ਵੱਡੀ ਡਿਸਪਲੇਅ ਤੇ ਦਮਦਾਰ ਬੈਟਰੀ ਨਾਲ ਲਾਂਚ ਹੋਈ Redmi Watch 2, ਜਾਣੋ ਕੀਮਤ
Friday, Oct 29, 2021 - 12:43 PM (IST)

ਗੈਜੇਟ ਡੈਸਕ– ਸ਼ਾਓਮੀ ਨੇ ਲੰਬੇ ਸਮੇਂ ਤੋਂ ਚਰਚਾ ’ਚ ਬਣੀ Redmi Watch 2 ਨੂੰ ਆਖਿਰਕਾਰ ਲਾਂਚ ਕਰ ਦਿੱਤਾ ਹੈ। ਇਹ ਵਾਚ ਰੈੱਡਮੀ ਵਾਚ ਦਾ ਅਪਗ੍ਰੇਡਿਡ ਵਰਜ਼ਨ ਹੈ। ਇਸ ਵਿਚ ਵੱਡੀ ਐਮੋਲੇਡ ਸਕਰੀਨ ਅਤੇ ਲੋਅ ਪਾਵਰ ਕੰਜਪਸ਼ਨ ਚਿਪਸੈੱਟ ਦਿੱਤੀ ਗਈ ਹੈ। ਇਸ ਵਾਚ ਨੂੰ 117 ਫਿਟਨੈੱਸ ਮੋਡ ਮਿਲਣਗੇ। ਇਸ ਤੋਂ ਇਲਾਵਾ ਨਵੀਂ ਸਮਾਰਟਵਾਚ ’ਚ ਦਮਦਾਰ ਬੈਟਰੀ ਦਿੱਤੀ ਗਈ ਹੈ, ਜੋ ਸਿੰਗਲ ਚਾਰਜ ’ਚ 12 ਦਿਨਾਂ ਦਾ ਬੈਕਅਪ ਦਿੰਦੀ ਹੈ। ਆਓ ਜਾਂਦੇ ਹਾਂ Redmi Watch 2 ਦੀ ਕੀਮਤ ਤੇ ਫੀਚਰਜ਼ ਬਾਰੇ ਵਿਸਤਾਰ ਨਾਲ...
Redmi Watch 2 ਦੀ ਕੀਮਤ
ਰੈੱਡਮੀ ਵਾਚ 2 ਸਮਾਰਟਵਾਚ ਦੀ ਕੀਮਤ 399 ਯੁਆਨ (ਕਰੀਬ 4,700 ਰੁਪਏ) ਹੈ। ਇਹ ਸਮਾਰਟਵਾਚ ਕਾਲੇ, ਨੀਲੇ ਅਤੇ Ivory ਰੰਗ ’ਚ ਉਪਲੱਬਧ ਹੈ। ਇਸ ਦੇ ਨਾਲ ਹੀ ਭੂਰੇ, ਆਲਿਵ ਅਤੇ ਗੁਲਾਬੀ ਰੰਗ ਦੇ ਸਟ੍ਰੈਪ ਦਿੱਤੇ ਜਾਣਗੇ। ਫਿਲਹਾਲ, ਇਹ ਜਾਣਕਾਰੀ ਨਹੀਂ ਮਿਲੀ ਕਿ ਇਸ ਸਮਾਰਟਵਾਚ ਨੂੰ ਕਦੋਂ ਤਕ ਭਾਰਤੀ ਬਾਜ਼ਾਰ ’ਚ ਪੇਸ਼ ਕੀਤਾ ਜਾਵੇਗਾ।
Redmi Watch 2 ਦੇ ਫੀਚਰਜ਼
ਰੈੱਡਮੀ ਵਾਚ 2 ’ਚ 1.6 ਇੰਚ ਦੀ ਐਮੋਲੇਡ ਡਿਸਪਲੇਅ ਹੈ। ਇਸ ਦਾ ਸਕਰੀਨ ਟੂ ਬਾਡੀ ਰੇਸ਼ੀਓ 63.7 ਫੀਸਦੀ ਹੈ। ਇਸ ਵਿਚ ਪਤਲੇ ਬੇਜ਼ਲ ਦਿੱਤੇ ਗਏ ਹਨ। ਇਸ ਸਮਾਰਟਵਾਚ ’ਚ 100 ਵਾਚ ਫੇਸ ਅਤੇ ਆਲਵੇਜ ਆਨ ਡਿਸਪਲੇਅ ਦਾ ਸਪੋਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਮਾਰਟਵਾਚ ’ਚ ਜੀ.ਪੀ.ਐੱਸ., ਗਲੋਨੇਸ ਅਤੇ BeiDou ਵਰਗੇ ਕੁਨੈਕਟੀਵਿਟੀ ਫੀਚਰਜ਼ ਮਿਲਣਗੇ। ਉਥੇ ਹੀ ਇਹ ਨਵੀਂ ਸਮਾਰਟਵਾਚ ਹਾਰਟ-ਰੇਟ, ਬਲੱਡ ਆਕਸੀਜ਼ਨ ਅਤੇ ਸਲੀਪ ਟ੍ਰੈਕ ਕਰਨ ’ਚ ਸਮਰੱਥ ਹੈ।
ਮਿਲਣਗੇ 117 ਸਪੋਰਟਸ ਮੋਡਟ
ਕੰਪਨੀ ਨੇ ਆਪਣੀ ਨਵੀਂ ਰੈੱਡਮੀ ਵਾਚ 2 ਸਮਾਰਟਵਾਚ ’ਚ 117 ਫਿਟਨੈੱਸ ਮੋਡ ਅਤੇ 17 ਪ੍ਰੋਫੈਸ਼ਨਲ ਵਰਕਆਊਟ ਮੋਡ ਦਿੱਤੇ ਹਨ। ਇਸ ਵਿਚ NFC ਅਤੇ XiaoAi AI ਅਸਿਸਟੈਂਟ ਦਾ ਵੀ ਸਪੋਰਟ ਦਿੱਤਾ ਗਿਆ ਹੈ।
Redmi Watch 2 ਦੇ ਹੋਰ ਫੀਚਰਜ਼
ਕੰਪਨੀ ਨੇ Redmi Watch 2 ਸਮਾਰਟਵਾਚ ’ਚ ਬਿਹਤਰ ਪਰਫਾਰਮੈਂਸ ਲਈ ਲੋਅ ਪਾਵਰ-ਕੰਜਪਸ਼ਨ ਚਿਪਸੈੱਟ ਦਿੱਤਾ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਸਮਾਰਟਵਾਚ ’ਚ ਦਮਦਾਰ ਬੈਟਰੀ ਮਿਲੇਗੀ, ਜੋ ਸਿੰਗਲ ਚਾਰਜ ’ਚ 12 ਦਿਨਾਂ ਦਾ ਬੈਕਅਪ ਦਿੰਦੀ ਹੈ। ਉਥੇ ਹੀ ਇਸ ਨੂੰ 5ATM ਦੀ ਰੇਟਿੰਗ ਮਿਲੀ ਹੈ। ਇਸ ਦਾ ਮਤਲਬ ਹੈ ਕਿ ਇਹ ਵਾਟਰ ਰੈਸਿਸਟੈਂਟ ਹੈ।