4 ਰੀਅਰ ਕੈਮਰਿਆਂ ਨਾਲ ਸ਼ਾਓਮੀ ਨੇ ਲਾਂਚ ਕੀਤੇ Redmi Note 8 ਤੇ Note 8 Pro

Thursday, Aug 29, 2019 - 05:50 PM (IST)

4 ਰੀਅਰ ਕੈਮਰਿਆਂ ਨਾਲ ਸ਼ਾਓਮੀ ਨੇ ਲਾਂਚ ਕੀਤੇ Redmi Note 8 ਤੇ Note 8 Pro

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਆਪਣੇ ਰੈੱਡਮੀ ਬ੍ਰਾਂਡ ਤਹਿਤ 64 ਮੈਗਾਪਿਕਸਲ ਕੈਮਰੇ ਵਾਲੇ Redmi Note 8 Pro ਨੂੰ ਲਾਂਚ ਕਰ ਦਿੱਤਾ ਹੈ। ਇਸ ਤੋਂ ਇਲਾਵਾ Redmi Note 8 ਨੂੰ ਵੀ 48 ਮੈਗਾਪਿਕਸਲ ਕੈਮਰੇ ਨਾਲ ਲਿਆਇਆ ਗਿਆ ਹੈ। ਦੋਵਾਂ ਹੀ ਸਮਾਰਟਫੋਨਜ਼ ਦੇ ਰੀਅਰ ’ਚ 4 ਕੈਮਰੇ ਦਿੱਤੇ ਗਏ ਹਨ ਜਿਨ੍ਹਾਂ ’ਚੋਂ ਮੇਨ ਕੈਮਰੇ ਤੋਂ ਇਲਾਵਾ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਲੈੱਨਜ਼, 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਪੋਟਰੇਟ ਲੈੱਨਜ਼ ਮੌਜੂਦ ਹੈ। ਇਨ੍ਹਾਂ ਨੂੰ ਬੀਜਿੰਗ ’ਚ ਆਯੋਜਿਤ ਹੋਏ ਇਕ ਈਵੈਂਟ ਦੌਰਾਨ ਲਾਂਚ ਕੀਤਾ ਗਿਆ ਹੈ। 

PunjabKesari

ਕੀਮਤ
ਰੈੱਡਮੀ ਨੋਟ 8 ਨੂੰ ਤਿੰਨ ਵੇਰੀਐਂਟਸ ’ਚ ਲਾਂਚ ਕੀਤਾ ਗਿਆ ਹੈ। ਇਨ੍ਹਾਂ ’ਚੋਂ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 999 ਯੁਆਨ (ਕਰੀਬ 10,000 ਰੁਪਏ) ਹੈ। 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 1199 ਯੁਆਨ (ਕਰੀਬ 12,000 ਰੁਪਏ) ਹੈ। ਉਥੇ ਹੀ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 1399 ਯੁਆਨ (ਕਰੀਬ 14,000 ਰੁਪਏ) ਰੱਖੀ ਗਈ ਹੈ। 
- ਰੈੱਡਮੀ ਨੋਟ 8 ਪ੍ਰੋ ਦੀ ਗੱਲ ਕਰੀਏ ਤਾਂ ਇਸ ਨੂੰ ਵੀ ਤਿੰਨ ਵੇਰੀਐਂਟਸ ’ਚ ਲਾਂਚ ਕੀਤਾ ਗਿਆ ਹੈ। ਇਸ ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 1399 ਯੁਆਨ (ਕਰੀਬ 14,000 ਰੁਪਏ) ਹੈ। 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 1599 ਯੁਆਨ (ਕਰੀਬ 16,000 ਰੁਪਏ) ਹੈ। ਇਨ੍ਹਾਂ ਤੋਂ ਇਲਾਵਾ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 1799 ਯੁਆਨ (ਕਰੀਬ 18,000 ਰੁਪਏ) ਰੱਖੀ ਗਈ ਹੈ। 

PunjabKesari

Redmi Note 8 Pro ’ਚ ਮਿਲੇਗਾ 20MP ਦਾ ਸੈਲਫੀ ਕੈਮਰਾ
Redmi Note 8 Pro ’ਚ 20 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਉਥੇ ਹੀ Redmi Note 8 ’ਚ 13 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਦੱਸ ਦੇਈਏ ਕਿ ਸ਼ਾਓਮੀ ਨੇ ਟਿਕਟਾਕ ਦੇ ਨਾਲ ਸਾਂਝੇਦਾਰੀ ਕੀਤੀ ਹੈ ਜਿਸ ਤਹਿਤ ਇਨ੍ਹਾਂ ਸਮਾਰਟਫੋਨਜ਼ ਦੇ ਕੈਮਰਾ ਆਪਸ਼ਨ ’ਚੋਂ ਹੀ ਟਿਕਟਾਕ ਵੀਡੀਓ ਬਣਾਈ ਜਾ ਸਕੇਗੀ ਅਤੇ ਇਥੋਂ ਹੀ ਯੂਜ਼ਰਜ਼ ਵੀਡੀਓ ਬਣਾ ਕੇ ਉਸ ਨੂੰ ਸ਼ੇਅਰ ਕਰ ਸਕਣਗੇ। 

ਹੋਰ ਫੀਚਰਜ਼
- Redmi Note 8 Pro ’ਚ 6.53 ਇੰਚ ਦੀ ਸਕਰੀਨ ਦਿੱਤੀ ਗਈ ਹੈ। ਉਥੇ ਹੀ Redmi Note 8 ’ਚ 6.3 ਇੰਚ ਦੀ ਡਾਟ ਨੌਚ ਡਿਸਪਲੇਅ ਮਿਲੇਗੀ। 
- Redmi Note 8 Pro ਸਮਾਰਟਫੋਨ ’ਚ ਮੀਡੀਆਟੈੱਕ ਦਾ G90t ਗੇਮਿੰਗ ਪ੍ਰੋਸੈਸਰ ਲੱਗਾ ਹੈ ਉਥੇ ਹੀ Redmi Note 8 ’ਚ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ਦਿੱਤਾ ਗਿਆ ਹੈ। 
- ਦੋਵਾਂ ਹੀ ਸਮਾਰਟਫੋਨਜ਼ ’ਚ 4,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 18w ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। 


Related News