿਲਾਇੰਸ ਜੀਓ ਦੇ ਇਸ ਖਾਸ ਪਲਾਨ ਬਾਰੇ...

ਜੀਓ ਦਾ 296 ਰੁਪਏ ਵਾਲਾ ਪਲਾਨ

ਜੀਓ ਕੋਲ 296 ਰੁਪਏ ਦਾ ਇਕ ਪ੍ਰੀਪੇਡ ਪਲਾਨ ਹੈ ਜਿਸਦੇ ਨਾਲ 30 ਦਿਨਾਂ ਦੀ ਮਿਆਦ ਮਿਲਦੀ ਹੈ। ਇਸ ਪਲਾਨ 'ਚ ਰੋਜ਼ਾਨਾ ਡਾਟਾ ਲਿਮਟ ਨਹੀਂ ਹੈ। ਜੀਓ ਦੇ ਇਸ ਪਲਾਨ 'ਚ ਕੁੱਲ 25 ਜੀ.ਬੀ. ਡਾਟਾ ਮਿਲਦਾ ਹੈ। ਤੁਸੀਂ ਚਾਹੋ ਤਾਂ ਇਕ ਦਿਨ 'ਚ ਹੀ ਪੂਰਾ ਡਾਟਾ ਖਤਮ ਕਰ ਸਕਦੇ ਹੋ ਜਾਂ ਫਿਰ ਪੂਰਾ ਮਹੀਨਾ ਇਸ ਡਾਟਾ ਦੀ ਵਰਤੋਂ ਕਰ ਸਕਦੇ ਹੋ।

ਜੇਕਰ ਤੁਸੀਂ ਰੋਜ਼ 1 ਜੀ.ਬੀ. ਡਾਟਾ ਵਾਲਾ ਪਲਾਨ ਨਹੀਂ ਚਾਹੁੰਦੇ ਤਾਂ ਜੀਓ ਦਾ 296 ਰੁਪਏ ਵਾਲਾ ਪਲਾਨ ਤੁਹਾਡੇ ਲਈ ਬੈਸਟ ਹੈ। ਜੀਓ ਦੇ ਇਸ ਪਲਾਨ 'ਚ ਜੀਓ ਸਿਨੇਮਾ, ਜੀਓ ਟੀਵੀ, ਜੀਓ ਕਲਾਊਡ ਅਤੇ ਜੀਓ ਸਕਿਓਰਿਟੀ ਦਾ ਵੀ ਐਕਸੈਸ ਮਿਲਦਾ ਹੈ। ਇਸ ਪਲਾਨ 'ਚ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਵੀ ਮਿਲਦੀ ਹੈ। ਇਸ ਪਲਾਨ ਦੇ ਨਾਲ ਰੋਜ਼ 100SMS ਵੀ ਮਿਲਦੇ ਹਨ।


Rakesh

Content Editor

Related News