ਜਿਸਮ ਫਰੋਸ਼ੀ ਦੇ ਅੱਡੇ ਦਾ ਪਰਦਾਫਾਸ, 4 ਔਰਤਾ ਤੇ 1 ਵਿਅਕਤੀ ਕਾਬੂ
Wednesday, Sep 24, 2025 - 09:33 PM (IST)

ਫਤਹਿਗੜ੍ਹ ਸਾਹਿਬ (ਜਗਦੇਵ) : ਲੋਹਾ ਨਗਰੀ ਮੰਡੀ ਗੋਬਿੰਦਗੜ ਦੀ ਪੁਲਸ ਨੇ ਰੇਲਵੇ ਸਟੇਸ਼ਨ ਨੇੜੇ ਚੱਲ ਰਹੇ ਜਿਸਮ ਫਿਰੋਸ਼ੀ ਦੇ ਅੱਡੇ ਦਾ ਪਰਦਾਫਾਸ਼ ਕਰਕੇ 4 ਔਰਤਾਂ ਅਤੇ 1 ਵਿਅਕਤੀ ਨੂੰ ਕਾਬੂ ਕੀਤਾ ਹੈ। ਦੱਸ ਦਈਏ ਕਿ ਚਾਰੋਂ ਔਰਤਾਂ ਪੰਜਾਬ ਤੋਂ ਬਾਹਰੀ ਰਾਜਾ ਨਾਲ ਸੰਬੰਧਿਤ ਹਨ ਤੇ ਇਹ ਆਪਸ ਵਿਚ ਮਿਲ ਕੇ ਬਦਕਾਰੀ ਦਾ ਧੰਦਾ ਚਲਾਉਂਦੀਆਂ ਸਨ।
ਸਬ-ਇੰਸਪੈਕਟਰ ਹਰਮਨਪਰੀਤ ਕੋਰ ਨੇ ਦਸਿਆ ਕਿ ਥਾਣਾ ਮੁੱਖੀ ਇੰਸਪੈਕਟਰ ਸੰਦੀਪ ਸਿੰਘ ਪਾਸ ਮੁਖਬਰ ਖਾਸ ਨੇ ਆ ਕੇ ਇਤਲਾਹ ਦਿੱਤੀ ਕਿ ਜੋ ਕਿ ਇਹ ਆਪਸ ਵਿਚ ਮਿਲ ਕੇ ਮੰਡੀ ਗੋਬਿੰਦਗੜ ਨੇੜੇ ਰੇਲਵੇ ਸਟੇਸ਼ਨ ਮੰਡੀ ਗੋਬਿੰਦਗੜ ਪਾਸ ਬਦਕਾਰੀ ਦਾ ਧੰਦਾ ਚਲਾ ਰਹੀਆਂ ਹਨ, ਜਿੱਥੇ ਕਿ ਇਹ ਉੱਥੋਂ ਲੰਘਦੇ ਮਰਦਾਂ ਨੂੰ ਇਸ਼ਾਰਿਆਂ ਨਾਲ ਬੁਲਾਉਂਦੀਆਂ ਹਨ ਅਤੇ ਮੋਟੀ ਕਮਾਈ ਕਰਦੀਆਂ ਹਨ, ਜਿਸ ਨਾਲ ਸਮਾਜ ਉੱਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਪੁਲਸ ਵੱਲੋਂ ਰੇਡ ਕਰਨ ਤੇ ਚਾਰ ਅੋਰਤਾਂ ਅਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਪੜਤਾਲ ਕੀਤੀ ਜਾ ਰਹੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e