Redmi Note 7 ਨੂੰ ਐਂਡਰਾਇਡ 10 ’ਤੇ ਅਧਾਰਿਤ MIUI 11 ਅਪਡੇਟ ਮਿਲਣੀ ਸ਼ੁਰੂ

Monday, Jul 13, 2020 - 12:55 PM (IST)

Redmi Note 7 ਨੂੰ ਐਂਡਰਾਇਡ 10 ’ਤੇ ਅਧਾਰਿਤ MIUI 11 ਅਪਡੇਟ ਮਿਲਣੀ ਸ਼ੁਰੂ

ਗੈਜੇਟ ਡੈਸਕ– ਰੈੱਡਮੀ ਨੋਟ 7 ਸਮਾਰਟਫੋਨ ਉਪਭੋਗਤਾਵਾਂ ਨੂੰ ਭਾਰਤ ’ਚ ਐਂਡਰਾਇਡ 10 ਅਧਾਰਿਤ MIUI 11 ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ, ਜਿਸ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਸੀ। ਹਾਲਾਂਕਿ, ਨਵੀਂ ਅਪਡੇਟ ‘beta stable’ ਰਿਲੀਜ਼ ਦੇ ਤੌਰ ’ਤੇ ਉਪਲੱਬਧ ਕਰਵਾਈ ਗਈ ਹੈ, ਜਿਸ ਦਾ ਮਤਲਬ ਹੈ ਕਿ ਇਹ ਸਾਫਟਵੇਅਰ ਅਪਡੇਟ ਸ਼ੁਰੂਆਤੀ ਰੂਪ ਨਾਲ ਸੀਮਿਤ ਗਿਣਤੀ ਦੇ ਲੋਕਾਂ ਲਈ ਜਾਰੀ ਕੀਤੀ ਜਾਵੇਗੀ। ਸ਼ਾਓਮੀ ਨੇ ਪਿਛਲੇ ਮਹੀਨੇ ਚੀਨ ’ਚ ਰੈੱਡਮੀ ਨੋਟ 7 ਉਪਭੋਗਤਾਵਾਂ ਲਈ ਐਂਡਰਾਇਡ 10 ਅਪਡੇਟ ਜਾਰੀ ਕੀਤੀ ਸੀ ਜੋ ਬੀਤੇ ਸਾਲ ਦਸੰਬਰ ’ਚ ਬੀਟਾ ਰੋਲ ਆਊਟ ਸ਼ੁਰੂ ਕਰਨ ਦੇ ਕਾਫੀ ਸਮੇਂ ਬਾਅਦ ਪੇਸ਼ ਕੀਤੀ ਗਈ ਸੀ। ਦੱਸ ਦੇਈਏ ਕਿ ਰੈੱਡਮੀ ਨੋਟ 7 ਸਮਾਰਟਫੋਨ ਪਿਛਲੇ ਸਾਲ ਜਨਵਰੀ ਮਹੀਨੇ ’ਚ ਐਂਡਰਾਇਡ 9 ਪਾਈ ਅਧਾਰਿਤ MIUI 10 ਨਾਲ ਲਾਂਚ ਕੀਤਾ ਗਿਆ ਸੀ, ਭਾਰਤ ’ਚ ਇਹ ਫੋਨ ਫਰਵਰੀ ’ਚ ਲਾਂਚ ਕੀਤਾ ਗਿਆ ਸੀ। 

ਮੀ ਕਮਿਊਨੀਕੇਸ਼ਨ ਫੋਰਮ ਦੇ ਅਧਿਕਾਰਤ ਪੋਸਟ ਮੁਤਾਬਕ, ਸ਼ਾਓਮੀ ਨੇ ਰੈੱਡਮੀ ਨੋਟ 7 ਲਈ MIUI 11 V11.0.2.0.QFGINXM ਅਪਡੇਟ ਰੋਲ ਆਊਟ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਨਵਾਂ ਸਾਫਟਵੇਅਰ ਐਂਡਰਾਇਡ 10 ਅਧਾਰਿਤ ਹੈ, ਜੋ ਉਨ੍ਹਾਂ ਸਾਰੇ ਫੀਚਰਜ਼ ਦੀ ਲਿਸਟ ਨਾਲ ਆਉਂਦਾ ਹੈ ਜੋ ਕੰਪਨੀ ਨੇ ਆਪਣੇ ਮੀ.ਯੂ.ਆਈ. ਕਸਟਮ ਰੋਮ ਰਾਹੀਂ ਪੇਸ਼ ਕੀਤੇ ਹਨ। ਸ਼ਾਓਮੀ ਆਪਣੀ ਨਵੀਂ ਅਪਡੇਟ ਨੂੰ ਬੀਟਾ ਸਟੇਬਲ ਰਿਲੀਜ਼ ਦੇ ਦੌਰ ’ਤੇ ਮੰਨ ਰਹੀ ਹੈ, ਜੋ ਸ਼ੁਰੂਆਤੀ ਰੂਪ ਨਾਲ ਘੱਟ ਕੀਮਤ ਦੇ ਲੋਕਾਂ ਲਈ ਪੁਸ਼ ਕੀਤੀ ਗਈ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਇਹ ਨਵੀਂ ਅਪਡੇਟ ਜਲਦੀ ਹੀ ਸਾਰੇ ਰੈੱਡਮੀ ਨੋਟ 7 ਯੂਜ਼ਰਸ ਲਈ ਜਾਰੀ ਕਰ ਦਿੱਤੀ ਜਾਵੇਗੀ। ਤੁਸੀਂ ਇਸ MIUI 11 ਅਪਡੇਟ ਦੀ ਉਪਲੱਬਧਤਾ ਬਾਰੇ ਆਪਣੇ ਰੈੱਡਮੀ ਨੋਟ 7 ਸਮਾਰਟਫੋਨ ਦੀ ਸੈਟਿੰਗ ਮੈਨਿਊ ’ਚ ਜਾ ਕੇ ਜਾਂਚ ਕਰ ਸਕਦੇ ਹੋ। 


author

Rakesh

Content Editor

Related News