ਇਹ ਹਨ ਜੀਓ ਦੇ ਰੋਜ਼ਾਨਾ 1GB ਡਾਟਾ ਵਾਲੇ ਪਲਾਨ, ਕੀਮਤ 200 ਰੁਪਏ ਤੋਂ ਵੀ ਘੱਟ

03/21/2022 12:19:55 PM

ਗੈਜੇਟ ਡੈਸਕ– ਰਿਲਾਇੰਸ ਜੀਓ ਵਲੋਂ ਕਿਫਾਇਤੀ ਕੀਮਤ ’ਚ ਕਈ ਸ਼ਾਨਦਾਰ ਪਲਾਨ ਪੇਸ਼ ਕੀਤੇ ਜਾ ਰਹੇ ਹਨ। ਜੇਕਰ ਤੁਸੀਂ ਤੁਸੀਂ ਇਕ ਦਿਨ ’ਚ ਜ਼ਿਆਦਾ ਤੋਂ ਜ਼ਿਾਆਦਾ 1 ਜੀ.ਬੀ. ਡਾਟਾ ਦੀ ਵਰਤੋਂ ਕਰਦੇ ਹੋ ਤਾਂ ਅਸੀਂ ਤੁਹਾਡੇ ਲਈ ਜੀਓ ਦੇ ਕੁਝ ਸ਼ਾਨਦਾਰ ਰੀਚਾਰਜ ਪਲਾਨ ਲੈ ਕੇ ਆਏ ਹਾਂ ਜਿਨ੍ਹਾਂ ’ਚ 20 ਤੋਂ ਲੈ ਕੇ 24 ਦਿਨਾਂ ਤਕ ਦੀ ਮਿਆਦ ਮਿਲਦੀ ਹੈ। ਨਾਲ ਹੀ ਇਨ੍ਹਾਂ ਪਲਾਨਾਂ ’ਚ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਸਤੋਂ ਇਲਾਵਾ ਰੋਜ਼ਾਨਾ 100SMS ਦਿੱਤੇ ਜਾ ਰਹੇ ਹਨ। ਇਨ੍ਹਾਂ ਸਾਰੇ ਪਲਾਨਾਂ ਦੀ ਕੀਮਤ 200 ਰੁਪਏ ਤੋਂ ਘੱਟ ਹੈ। 

ਜੀਓ ਦਾ 149 ਰੁਪਏ ਵਾਲਾ ਪਲਾਨ
ਜੀਓ ਦੇ 149 ਰੁਪਏ ਵਾਲੇ ਰੀਚਾਰਜ ਪਲਾਨ ’ਚ 20 ਦਿਨਾਂ ਦੀ ਮਿਆਦ ਮਿਲਦੀ ਹੈ। ਇਹ ਪਲਾਨ ਰੋਜ਼ਾਨਾ 1 ਜੀ.ਬੀ. ਡਾਟਾ ਨਾਲ ਆਉਂਦਾ ਹੈ। ਇਸ ਤਰ੍ਹਾਂ ਜੀਓ ਦੇ 149 ਰੁਪਏ ਵਾਲੇ ਪਲਾਨ ’ਚ ਅਨਲਿਮਟਿਡ ਕਾਲਿੰਗ ਦੇ ਨਾਲ ਹੀ ਕੁੱਲ 20 ਜੀ.ਬੀ.ਡਾਟਾ ਮਿਲਦਾ ਹੈ। ਨਾਲ ਹੀ ਇਸ ਪਲਾਨ ’ਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100SMS ਦੀ ਸੁਵਿਧਾ ਮਿਲੇਗੀ। ਇਸ ਪਲਾਨ ’ਚ ਜੀਓ ਟੀ.ਵੀ., ਜੀਓ ਸਿਨੇਮਾ, ਜੀਓ ਸਕਿਓਰਿਟੀ ਅਤੇ ਜੀਓ ਕਲਾਊਡ ਵਰਗੇ ਐਪਸ ਦਾ ਵੀ ਐਕਸੈੱਸ ਦਿੱਤਾ ਜਾ ਰਿਹਾ ਹੈ। ਡਾਟਾ ਲਿਮਟ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਸਪੀਡ ਘੱਟ ਕੇ 64Kbps ਰਹਿ ਜਾਵੇਗੀ। 

ਜੀਓ ਦਾ 179 ਰੁਪਏ ਵਾਲਾ ਰੀਚਾਰਜ ਪਲਾਨ
ਰਿਲਾਇੰਸ ਜੀਓ ਦੇ 179 ਰੁਪਏ ਵਾਲੇ ਰੀਚਾਰਜ ਪਲਾਨ ਦੇ ਫਾਇਦੇ ਜੀਓ ਦੇ 149 ਰੁਪਏ ਵਾਲੇ ਪਲਾਨ ਵਾਲੇ ਹੀ ਹਨ ਪਰ 179 ਰੁਪਏ ਵਾਲੇ ਪਲਾਨ ’ਚ ਜ਼ਿਆਦਾ ਦਿਨਾਂ ਦੀ ਮਿਆਦ ਮਿਲਦੀ ਹੈ। ਦੱਸ ਦੇਈਏ ਕਿ ਜੀਓ ਦਾ 179 ਰੁਪਏ ਵਾਲਾ ਰੀਚਾਰਜ ਪਲਾਨ 24 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 1 ਜੀ.ਬੀ. ਡਾਟਾ ਮਿਲਦਾ ਹੈ। ਇਸ ਤਰ੍ਹਾਂ ਪਲਾਨ ’ਚ ਕੁੱਲ 24 ਜੀ.ਬੀ. ਡਾਟਾ ਮਿਲਦਾ ਹੈ। ਡਾਟਾ ਲਿਮਟਿ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਸਪੀਡ ਘੱਟ ਕੇ 64Kbps ਰਹਿ ਜਾਵੇਗੀ। ਨਾਲ ਹੀ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 100SMS ਦੀ ਸੁਵਿਧਾ ਮਿਲਦੀ ਹੈ। ਇਸ ਪਲਾਨ ’ਚ ਜੀਓ ਟੀ.ਵੀ., ਜੀਓ ਸਿਨੇਮਾ, ਜੀਓ ਸਕਿਓਰਿਟੀ ਅਤੇ ਜੀਓ ਕਲਾਊਡ ਵਰਗੇ ਫੀਚਰਜ਼ ਦਿੱਤੇ ਜਾ ਰਹੇ ਹਨ। 


Rakesh

Content Editor

Related News