64MP ਕੈਮਰੇ ਨਾਲ ਭਾਰਤ ’ਚ ਲਾਂਚ ਹੋਇਆ Redmi Note 8 Pro

10/16/2019 4:26:25 PM

ਗੈਜੇਟ ਡੈਸਕ– ਸ਼ਾਓਮੀ ਨੇ ਆਖਿਰਕਾਰ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਆਪਣਾ ਨਵਾਂ ਸਮਾਰਟਫੋਨ Redmi Note 8 Pro ਲਾਂਚ ਕਰ ਦਿੱਤਾ ਹੈ। Redmi Note 8 Pro ਸ਼ਾਓਮੀ ਦਾ ਭਾਰਤ ’ਚ ਲਾਂਚ ਹੋਣ ਵਾਲਾ ਪਹਿਲਾ ਸਮਾਰਟਫੋਨ ਹੈ ਜਿਸ ਵਿਚ 64 ਮੈਗਾਪਿਕਸਲ ਦਾ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਫੋਨ ’ਚ ਸ਼ਾਨਦਾਰ ਗੇਮਿੰਗ ਲਈ ਕੂਲਿੰਗ ਸਿਸਟਮ ਅਤੇ ਗੇਮ ਮੋਡ ਦਿੱਤਾ ਗਿਆਹੈ। ਰੈੱਡਮੀ ਨੋਟ 8 ਪ੍ਰੋ ਦੇ ਨਾਲ ਕੰਪਨੀ ਨੇ Redmi Note 8 ਨੂੰ ਵੀ ਲਾਂਚ ਕੀਤਾ ਹੈ ਜਿਸ ਵਿਚ 48 ਮੈਗਾਪਿਕਸਲ ਦਾ ਕੈਮਰਾ ਹੈ। 

Redmi Note 8 Pro ਦੇ ਫੀਚਰਜ਼
ਇਸ ਫੋਨ ’ਚ ਐਂਡਰਾਇਡ ਪਾਈ 9.0 ਆਧਾਰਿਤ MIUI 10 ਮਿਲੇਗਾ। ਇਸ ਤੋਂ ਇਲਾਵਾ ਇਸ ਫੋਨ ’ਚ 6.53 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਇਸ ਫੋਨ ’ਚ ਮੀਡੀਆਟੈੱਕ ਦਾ ਹੀਲੀਓ G90T ਪ੍ਰੋਸੈਸਰ ਹੈ ਜਿਸ ਨੂੰ ਖਾਸਤੌਰ ’ਤੇ ਗੇਮਰਜ਼ ਲਈ ਬਣਾਇਆ ਗਿਆ ਹੈ। ਇਸ ਫੋਨ ’ਚ 8 ਜੀ.ਬੀ. ਰੈਮ ਮਿਲੇਗੀ ਅਤੇ ਕੂਲਿੰਗ ਲਈ ਲਿਕੁਇਡ ਕੂਲਿੰਗ ਸਪੋਰਟ ਮਿਲੇਗੀ। 

PunjabKesari

ਕੈਮਰਾ
Redmi Note 8 Pro ’ਚ ਚਾਰ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਇਕ ਕੈਮਰਾ 64 ਮੈਗਾਪਿਕਸਲ ਦਾ, ਦੂਜਾ 8 ਮੈਗਾਪਿਕਸਲ ਦਾ ਵਾਈਡ ਐਂਗਲ ਅਤੇ ਹੋਰ ਦੋ ਕੈਮਰੇ 2+2 ਮੈਗਾਪਿਕਸਲ ਦੇ ਹਨ। ਉਥੇ ਹੀ ਸੈਲਫੀ ਲਈ ਇਸ ਵਿਚ 20 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। 

PunjabKesari

ਬੈਟਰੀ
ਫੋਨ ’ਚ 4500mAh ਦੀ ਬੈਟਰੀ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ ਅਤੇ ਇਸ ਵਿਚ 18 ਵਾਟ ਦਾ ਫਾਸਟ ਚਾਰਜਰ ਵੀ ਮਿਲੇਗਾ। ਇਸ ਵਿਚ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਪੋਰਟ ਮਿਲੇਗਾ। ਆਡੀਓ ਲਈ 3.5mm ਦਾ ਹੈੱਡਫੋਨ ਜੈੱਕ ਅਤੇ ਰਿਮੋਟ ਲਈ ਆਈ.ਆਰ. ਬਲਾਸਟਰ ਦਾ ਵੀ ਸਪੋਰਟ ਹੈ। 

PunjabKesari

ਕੀਮਤ
Redmi Note 8 Pro ਦੇ 6 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 14,999 ਰੁਪਏਹੈ, 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 15,999 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 17,999 ਰੁਪਏ ਹੈ। ਫੋਨ ਦੀ ਵਿਕਰੀ 21 ਅਕਤੂਬਰ ਨੂੰ ਐਮਾਜ਼ੋਨ ਇੰਡੀਆ ਅਤੇ ਐੱਮ.ਆਈ. ਸਟੋਰ ’ਤੇ ਹੋਵੇਗੀ। 


Related News