ਸ਼ਾਓਮੀ ਦੀ ਸਭ ਤੋਂ ਮਹਿੰਗੀ ਸਮਾਰਟਵਾਚ ਲਾਂਚ, ਮਿਲੇਗੀ ਐਮੋਲੇਡ ਡਿਸਪਲੇਅ

03/25/2023 2:18:38 PM

ਗੈਜੇਟ ਡੈਸਕ- ਸ਼ਾਓਮੀ ਨੇ ਆਪਣੀ ਨਵੀਂ ਸਮਾਰਟਵਾਚ Redmi Watch 3 ਨੂੰ ਲਾਂਚ ਕਰ ਦਿੱਤਾ ਹੈ। ਇਸਦੇ ਨਾਲ 120 ਸਪੋਰਟਸ ਮੋਡਸ ਵੀ ਮਿਲਦੇ ਹਨ। ਇਸਤੋਂ ਇਲਾਵਾ Redmi Watch 3 'ਚ ਬਲੂਟੁੱਥ ਕਾਲਿੰਗ ਵੀ ਮਿਲਦੀ ਹੈ। 

Redmi Watch 3 ਦੀ ਕੀਮਤ

Redmi Watch 3 ਨੂੰ ਯੂਰਪ 'ਚ 119 ਯੂਰੋ (ਕਰੀਬ 10,600 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਭਾਰਤੀ ਬਾਜ਼ਾਰ 'ਚ ਇਸਦੀ ਉਪਲੱਬਧਤਾ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ। Redmi Watch 3 ਨੂੰ ਪਿਛਲੇ ਸਾਲ ਦਸੰਬਰ 'ਚ ਚੀਨ 'ਚ ਲਾਂਚ ਕੀਤਾ ਗਿਆ ਸੀ।

Redmi Watch 3 ਦੇ ਫੀਚਰਜ਼

ਰੈੱਡਮੀ ਦੀ ਇਸ ਵਾਚ 'ਚ 1.75 ਇੰਚ ਦੀ ਐਮੋਲੇਡ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 390x450 ਪਿਕਸਲ ਅਤੇ ਰਿਫ੍ਰੈਸ਼ ਰੇਟ 60Hz ਹੈ। ਇਸਦੀ ਬ੍ਰਾਈਟਨੈੱਸ 600 ਨਿਟਸ ਹੈ। ਇਹ ਸਮਾਰਟਵਾਚ ਸਿਲੀਕਾਨ ਸਟ੍ਰੈਪ ਦੇ ਨਾਲ ਆਉਂਦੀ ਹੈ। Redmi Watch 3 ਦੇ ਨਾਲ ਬਲੂਟੁੱਥ ਕਾਲਿੰਗ ਦਾ ਸਪੋਰਟ ਹੈ ਅਤੇ ਨਾਲ ਹੀ ਇਸ ਵਿਚ ਐਮਰਜੈਂਸੀ ਕਾਲ ਫੀਚਰ ਵੀ ਮਿਲਦਾ ਹੈ।

Redmi Watch 3 'ਚ 120 ਸਪੋਰਟ ਮੋਡਸ ਹਨ ਜਿਨ੍ਹਾਂ 'ਚ ਆਊਟਡੋਰ ਰਨਿੰਗ, ਸਾਈਕਿਲੰਗ ਅਤੇ ਸਵੀਮਿੰਗ ਆਦਿ ਸ਼ਾਮਲ ਹਨ। ਇਸ ਵਿਚ 10 ਇਨਬਿਲਟ ਰਨਿੰਗ ਕੋਚ ਹਨ ਜਿਨ੍ਹਾਂ ਦੇ ਨਾਲ ਵਾਚ ਕੋਚ ਦਾ ਵੀ ਸਪੋਰਟ ਹੈ। ਵਾਚ ਦੇ ਨਾਲ GNSS ਚਿਪ ਹੈ ਜਿਸਨੂੰ ਲੈ ਕੇ Beidou, GPS, GLONASS, GALILEO ਅਤੇ QZSS ਸੈਟੇਲਾਈਟ ਪੋਜੀਸ਼ਨ ਦਾ ਦਾਅਵਾ ਹੈ।

ਇਸ ਵਾਚ 'ਚ ਹੈਲਥ ਫੀਚਰਜ਼ ਦੇ ਤੌਰ 'ਤੇ ਬਲੱਡ ਆਕਸੀਜਨ ਟ੍ਰੈਕਰ, ਹਾਰਟ ਰੇਟ ਟ੍ਰੈਕਰ ਅਤੇ ਸਲੀਪ ਮਾਨੀਟਰ ਦਿੱਤੇ ਗਏ ਹਨ। ਇਸ ਵਾਚ 'ਚ 289mAh ਦੀ ਬੈਟਰੀ ਹੈ ਜਿਸਨੂੰ ਲੈ ਕੇ 12 ਦਿਨਾਂ ਦੇ ਬੈਕਅਪ ਦਾ ਦਾਅਵਾ ਹੈ। ਰੈੱਡਮੀ ਦੀ ਇਸ ਵਾਚ ਨੂੰ ਵਾਟਰ ਰੈਸਿਸਟੈਂਟ ਲਈ 5ATM ਦੀ ਰੇਟਿੰਗ ਮਿਲੀ ਹੈ ਅਤੇ ਇਸਨੂੰ ਐਂਡਰਾਇਡ 6.0 ਜਾਂ iOS 12 ਤੋਂ ਬਾਅਦ ਦੇ ਸਾਡੇ ਡਿਵਾਈਸ ਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ।


Rakesh

Content Editor

Related News